
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਸ਼ਿਵਲਿੰਗ ਤੇ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਿਤ-

ਫੋਟੋ ਨੰਬਰ-5
ਅਸ਼ਵਨੀ ਜੇਤਲੀ, ਪੰਜਾਬੀ ਜਾਗਰਣ, ਲੁਧਿਆਣਾ
ਬੀਆਰਐੱਸ. ਨਗਰ ਦੇ ਜੇ-ਬਲਾਕ ਸਥਿਤ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਸ਼ਿਵਲਿੰਗ ਅਤੇ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਦੀ ਸਥਾਪਨਾ ਸਬੰਧੀ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਧਾਰਮਿਕ ਰਸਮਾਂ ਪੰਡਿਤ ਯੁਧਿਸ਼ਠਿਰ ਸ਼ਾਸਤਰੀ, ਪੰਡਿਤ ਰਾਕੇਸ਼ ਚੰਦਰ ਸ਼ਾਸਤਰੀ ਅਤੇ ਪੰਡਿਤ ਦਿਨੇਸ਼ ਚੰਦਰ ਸ਼ਾਸਤਰੀ ਵੱਲੋਂ ਵਿਧੀ-ਵਿਧਾਨ ਨਾਲ ਸੰਪੰਨ ਕਰਵਾਈਆਂ ਗਈਆਂ। ਇਸ ਮੌਕੇ ਸ੍ਰੀ ਸ਼ਿਵ ਸ਼ਕਤੀ ਮਹਿਲਾ ਕੀਰਤਨ ਮੰਡਲੀ ਦੀ ਪ੍ਰਧਾਨ ਮਧੂ ਬੰਸਲ ਅਤੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਮਹਿਲਾ ਕੀਰਤਨ ਮੰਡਲੀ ਦੀ ਪ੍ਰਧਾਨ ਸੁਸ਼ਮਾ ਮਿੱਤਲ ਦੀ ਅਗਵਾਈ ਹੇਠ ਭਜਨ-ਕੀਰਤਨ ਕੀਤਾ ਗਿਆ। ਵੀਣਾ ਜੀ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਮੂਰਤੀ ਸਥਾਪਨਾ ਉਪਰੰਤ ਅਤੁੱਟ ਲੰਗਰ ਵਰਤਾਇਆ ਗਿਆ। ਮੰਦਰ ਕਮੇਟੀ ਦੇ ਚੇਅਰਮੈਨ ਕੇਵਲ ਕ੍ਰਿਸ਼ਨ, ਪ੍ਰਧਾਨ ਦਿਨੇਸ਼ ਕੁਮਾਰ ਸ਼ਰਮਾ, ਜਨਰਲ ਸਕੱਤਰ ਕਾਲੀ ਚਰਨ ਨਾਇਰ ਅਤੇ ਕੈਸ਼ੀਅਰ ਅਜੈ ਸ਼ਰਮਾ ਨੇ ਸ਼ਰਧਾਲੂਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਇਲਾਕਾ ਕੌਂਸਲਰ ਸਤਿਨਾਮ ਸੰਨੀ ਮਾਸਟਰ, ਐਡਵੋਕੇਟ ਗਗਨਪ੍ਰੀਤ ਸਿੰਘ, ਪ੍ਰਧਾਨ ਮਨਦੀਪ ਭਨੋਟ, ਜੋਗਿੰਦਰ ਸਿੰਘ ਅਤੇ ਰਾਜੇਸ਼ ਗੁਪਤਾ ਸਮੇਤ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਹੋਏ, ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਕਮੇਟੀ ਦੇ ਮੈਂਬਰਾਂ ਵਿੱਚ ਨਰਿੰਦਰ ਚੋਪੜਾ, ਰਾਜੇਸ਼ ਅਗਰਵਾਲ, ਰਾਕੇਸ਼ ਟੱਕਰ, ਰਾਜੇਸ਼ ਕੁਮਾਰ, ਜਤਿੰਦਰ ਪਾਲ ਸਿੰਘ ਰਾਣਾ, ਡਾ. ਪ੍ਰਸ਼ਾਂਤ ਪੁਰੀ, ਰਾਮਚੰਦਰ (ਸੋਨੂ), ਤ੍ਰਿਲੋਕ ਚੰਦ, ਸੋਮਨਾਥ, ਸੌਰਭ ਗੁਪਤਾ, ਸੁਖਦੇਵ ਸਿੰਘ (ਰਾਜੂ), ਧਰਮਿੰਦਰ ਸਿੰਘ, ਰਾਜ ਕੁਮਾਰ (ਰਾਜਾ), ਰਾਹੁਲ ਸ਼ਰਮਾ, ਪ੍ਰਦੀਪ ਸਿੰਘ (ਵਿੱਕੀ), ਗੁਰਚਰਨ ਸਿੰਘ (ਗੁੱਗੂ), ਰਿਤੇਸ਼ ਸ਼ਰਮਾ, ਹਰਸ਼ਿਤ ਕਲਸੀ, ਅਮਿਤ ਸ਼ਰਮਾ, ਨਾਗੀ ਸਟੂਡੀਓ, ਰਾਹੁਲ ਤਿਵਾਰੀ, ਮੋਹਨ ਵਰਮਾ, ਅਸ਼ਵਨੀ ਜੀ (ਕੇੱਕਾ), ਹਰੀਸ਼ ਮਿੱਤਲ, ਸ਼ਸ਼ੀਕਾਂਤ ਵਰਮਾ (ਐਡਵੋਕੇਟ), ਰਾਮ ਬਹਾਦੁਰ, ਉਦੈ ਸਿੰਘ, ਇੰਦਰਜੀਤ ਸਿੰਘ (ਟਿੱਕਾ), ਸੁਰਿੰਦਰ ਪਾਲ ਸ਼ਰਮਾ ਅਤੇ ਰਾਜਾ ਆਦਿ ਹਾਜ਼ਰ ਸਨ।