ਫਾਰਮ ਮੈਨੇਜਰ ਵਜੋਂ ਹੋਈ ਪੀਏਯੂ ਦੇ ਵਿਦਿਆਰਥੀ ਦੀ ਚੋਣ ਫਾਰਮ ਮੈਨੇਜਰ ਵਜੋਂ ਹੋਈ ਪੀਏਯੂ ਦੇ ਵਿਦਿਆਰਥੀ ਦੀ ਚੋਣ
Publish Date: Fri, 21 Aug 2026 09:39 PM (IST)
Updated Date: Sat, 22 Aug 2026 04:06 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਪੀਏਯੂ ਦੀਆਂ ਪਲੇਸਮੈਂਟ ਪ੍ਰਾਪਤੀਆਂ ਦੇ ਸਿਲਸਿਲੇ ਵਿੱਚ ਇੱਕ ਅਧਿਆਏ ਹੋਰ ਜੁੜਿਆ ਜਦੋਂ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਵਿਦਿਆਰਥੀ ਵਿਵੇਕ ਠਾਕੁਰ ਨੂੰ ਬੈਕਟਰ ਜ਼ ਫੂਡ ਸਪੈਸ਼ਲਿਟੀਜ਼ ਲਿਮਟਿਡ ਨੇ ਯੂਨੀਵਰਸਿਟੀ ਕਾਉਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਮਾਧਿਅਮ ਰਾਹੀਂ ਫਾਰਮ ਮੈਨੇਜਰ ਚੁਣਿਆ ਹੈ। ਠਾਕੁਰ ਨੂੰ ਮੁਬਾਰਕਵਾਦ ਦਿੰਦੇ ਹੋਏ ਪੀਏਯੂ ਦੇ ਵਾਈਸ-ਚਾਂਸਲਰ ਡਾ. ਰਿਸ਼ੀਪਾਲ ਸਿੰਘ ਨੇ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੇ ਚੌਤਰਫਾ ਵਿਕਾਸ ਦੇ ਨਿਰੰਤਰ ਯਤਨਾਂ ਦਾ ਨਤੀਜਾ ਦੱਸਿਆ। ਡਾ. ਕਮਲਜੀਤ ਸਿੰਘ ਸੂਰੀ ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਵੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਪੇਸ਼ੇਵਰ ਰੁਜ਼ਗਾਰ ਮੌਕਿਆਂ ਲਈ ਲੋੜੀਂਦੇ ਹੁਨਰ ਅਤੇ ਵਿਸ਼ਵਾਸ ਨਾਲ ਭਰਪੂਰ ਕਰਕੇ ਉਨ੍ਹਾਂ ਦੇ ਸੰਪੂਰਨ ਵਿਕਾਸ ਲਈ ਵਚਨਬੱਧ ਹੈ। ਡਾ. ਸੰਦੀਪ ਜੈਨ, ਇੰਚਾਰਜ, ਯੂਨੀਵਰਸਿਟੀ ਕਾਉਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਨੇ ਦੱਸਿਆ ਕਿ ਇਹ ਚੋਣ ਕੰਪਨੀ ਦੁਆਰਾ ਕੀਤੀ ਗਈ ਇੰਟਰਵਿਊ ਪ੍ਰਕਿਰਿਆ ਤੋਂ ਬਾਅਦ ਹੋਈ। ਉਨ੍ਹਾਂ ਕਿਹਾ ਕਿ ਠਾਕੁਰ ਦੀ ਇਸ ਜ਼ਿੰਮੇਵਾਰ ਪ੍ਰਬੰਧਕੀ ਅਹੁਦੇ ਤੇ ਨਿਯੁਕਤੀ ਹੋਣੀ ਪੀਏਯੂ ਦੇ ਵਿਦਿਆਰਥੀਆਂ ਦੀ ਪੇਸ਼ੇਵਰ ਯੋਗਤਾ ਅਤੇ ਮੁਹਾਰਤ ਦੇ ਵਿਕਾਸ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪਲੇਸਮੈਂਟਾਂ ਕਾਰਪੋਰੇਟ ਸੈਕਟਰ ਵਿੱਚ ਖੇਤੀਬਾੜੀ ਮਾਹਿਰਾਂ ਲਈ ਵਧ ਰਹੇ ਕਰੀਅਰ ਦੇ ਮੌਕਿਆਂ ਨੂੰ ਵੀ ਉਜਾਗਰ ਕਰਦੀਆਂ ਹਨ।