ਭਾਜਪਾ ਵਰਕਰਾਂ ’ਤੇ ਜਾਤੀਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼
ਭਾਜਪਾ ਵਰਕਰਾਂ ’ਤੇ ਜਾਤੀਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼
Publish Date: Thu, 20 Aug 2026 10:09 PM (IST)
Updated Date: Fri, 21 Aug 2026 04:10 AM (IST)
ਫੋਟੋ ਨੰਬਰ-17,18 ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ ਕਾਂਗਰਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਸਕੱਤਰ ਅਤੇ ਸਾਬਕਾ ਸਰਪੰਚ ਨਰਿੰਦਰਜੀਤ ਸਿੰਘ ਨਿੰਦਾ ਰਣੀਆਂ ਅਤੇ ਕਿਸਾਨ ਸੈੱਲ ਦੇ ਹਲਕਾ ਗਿੱਲ ਤੋਂ ਪ੍ਰਧਾਨ ਇੰਦਰਜੀਤ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਵਰਕਰ ਦੇਸ਼ ਵਿੱਚ ਮੁੜ ਜਾਤੀਵਾਦੀ ਸੋਚ ਨੂੰ ਉਤਸ਼ਾਹਿਤ ਕਰ ਰਹੇ ਹਨ। ਇਸ ਮੌਕੇ ਸਾਬਕਾ ਸਰਪੰਚ ਨਿੰਦਾ ਰਣੀਆਂ ਅਤੇ ਅਤੇ ਪ੍ਰਧਾਨ ਇੰਦਰਜੀਤ ਗਿੱਲ ਨੇ ਉੱਤਰਾਖੰਡ ਦੀ ਇੱਕ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਰੈਲੀ ਨੂੰ ਸੰਬੋਧਨ ਕੀਤੇ ਜਾਣ ਤੋਂ ਬਾਅਦ ਭਾਜਪਾ ਵਰਕਰਾਂ ਵੱਲੋਂ ਉਸ ਸਥਾਨ ’ਤੇ ਗੰਗਾ ਜਲ ਦਾ ਛਿੜਕਾਅ ਅਤੇ ਹਵਨ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ ਦਲਿਤ ਭਾਈਚਾਰੇ ਪ੍ਰਤੀ ਭਾਜਪਾ ਦੀ ਕਥਿਤ ਮਨੂਵਾਦੀ ਸੋਚ ਨੂੰ ਦਰਸਾਉਂਦੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਸ਼ਾਇਦ ਇਹ ਭੁੱਲ ਗਏ ਹਨ ਕਿ ਭਾਰਤ ਦਾ ਸੰਵਿਧਾਨ ਡਾ. ਬੀਆਰ. ਅੰਬੇਡਕਰ ਨੇ ਤਿਆਰ ਕੀਤਾ ਸੀ ਅਤੇ ਇਸੇ ਸੰਵਿਧਾਨ ਦੀ ਬਦੌਲਤ ਦੇਸ਼ ਵਿੱਚ ਹਰ ਵਰਗ ਨੂੰ ਬਰਾਬਰੀ ਦੇ ਅਧਿਕਾਰ ਮਿਲੇ ਹਨ।