ਵਿਦਿਆਰਥੀਆਂ ਨੇ ਦੌਰੇ ਰਾਹੀਂ ਸਨਅਤ ਲਈ ਹਾਸਲ ਕੀਤਾ ਗਿਆਨ
ਵਿਦਿਆਰਥੀਆਂ ਨੇ ਉਦਯੋਗਿਕ ਦੌਰੇ ਰਾਹੀਂ ਪ੍ਰਾਪਤ ਕੀਤਾ ਵਿਹਾਰਕ ਗਿਆਨ
Publish Date: Fri, 21 Aug 2026 07:50 PM (IST)
Updated Date: Sat, 22 Aug 2026 04:04 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ ਬਿਜ਼ਨਸ ਮੈਨੇਜਮੈਂਟ ਵਿਭਾਗ, ਗੁਰੂ ਨਾਨਕ ਖ਼ਾਲਸਾ ਕਾਲਜ ਵੱਲੋ ਬੀਬੀਏ ਵਿਦਿਆਰਥੀਆਂ ਲਈ ਟੈਕਸਟਾਇਲ ਉਦਯੋਗ, ਜੱਸਪਾਲੋਂ, ਦੋਰਾਹਾ ਵਿਖੇ ਉਦਯੋਗਿਕ ਦੌਰੇ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰੇ ਦਾ ਉਦੇਸ਼ ਕਲਾਸਰੂਮ ਵਿੱਚ ਪ੍ਰਾਪਤ ਸਿਧਾਂਤਕ ਗਿਆਨ ਨੂੰ ਅਸਲ ਉਦਯੋਗਿਕ ਕਾਰਜ-ਪ੍ਰਣਾਲੀ ਨਾਲ ਜੋੜਨਾ ਸੀ। ਵਿਦਿਆਰਥੀਆਂ ਨੇ ਟੈਕਸਟਾਈਲ ਨਿਰਮਾਣ, ਸਪਿਨਿੰਗ ਅਤੇ ਧਾਗਾ ਬਣਾਉਣ ਦੀ ਪ੍ਰਕਿਰਿਆ, ਉਤਪਾਦਨ ਪ੍ਰਬੰਧਨ, ਗੁਣਵੱਤਾ ਨਿਯੰਤਰਣ ਅਤੇ ਆਧੁਨਿਕ ਮਸ਼ੀਨਰੀ ਬਾਰੇ ਪ੍ਰਤੱਖ ਜਾਣਕਾਰੀ ਪ੍ਰਾਪਤ ਕੀਤੀ। ਐਨਕੇ. ਸਾਹੂ, ਪ੍ਰੈਜ਼ੀਡੈਂਟ (ਓਪਰੇਸ਼ਨਜ਼) ਨੇ ਵਿਦਿਆਰਥੀਆਂ ਨੂੰ ਨਿਰਮਾਣ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਦਯੋਗਿਕ ਕਾਰਜ-ਪ੍ਰਣਾਲੀ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਵਿੱਦਿਅਕ ਦੌਰੇ ਦੇ ਹਿੱਸੇ ਵਜੋਂ ਵਿਦਿਆਰਥੀਆਂ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਵੀ ਦੌਰਾ ਕੀਤਾ ਅਤੇ ਸਿੱਖ ਵਿਰਾਸਤ ਤੇ ਮੁੱਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰੇ ਦਾ ਪ੍ਰਬੰਧ ਡਾ. ਨਿਧੀ ਸ਼ਰਮਾ, ਮੁਖੀ ਵਿਭਾਗ ਵੱਲੋਂ ਕੀਤਾ ਗਿਆ ਅਤੇ ਡਾ. ਗਗਨਦੀਪ ਕੌਰ ਅਤੇ ਪਰਮਜੀਤ ਕੌਰ, ਮੈਂਟਰਜ਼ ਵੱਲੋਂ ਸੁਚੱਜੇ ਢੰਗ ਨਾਲ ਤਾਲਮੇਲ ਕੀਤਾ ਗਿਆ। ਪ੍ਰਿੰਸੀਪਲ ਡਾ. ਮਨਿਤਾ ਕਾਹਲੋਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਿਹਾਰਕ ਅਨੁਭਵ ਦੀ ਮਹੱਤਤਾ ’ਤੇ ਜ਼ੋਰ ਦਿੱਤਾ।