
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੀਬੀ ਗੁਰਮੇਲ ਦੀ ਮ੍ਰਿਤਕ ਦੇਹ ਡਾਕਟਰੀ ਖੋਜ ਕਾਰਜਾਂ ਲਈ ਹਸਪਤਾਲ ਨੂੰ ਕੀਤੀ ਦਾਨ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਈਸ਼ਰ ਨਗਰ ਲੁਧਿਆਣਾ ਦੀ ਬਜ਼ੁਰਗ ਔਰਤ ਗੁਰਮੇਲ ਕੌਰ ਇੰਸਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੀ ਇੱਛਾ ਮੁਤਾਬਕ ਪਰਿਵਾਰ ਵੱਲੋਂ ਡਾਕਟਰੀ ਖੋਜ ਕਾਰਜਾਂ ਲਈ ਹਸਪਤਾਲ ਨੂੰ ਦਾਨ ਕੀਤੀ ਹੈ। ਮ੍ਰਿਤਕ ਮਾਤਾ ਬੀਬੀ ਗੁਰਮੇਲ ਕੌਰ ਦੇ ਪਤੀ ਗੁਰਮੀਤ ਸਿੰਘ ਇੰਸਾਂ ਨੇ ਦੱਸਿਆ ਕਿ ਮ੍ਰਿਤਕਾ ਦੀ ਇੱਛਾ ਮੁਤਾਬਕ ਉਨਾਂ ਦੀ ਦੇਹ ਡਾਕਟਰੀ ਖੋਜ ਕਾਰਜਾਂ ਲਈ ਬਾਬਾ ਹਰੀ ਦਾਸ ਜੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਪਿੰਡ ਬਾਦਲ ਸ੍ਰੀ ਮੁਕਤਸਰ ਸਾਹਿਬ ਨੂੰ ਦਾਨ ਕੀਤੀ ਗਈ ਹੈ। ਪੂਰਨ ਚੰਦ ਇੰਸਾਂ ਨੇ ਦੱਸਿਆ ਕਿ ਮ੍ਰਿਤਕਾ ਦੀਆਂ ਅੱਖਾਂ ਲੁਧਿਆਣਾ ਸ਼ਹਿਰ ਦੇ ਇਕ ਅੱਖ ਹਸਪਤਾਲ ਨੂੰ ਦਾਨ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਲੁਧਿਆਣਾ ਦੇ ਸਰੀਂਹ ਬਲਾਕ ਵਿੱਚੋਂ ਹੁਣ ਤੱਕ ਤਿੰਨ ਮ੍ਰਿਤਕ ਦੇਹਾਂ ਖੋਜ ਕਾਰਜਾਂ ਲਈ ਦਾਨ ਕੀਤੀਆਂ ਜਾ ਚੁੱਕੀਆਂ ਹਨ। ਇਸ ਮੌਕੇ ਮ੍ਰਿਤਕਾ ਦੇ ਬੇਟੇ ਪ੍ਰਗਟ ਸਿੰਘ, ਨਿਰਮਲ ਸਿੰਘ, ਪਾਲਾ ਸਿੰਘ ਤੋਂ ਇਲਾਵਾ ਸਰਬਜੀਤ ਕੌਰ ਤੇ ਅਮਨ (ਦੋਵੇਂ) ਨੂੰਹਾਂ ਨੇ ਕਿਹਾ ਕਿ ਸਾਡੀ ਮਾਂ ਦੇ ਜਾਣ ਦਾ ਦੁੱਖ ਹੈ, ਪਰ ਉਹਨਾਂ ਦੀ ਮ੍ਰਿਤਕ ਦੇਹ ਦਾਨ ਕਰਕੇ ਮਨ ਨੂੰ ਤਸੱਲੀ ਮਿਲੀ ਹੈ ਕਿ ਹੁਣ ਕੇਵਲ ਜਿਉਂਦੇ ਮਨੁੱਖ ਦੀ ਹੀ ਮਹੱਤਤਾ ਨਹੀਂ ਬਲਕਿ ਮ੍ਰਿਤਕ ਦੇਹ ਵੀ ਕਿਸੇ ਲਈ ਲਾਭਕਾਰੀ ਹੋ ਸਕਦੀ ਹੈ।