ਕਾਂਗਰਸ ਓਬੀਸੀ ਨੇ ਰਾਹੁਲ ਗਾਂਧੀ ਜਿੰਦਾਬਾਦ ਦੇ ਲਾਏ ਨਾਅਰੇ ਕੁੱਲ ਹਿੰਦ ਕਾਂਗਰਸ ਓਬੀਸੀ ਦੀ ਰਾਸ਼ਟਰ ਪੱਧਰੀ ਮੀਟਿੰਗ ਹੋਈ
Publish Date: Wed, 19 Aug 2026 11:21 PM (IST)
Updated Date: Thu, 20 Aug 2026 04:09 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਕੁੱਲ ਹਿੰਦ ਕਾਂਗਰਸ ਓਬੀਸੀ ਦੀ ਰਾਸ਼ਟਰੀ ਪੱਧਰ ਦੀ ਮੀਟਿੰਗ ਇੰਦਰਾ ਭਵਨ ਦਿੱਲੀ ਵਿਖੇ ਡਾ. ਅਨਿਲ ਜੈ ਹਿੰਦ ਪ੍ਰਧਾਨ ਏਆਈਸੀਸੀ. (ਓਬੀਸੀ) ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿਰੋਧੀ ਧਿਰ ਦੇ ਲੋਕ ਸਭਾ ਵਿੱਚ ਨੇਤਾ ਅਤੇ ਭਾਰਤ ਦਾ ਭਵਿੱਖ ਰਾਹੁਲ ਗਾਂਧੀ ਮੁੱਖ ਤੌਰ ਤੇ ਪਹੁੰਚੇ। ਇਸ ਸਮੇਂ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਕੁੱਲ ਹਿੰਦ ਕਾਂਗਰਸ ਦੇ ਕੋਆਰਡੀਨੇਟਰ (ਓਬੀਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਕ੍ਰਿਸ਼ਨ ਕੁਮਾਰ ਬਾਵਾ ਨੇ ਹਾਜ਼ਰੀ ਲਗਵਾਈ। ਇਸ ਸਮੇਂ ਯੂਥ ਨੇਤਾ ਅਮਿਤ ਕੁਮਾਰ ਵੀ ਹਾਜ਼ਰ ਸਨ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਜਨਗਣਨਾ ਕਰਵਾਉਣ ਲਈ ਵਿਰੋਧੀ ਧਿਰ ਨੇ ਭਾਜਪਾ ਸਰਕਾਰ ਨੂੰ ਮਜਬੂਰ ਕੀਤਾ। ਜਨਗਣਨਾ ਤਾ ਹੋ ਰਹੀ ਹੈ ਪਰ ਜਨਗਣਨਾ ਦੇ ਫਾਰਮ ਵਿੱਚ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਦਾ ਕਾਲਮ ਨਾ ਹੋਣਾ ਦੱਸਦਾ ਹੈ ਕਿ ਭਾਜਪਾ ਦੀ ਨੀਤੀ ਅਤੇ ਨੀਅਤ ਪੱਛੜੀਆਂ ਸ਼੍ਰੇਣੀਆਂ ਪ੍ਰਤੀ ਸਾਫ ਨਹੀਂ। ਪੱਛੜੀਆਂ ਸ਼੍ਰੇਣੀਆਂ ਨੂੰ ਕਾਂਗਰਸ ਪਾਰਟੀ ਆਬਾਦੀ ਦੇ ਆਧਾਰ ਤੇ ਸਿਆਸੀ ਨੁਮਾਇੰਦਗੀ ਟਿਕਟਾਂ ਸਮੇਂ ਦੇਵੇਗੀ। ਇਸ ਤੇ ਹਾਜ਼ਰ ਰਾਸ਼ਟਰੀ ਪੱਧਰ ਦੀ ਮੀਟਿੰਗ ਵਿੱਚ ਸਭ ਨੇ ਰਾਹੁਲ ਗਾਂਧੀ ਜਿੰਦਾਬਾਦ ਦੇ ਨਾਅਰੇ ਲਗਾਏ। ਇਸ ਸਮੇਂ ਡਾ. ਅਨਿਲ ਜੈ ਹਿੰਦ ਨੇ ਸਭ ਨੂੰ ਸੰਦੇਸ਼ ਦਿੱਤਾ ਕਿ ਆਪਣੇ ਆਪਣੇ ਖੇਤਰ ਵਿੱਚ ਤਨਦੇਹੀ ਨਾਲ ਕੰਮ ਕਰੋ ਤਾਂ ਕਿ ਰਾਹੁਲ ਗਾਂਧੀ ਨੂੰ ਅਗਲੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਖੀਏ। ਇਸ ਸਮੇਂ ਬਾਵਾ ਨੂੰ ਰਾਹਲ ਗਾਂਧੀ ਨੇ ਵਿਸ਼ੇਸ਼ ਸਨਮਾਨ ਮੋਢੇ ਤੇ ਹੱਥ ਰੱਖ ਕੇ ਦਿੱਤਾ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਚਲਾਉਣ ਵਾਲੇ ਜੋ ਨੇਤਾ ਹਨ, ਉਹਨਾਂ ਦਾ ਦੇਸ਼ ਪ੍ਰਤੀ ਗੈਰ-ਜਿੰਮੇਵਾਰਆਨਾ ਰੋਲ ਭਾਰਤ ਦੇ ਹਰ ਵਰਗ ਦਾ ਨੁਕਸਾਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਮੋਦੀ ਨੂੰ ਅੰਡਾਨੀ, ਅੰਬਾਨੀ ਤੋਂ ਬਿਨਾਂ ਦੇਸ਼ ਵਿੱਚ ਕੋਈ ਵਿਉਪਾਰੀ ਦਿਖਾਈ ਨਹੀਂ ਦਿੰਦਾ।