
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਏਡਜ਼ ਅਤੇ ਨਸ਼ਿਆ ਦੇ ਮਾਰੂ ਪ੍ਰਭਾਵਾਂ 'ਤੇ ਕਰਵਾਇਆ ਮੈਰਾਥਾਨ ਮੁਕਾਬਲਾ

12)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ ਦੀ ਅਗਵਾਈ ਹੇਠ ਜ਼ਿਲੇ ’ਚ ਕੰਮ ਕਰ ਰਹੀਆਂ ਰੈਡ ਰੀਬਨ ਕਲੱਬਾਂ ਦਾ ਐੱਚਆਈਵੀ ਏਡਜ਼ ਅਤੇ ਨਸ਼ਿਆ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਪੀਏਯੂ ਦੀ ਫੁੱਟਬਾਲ ਗਰਾਊਂਡ ਵਿਖੇ 5 ਕਿਲੋਮੀਟਰ ਮੈਰਾਥਾਨ (ਰੈਡ ਰਨ) ਮੁਕਾਬਲਾ ਕਰਵਾਇਆ, ਜਿਸ ਨੂੰ ਡਾ. ਕਮਲਜੀਤ ਸਿੰਘ ਸੁਰੀ ਡਾਇਰੈਕਟਰ, ਸਟੂਡੈਂਟ ਵੈੱਲਫੇਅਰ ਵਿਭਾਗ, ਪੀਏਯੂ ਲੁਧਿਆਣਾ ਅਤੇ ਐਸਿਸਟੈਂਟ ਡਾਇਰੈਕਟਰ, ਪਰਮਵੀਰ ਸਿੰਘ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੈਰਾਥਾਨ ’ਚ ਵੱਖ-ਵੱਖ ਕਾਲਜਾਂ ’ਚ ਚੱਲ ਰਹੇ ਰੈੱਡ ਰੀਬਨ ਕਲੱਬ ਦੇ 120 ਵਲੰਟੀਅਰਾਂ ਨੇ ਹਿੱਸਾ ਲਿਆ। ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਮੁੰਡੇ ਤੇ ਕੁੜੀਆਂ ਨੂੰ ਕ੍ਰਮਵਾਰ 3000, 2000 ਤੇ 1000 ਰੁਪਏ ਦੇ ਚੈਕ, ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਪਹਿਲੇ ਸਥਾਨ ਅਕਾਸ਼ ਪਰਜਾਪਤੀ ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ, ਦੂਜੇ ਸਥਾਨ ਅਤੇ ਅੰਕਿਤ ਕੁਮਾਰ ਸਿੰਘ ਐਸਸੀਡੀ ਕਾਲਜ਼ ਅਤੇ ਤੀਜੇ ਸਥਾਨ ਤੇ ਸਤਿਅਮ ਕੁਮਾਰ। ਰਵੀਨਾ, ਨਿਸ਼ਾ ਤੇ ਕੰਵਲਜੀਤ ਕੌਰ ਸਰਕਾਰੀ ਕਾਲਜ, (ਲੜਕੀਆਂ) ਨੇ ਕਰਮਵਾਰ ਪਹਿਲਾਂ, ਦੂਜਾ ਤੇ ਤੀਜ਼ਾ ਸਥਾਨ ਪ੍ਰਾਪਤ ਕੀਤਾ। ਰੈਡ ਰੀਬਨ ਵਲੰਟੀਅਰਜ਼ ਨੂੰ ਸਰਟੀਫਿਕੇਟ, ਮੈਡਲ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਡਾ. ਕਮਲਜੀਤ ਸਿੰਘ ਸੂਰੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਚੰਗੀ ਖੁਰਾਕ ਖਾਣੀ ਚਾਹੀਦੀ ਹੈ ਕਿਉਂਕਿ ਸਿਹਤਮੰਦ ਸਰੀਰ ਹੀ ਵਧੀਆ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਦੀਪਕ ਕੁਮਾਰ ਲੈਕਚਰਾਰ ਫਿਜੀਕਲ ਐਜੂਕੇਸ਼ਨ, ਸਸਸਸਕੂਲ, ਜਵਾਹਰ ਨਗਰ ਅਤੇ ਕੋਚ ਜ਼ੋਗਾ ਸਿੰਘ, ਪੀਏਯੂ ਨੇ ਵੀ ਇਸ ਪ੍ਰੋਗਰਾਮ ਨੁੰ ਸਫਲ ਕਰਨ ’ਚ ਵਿਸ਼ੇਸ਼ ਯੋਗਦਾਨ ਦਿੱਤਾ। ਅੰਤ ’ਚ ਸ਼੍ਰੀ ਦਵਿੰਦਰ ਸਿੰਘ ਲੋਟੇ ਨੇ ਸਾਰੇ ਮਹਿਮਾਨਾਂ, ਕਾਲਜਾਂ ਦੇ ਪ੍ਰੋਗਰਾਮ ਕੋਆਰਡੀਨੇਟਰਜ਼ ਤੇ ਵਲੰਟੀਅਰਜ਼ ਦਾ ਧੰਨਵਾਦ ਕੀਤਾ।