
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵੀਐਸਐਸਐਲ. ਵੱਲੋਂ ਜ਼ਿਲ੍ਹਾ ਬੈਡਮਿੰਟਨ ਮੁਕਾਬਲਿਆਂ ਲਈ ਡੀਸੀ ਨੂੰ 5 ਲੱਖ ਦਾ ਚੈੱਕ ਭੇਟ

-ਡੀਸੀ ਜੈਨ ਵੱਲੋਂ ਵੀਐੱਸਐੱਸਐੱਲ ਦੀ ਖੇਡ-ਕੇਂਦਰਿਤ ਪਹਿਲਕਦਮੀ ਦੀ ਸ਼ਲਾਘਾ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀਐਸਐਸਐਲ.) ਨੇ ਆਪਣੀ ਸੀਐੱਸਆਰ ਪਹਿਲਕਦਮੀ ‘ਖੇਲ ਪ੍ਰੋਸਥਨ’ ਤਹਿਤ ਨੌਜਵਾਨਾਂ ਵਿੱਚ ਖੇਡਾਂ ਅਤੇ ਖਾਸ ਕਰਕੇ ਬੈਡਮਿੰਟਨ ਨੂੰ ਉਤਸ਼ਾਹਿਤ ਕਰਨ ਲਈ 5 ਲੱਖ ਰੁਪਏ ਦੀ ਮਦਦ ਦਿੱਤੀ। ਇਸ ਬਾਰੇ 5 ਲੱਖ ਰੁਪਏ ਦਾ ਚੈੱਕ ਵੀਐੱਸਐੱਸਐੱਲ ਦੇ ਸੀਐੱਸਆਰ. ਮੁਖੀ ਅਮਿਤ ਧਵਨ ਵੱਲੋਂ ਜ਼ਿਲ੍ਹਾ ਬੈਡਮਿੰਟਨ ਮੁਕਾਬਲਿਆਂ ਲਈ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਆਈਏਐੱਸ ਨੂੰ ਸੌਂਪਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਚੇਅਰਮੈਨ ਜੈਨ ਤੇ ਕਾਰਜਕਾਰੀ ਨਿਰਦੇਸ਼ਕ ਸੌਮਿਆ ਜੈਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਅਜਿਹੀਆਂ ਪਹਿਲਕਦਮੀਆਂ ਨੂੰ ਲਗਾਤਾਰ ਅੱਗੇ ਵਧਾਉਣ ਲਈ ਅਮਿਤ ਧਵਨ ਤੇ ਵੀਐੱਸਐੱਸਐੱਲ. ਦੀ ਸ਼ਲਾਘਾ ਕੀਤੀ। ਅਮਿਤ ਧਵਨ ਨੇ ਲੁਧਿਆਣਾ ਬੈਡਮਿੰਟਨ ਐਸੋਸੀਏਸ਼ਨ (ਐੱਲਬੀਏ) ਦੀ ਸੁਲਭਾ ਜਿੰਦਲ ਅਤੇ ਸਮੁੱਚੀ ਟੀਮ ਦਾ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦੇਣ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵੀਐਸਐਸਐਲ. ਆਪਣੇ ਚੇਅਰਮੈਨ ਸਚਿਤ ਜੈਨ ਦੀ ਅਗਵਾਈ ਤੇ ਮਾਰਗਦਰਸ਼ਨ ਹੇਠ ਖੇਡਾਂ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ 10 ਸਕੂਲਾਂ ਵਿੱਚ ਬਾਸਕਟਬਾਲ ਨੂੰ ਉਤਸ਼ਾਹਿਤ ਕਰਨ ਲਈ ‘ਲੁਧਿਆਣਾ ਕੇਅਰਜ਼’ ਨੂੰ 10 ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ। ਇਸ ਪ੍ਰੋਜੈਕਟ ਤਹਿਤ ਬਾਸਕਟਬਾਲ ਟ੍ਰੇਨਰ ਸਕੂਲੀ ਵਿਦਿਆਰਥੀਆਂ ਨੂੰ ਨਿਯਮਤ ਸਿਖਲਾਈ ਪ੍ਰਦਾਨ ਕਰਨਗੇ। ਨੌਜਵਾਨਾਂ ਲਈ ਫੁੱਟਬਾਲ ਨੂੰ ਕਰੀਅਰ ਵਜੋਂ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵੀ ਐੱਸਐੱਸਐੱਲ ਵੱਲੋਂ ‘ਇੰਡੀਆ ਖੇਲੋ ਫੁੱਟਬਾਲ’ ਨੂੰ 10 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਇਹ ਪ੍ਰੋਜੈਕਟ ਖੇਡ ਵਿਭਾਗ ਅਤੇ ‘ਇੰਡੀਆ ਖੇਲੋ ਫੁੱਟਬਾਲ’ ਦੇ ਸਹਿਯੋਗ ਨਾਲ ਲਾਗੂ ਕੀਤਾ ਜਾਵੇਗਾ।