ਸੁਨੀਲ ਮੋਦਗਿਲ ਦਾ 21 ਸੰਸਥਾਵਾਂ ਨੇ ਕੀਤਾ ਸਨਮਾਨ ਸੁਨੀਲ ਮੋਦਗਿਲ ਦਾ 21 ਸੰਸਥਾਵਾਂ ਨੇ ਕੀਤਾ ਸਨਮਾਨ
Publish Date: Sat, 22 Aug 2026 07:27 PM (IST)
Updated Date: Sat, 22 Aug 2026 07:30 PM (IST)
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ : ਭਾਜਪਾ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਲੁਧਿਆਣਾ ਦੀਆਂ 21 ਵੱਖ-ਵੱਖ ਸੰਸਥਾਵਾਂ ਵੱਲੋਂ ਭਾਜਪਾ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿਲ ਅਤੇ ਪੰਜਾਬ ਭਾਜਪਾ ਕੋਰ ਕਮੇਟੀ ਦੇ ਮੈਂਬਰ ਜੀਵਨ ਗੁਪਤਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜੈਕਾਰਿਆਂ ਦੀ ਗੂੰਜ ਵਿਚ ਦੋਵਾਂ ਆਗੂਆਂ ਦਾ ਸਵਾਗਤ ਕੀਤਾ ਗਿਆ। ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਸਰਕਾਰ ਬਣਾਉਣ ਲਈ ਉਹ ਪਾਰਟੀ ਨੂੰ ਹਰ ਸੰਭਵ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਉਦਯੋਗ, ਵਪਾਰ ਅਤੇ ਰੋਜ਼ਗਾਰ ਨੂੰ ਹੁਲਾਰਾ ਦੇਣ ਲਈ ਮਜ਼ਬੂਤ ਸਰਕਾਰ ਦੀ ਲੋੜ ਹੈ। ਸੁਨੀਲ ਮੋਦਗਿਲ ਅਤੇ ਜੀਵਨ ਗੁਪਤਾ ਨੇ ਕਿਹਾ ਕਿ ਲੁਧਿਆਣਾ ਨੂੰ ‘ਮੈਨਚੈਸਟਰ ਆਫ਼ ਇੰਡੀਆ’ ਵਜੋਂ ਜਾਣਿਆ ਜਾਂਦਾ ਹੈ। ਸ਼ਹਿਰ ਦੇ ਉਦਯੋਗ ਅਤੇ ਵਪਾਰ ਨੂੰ ਹੋਰ ਮਜ਼ਬੂਤ ਕਰਨ ਲਈ ਭਾਜਪਾ ਵੱਲੋਂ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਨੂੰ ਸੁਰੱਖਿਅਤ ਮਾਹੌਲ ਅਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਪਾਰਟੀ ਦੀਆਂ ਪ੍ਰਮੁੱਖ ਤਰਜੀਹਾਂ ਵਿਚ ਸ਼ਾਮਲ ਹੋਵੇਗਾ। ਉਦਯੋਗ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ’ਤੇ ਵੀ ਜ਼ੋਰ ਦਿੱਤਾ ਜਾਵੇਗਾ। ਗੁਰਦੀਪ ਸਿੰਘ ਗੋਸ਼ਾ ਨੇ 21 ਸੰਸਥਾਵਾਂ ਵੱਲੋਂ ਕੀਤੇ ਸਨਮਾਨ ਅਤੇ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ’ਤੇ ਵਪਾਰੀ, ਕਿਸਾਨ, ਮਜ਼ਦੂਰ ਅਤੇ ਨੌਜਵਾਨ ਸਮੇਤ ਹਰ ਵਰਗ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਉਦਯੋਗ ਤੇ ਵਪਾਰ ਨੂੰ ਨਵੀਂ ਉਡਾਣ ਮਿਲਣ ਨਾਲ ਪੂਰੇ ਪੰਜਾਬ ਦੀ ਆਰਥਿਕਤਾ ਮਜ਼ਬੂਤ ਹੋਵੇਗੀ। ਇਸ ਮੌਕੇ ਰਣਜੀਤ ਸਿੰਘ ਬਤਰਾ, ਹਰੀਸ਼ ਦੂਆ, ਜਗਜੀਤ ਸਿੰਘ ਨੀਟਾ, ਕੁਲਦੀਪ ਸਿੰਘ, ਚਿਰਾਗ ਅਰੋੜਾ, ਤਰਲੋਚਨ ਸਿੰਘ, ਜਥੇਦਾਰ ਨਿਰਵੈਰ ਸਿੰਘ, ਪ੍ਰਿੰਸੀਪਲ ਕਸ਼ਮੀਰ ਸਿੰਘ, ਅਮਰੀਕ ਸਿੰਘ ਮੀਕਾ, ਗੁਰਮੁਖ ਸਿੰਘ ਨਾਮਧਾਰੀ, ਕਰਨਵੀਰ ਸਿੰਘ ਬਿਲਖੂ, ਚਰਨਪ੍ਰੀਤ ਸਿੰਘ ਦੂਆ, ਜਗਜੀਤ ਸਿੰਘ ਹੈਪੀ ਮੱਕੜ, ਮਨਪ੍ਰੀਤ ਸਿੰਘ ਦੁੱਗਰੀ, ਕਰਨਵੀਰ ਸਿੰਘ ਦੁਗਰੀ, ਪਰਮਿੰਦਰ ਸਿੰਘ ਮੰਟਾ, ਪਰਵਿੰਦਰ ਸਿੰਘ ਮਿੰਟੂ, ਅਸ਼ਵਨੀ ਸੂਦ, ਚਰਨਪ੍ਰੀਤ ਸਿੰਘ ਰਿੰਪਾ, ਮਨਜੋਤ ਸਿੰਘ, ਗੋਲਡੀ ਬਤਰਾ, ਐਡਵੋਕੇਟ ਸਤਵੰਤ ਸਿੰਘ ਬੋਬੀ, ਹਰਭਜਨ ਸਿੰਘ ਖਾਲਸਾ, ਮਨਿੰਦਰ ਸਿੰਘ ਇੰਮੀ, ਲਵਲੀ ਦੂਆ, ਮਨੋਜ ਕੁਮਾਰ, ਪ੍ਰਭਜੀਤ ਸਿੰਘ, ਮਲਕੀਤ ਸਿੰਘ ਸੇਠੀ ਅਤੇ ਵਿਸ਼ਾਲ ਲਹੋਟ ਸਮੇਤ ਹੋਰ ਪਤਵੰਤੇ ਹਾਜ਼ਰ ਸਨ।