
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਰਪ੍ਰੀਤ ਕੌਰ ਓਬਰਾਏ ਦੇ ਸਿਰ ’ਤੇ ਸਜਿਆ ਤੀਆਂ ਦੀ ਰਾਣੀ ਦਾ ਤਾਜ

-ਗਿੱਧਾ, ਭੰਗੜਾ, ਲੋਕ-ਗੀਤ, ਬੋਲੀਆਂ, ਮਾਡਲਿੰਗ ਤੇ ਹੋਰ ਖੇਡਾਂ ਨਾਲ ਲੱਗੀਆਂ ਰੌਣਕਾਂ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪ੍ਰਬੰਧਕ ਅਮਨਪ੍ਰੀਤ ਕੌਰ ਮਰਵਾਹਾ ਤੇ ਇੰਦਰਪ੍ਰੀਤ ਕੌਰ ਭਾਟੀਆ ਦੀ ਦੇਖ-ਰੇਖ ਹੇਠ ਗਰਲਜ਼ ਐਨ ਪਰਲਜ਼ ਗਰੁੱਪ ਵੱਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ’ਚ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ, ਰੀਤ ਸਿੱਧੂ, ਡਾ. ਸਤਿੰਦਰ ਕੌਰ ਪ੍ਰਿੰਸੀਪਲ ਖ਼ਾਲਸਾ ਕਾਲਜ ਫਾਰ ਵੁਮੈਨ ਸਿੱਧਵਾਂ ਖੁਰਦ, ਗੁਰਮੀਤ ਸਿੰਘ ਕੁਲਾਰ, ਡਾ. ਬਲਬੀਰ ਕੌਰ ਤੇ ਅਨੂ ਕਪੂਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੱਭਿਆਚਾਰਕ ਪਹਿਰਾਵੇ ’ਚ ਸਜੀਆਂ ਮੁਟਿਆਰਾਂ ਨੇ ਗਿੱਧਾ, ਭੰਗੜਾ, ਲੋਕ ਗੀਤ, ਬੋਲੀਆਂ, ਮਾਡਲਿੰਗ, ਪ੍ਰਸ਼ਨੋਤਰੀ, ਬੁਝਾਰਤਾਂ ਤੇ ਫਨੀ ਗੇਮਜ਼ ਰਾਹੀਂ ਖੂਬ ਰੌਣਕ ਲਾਈ। ਅਮਨਪ੍ਰੀਤ ਕੌਰ ਮਰਵਾਹਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ ਅਤੇ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ’ਚ ਸਹਾਈ ਹੁੰਦੇ ਹਨ। ਸਮਾਗਮ ਦੌਰਾਨ ਹਰਪ੍ਰੀਤ ਕੌਰ ਓਬਰਾਏ ਨੂੰ ਤੀਆਂ ਦੀ ਰਾਣੀ, ਪ੍ਰਿਯੰਕਾ ਨੂੰ ਸਮਾਗਮ ਦੀ ਜਾਨ, ਗਗਨ ਸੋਢੀ ਨੂੰ ਤੀਆਂ ਦੀ ਰੌਣਕ, ਅਰਸ਼ਪ੍ਰੀਤ ਕੌਰ ਚਾਵਲਾ ਨੂੰ ਮਿਸ ਪੰਜਾਬਣ, ਸੰਦੀਪ ਕੌਰ ਨੂੰ ਸੁਚੱਜੀ ਮੁਟਿਆਰ ਅਤੇ ਰਿਪਲ ਕਾਲੜਾ ਨੂੰ ਗਿੱਧਿਆਂ ਦੀ ਰਾਣੀ ਚੁਣਿਆ ਗਿਆ। ਮੰਚ ਸੰਚਾਲਕ ਦੀ ਭੂਮਿਕਾ ਐਡਵੋਕੇਟ ਮਨਮੀਤ ਕੌਰ ਭਾਟੀਆ ਨੇ ਨਿਭਾਈ। ਇਸ ਮੌਕੇ ਵੱਡੀ ਗਿਣਤੀ ’ਚ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ।