- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੂਰਾ ਮੰਦਰ ਮਾਂ ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ। ਵਿਸ਼ੇਸ਼ ਹਵਨ-ਕੁੰਡ ’ਚ ਹਜ਼ਾਰਾਂ ਸ਼ਰਧਾਲੂਆਂ ਨੇ ਆਪਣੇ ਪਰਿਵਾਰਾਂ ਸਮੇਤ ਆਹੂਤੀਆਂ ਪਾ ਕੇ ਇਲਾਕੇ ਦੀ ਖੁਸ਼ਹਾਲੀ, ਸੁੱਖ-ਸਮ੍ਰਿੱਧੀ ਤੇ ਵਪਾਰਕ ਉੱਨਤੀ ਲਈ ਮਾਂ ਬਗਲਾਮੁਖੀ ਅੱਗੇ ਅਰਦਾਸ ਕੀਤੀ।

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ। ਮਾਂ ਬਗਲਾਮੁਖੀ ਧਾਮ ’ਚ ਮਹੰਤ ਪ੍ਰਵੀਨ ਚੌਧਰੀ ਦੀ ਅਗਵਾਈ ਹੇਠ ‘ਵਪਾਰ ਵਾਧਾ ਮਹਾਯੱਗ’ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਮਾਂ ਬਗਲਾਮੁਖੀ ਦੇ ਦਰਸ਼ਨਾਂ ਤੇ ਆਸ਼ੀਰਵਾਦ ਲਈ ਵੱਡੀ ਗਿਣਤੀ ’ਚ ਸ਼ਰਧਾਲੂ ਧਾਮ ਵਿਖੇ ਪਹੁੰਚੇ।
ਪੂਰਾ ਮੰਦਰ ਮਾਂ ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ। ਵਿਸ਼ੇਸ਼ ਹਵਨ-ਕੁੰਡ ’ਚ ਹਜ਼ਾਰਾਂ ਸ਼ਰਧਾਲੂਆਂ ਨੇ ਆਪਣੇ ਪਰਿਵਾਰਾਂ ਸਮੇਤ ਆਹੂਤੀਆਂ ਪਾ ਕੇ ਇਲਾਕੇ ਦੀ ਖੁਸ਼ਹਾਲੀ, ਸੁੱਖ-ਸਮ੍ਰਿੱਧੀ ਤੇ ਵਪਾਰਕ ਉੱਨਤੀ ਲਈ ਮਾਂ ਬਗਲਾਮੁਖੀ ਅੱਗੇ ਅਰਦਾਸ ਕੀਤੀ।
ਸ਼ਰਧਾਲੂਆਂ ਨੂੰ ਮਾਂ ਬਗਲਾਮੁਖੀ ਦੀ ਮਹਿਮਾ ਬਾਰੇ ਜਾਣੂੰ ਕਰਵਾਉਂਦਿਆਂ ਮਹੰਤ ਪ੍ਰਵੀਨ ਚੌਧਰੀ ਨੇ ਕਿਹਾ ਕਿ ਮਾਂ ਬਗਲਾਮੁਖੀ ਦੀ ਸਾਧਨਾ ਤੇ ਭਗਤੀ ਨਾਲ ਜੀਵਨ ਦੇ ਦੁੱਖ-ਕਲੇਸ਼ ਦੂਰ ਹੁੰਦੇ ਹਨ। ਜਿਹੜੇ ਸ਼ਰਧਾਲੂ ਸੱਚੀ ਸ਼ਰਧਾ ਨਾਲ ਮਾਂ ਦੇ ਚਰਨਾਂ ਵਿੱਚ ਆਉਂਦੇ ਹਨ, ਮਾਂ ਉਨ੍ਹਾਂ ਨੂੰ ਵਪਾਰ ਤੇ ਕਰਮ ਖੇਤਰ ਵਿੱਚ ਤਰੱਕੀ ਦਾ ਅਟੁੱਟ ਆਸ਼ੀਰਵਾਦ ਪ੍ਰਦਾਨ ਕਰਦੀ ਹੈ।
ਮਹੰਤ ਅਨੁਸਾਰ “ਵਪਾਰ ਵਿੱਚ ਸਫਲਤਾ ਅਤੇ ਵਾਧੇ ਦਾ ਸਭ ਤੋਂ ਵੱਡਾ ਮੰਤਰ ਈਮਾਨਦਾਰੀ ਹੈ। ਜਿਹੜਾ ਵਿਅਕਤੀ ਆਪਣੇ ਵਪਾਰ ਨੂੰ ਇਮਾਨਦਾਰੀ, ਨਿਸ਼ਠਾ ਤੇ ਧਰਮ ਦੇ ਰਾਹ ’ਤੇ ਚੱਲ ਕੇ ਕਰਦਾ ਹੈ, ਮਾਂ ਬਗਲਾਮੁਖੀ ਉਸ ਦੇ ਭੰਡਾਰ ਹਮੇਸ਼ਾ ਭਰੇ ਰੱਖਦੀ ਹੈ।
ਛਲ-ਕਪਟ ਨਾਲ ਕਮਾਇਆ ਧਨ ਅਸਥਾਈ ਹੁੰਦਾ ਹੈ, ਜਦਕਿ ਇਮਾਨਦਾਰੀ ਦੀ ਕਮਾਈ ਨਾਲ ਘਰ ਵਿੱਚ ਬਰਕਤ ਤੇ ਸ਼ਾਂਤੀ ਆਉਂਦੀ ਹੈ। ਮਹਾਯੱਗ ਦੀ ਸਮਾਪਤੀ ਉਪਰੰਤ ਸ਼ਰਧਾਲੂਆਂ ਲਈ ਵਿਸ਼ਾਲ ਲੰਗਰ ਦਾ ਪ੍ਰਬੰਧ ਕੀਤਾ। ਵੱਡੀ ਗਿਣਤੀ ’ਚ ਪਹੁੰਚੇ ਸ਼ਰਧਾਲੂਆਂ ਨੇ ਲੰਗਰ ਦਾ ਪ੍ਰਸਾਦ ਗ੍ਰਹਿਣ ਕੀਤਾ।