
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੋਸਟਰ ਮੇਕਿੰਗ ਮੁਕਾਬਲੇ ’ਚ ਅੱਵਲ ਰਹੇ ਜਸ਼ਨਪ੍ਰੀਤ, ਮਨਤਾਜਬੀਰ, ਗੁਰਵਿੰਦਰ ’ਤੇ ਪ੍ਰਭਜੋਤ

-ਪੀਏਯੂ ’ਚ ਰੈਗਿੰਗ ਵਿਰੋਧੀ ਹਫ਼ਤੇ ਦੌਰਾਨ ਕਰਵਾਇਆ ਪੋਸਟਰ ਮੇਕਿੰਗ ਮੁਕਾਬਲਾ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ ਦੇ ਖੇਤੀਬਾੜੀ ਕਾਲਜ ’ਚ ਮਨਾਏ ਜਾ ਰਹੇ ਰੈਗਿੰਗ ਵਿਰੋਧੀ ਹਫ਼ਤੇ ਦੇ ਹਿੱਸੇ ਵਜੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਬੀਐੈੱਸਸੀ. (ਆਨਰਜ਼) ਐਗਰੀਕਲਚਰ ਚੌਥਾ ਸਾਲ , ਬੀਐਸਸੀ. (ਆਨਰਜ਼) ਐਗਰੀਕਲਚਰ ਛੇਵਾਂ ਸਾਲ ਅਤੇ ਬੀਟੈਕ. (ਭੋਜਨ ਤਕਨਾਲੋਜੀ) ਦੇ ਕੁੱਲ 80 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੇ ਨਾਲ-ਨਾਲ ਸੁਰੱਖਿਅਤ ਅਤੇ ਰੈਗਿੰਗ ਮੁਕਤ ਕੈਂਪਸ ਵਾਤਾਵਰਣ ਬਰਕਰਾਰ ਰੱਖਣ ਬਾਰੇ ਜਾਗਰੂਕ ਕੀਤਾ। ਇਸ ਮੁਕਾਬਲੇ ਵਿੱਚ ਪਹਿਲਾ ਇਨਾਮ ਜਸ਼ਨਪ੍ਰੀਤ ਸਿੰਘ, ਮਨਤਾਜਬੀਰ ਸਿੰਘ, ਗੁਰਵਿੰਦਰ ਸਿੰਘ ਤੇ ਪ੍ਰਭਜੋਤ ਕੌਰ, ਦੂਜਾ ਇਨਾਮ ਇਸ਼ਮਾਨ ਸ਼ਰਮਾ, ਗਬਨਪ੍ਰੀਤ, ਅੰਸ਼ਪ੍ਰੀਤ, ਗੁਰਕਿਰਨ ਤੇ ਨਵਨੂਰ ਕੌਰ ਭੰਗੂ ਅਤੇ ਤੀਜਾ ਇਨਾਮ ਜੈਸਮੀਨ ਕੌਰ, ਹਰਸਿਮਰਤ ਕੌਰ, ਦਿਵਨੀਤ ਅਤੇ ਸੌਮਿਆ ਜੋਸ਼ੀ ਨੂੰ ਮਿਲਿਆ। ਇਸ ਤੋਂ ਬਿਨਾਂ ਹੌਸਲਾ ਵਧਾਊ ਇਨਾਮ ਸਟੂਤੀ ਸ਼ਰਮਾ ਨੂੰ ਦਿੱਤਾ ਗਿਆ। ਇਸ ਮੁਕਾਬਲੇ ਵਿੱਚ ਡਾ. ਚਰਨਜੀਤ ਸਿੰਘ ਔਲਖ, ਡੀਨ ਖੇਤੀਬਾੜੀ ਕਾਲਜ ਤੋਂ ਇਲਾਵਾ ਡਾ. ਮਨਮੀਤ ਕੌਰ, ਡਾ. ਲਖਵਿੰਦਰ ਕੌਰ, ਡਾ. ਜਗਬੀਰ ਰੀਹਲ, ਡਾ. ਹਰਲੀਨ ਕੌਰ, ਡਾ. ਬਲਜੀਤ ਸਿੰਘ, ਡਾ. ਜਵਾਲਾ ਜਿੰਦਲ ਤੇ ਡਾ. ਸੰਦੀਪ ਸਿੰਘ ਸੰਧੂ ਦੀ ਸਰਗਰਮ ਸ਼ਮੂਲੀਅਤ ਰਹੀ। ਇਸ ਮੁਕਾਬਲੇ ਨੇ ਰੈਗਿੰਗ ਵਿਰੋਧੀ ਨਿਯਮਾਂ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਣ ਦੇ ਨਾਲ ਵਿਦਿਆਰਥੀਆਂ ਨੂੰ ਰਚਨਾਤਮਕ, ਆਪਸੀ ਸਹਿਯੋਗ ਤੇ ਸਾਂਝੇ ਸੱਭਿਆਚਾਰ ਲਈ ਉਤਸ਼ਾਹਿਤ ਕੀਤਾ। ਨਵੇਂ ਦਾਖਲ ਹੋਏ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸਹੂਲਤਾਂ ਨੂੰ ਯਕੀਨੀ ਬਣਾਉਂਣ ਤੋਂ ਇਲਾਵਾ ਸਕਾਰਾਤਮਕ ਅਤੇ ਰੈਗਿੰਗ-ਮੁਕਤ ਅਕਾਦਮਿਕ ਵਾਤਾਵਰਣ ਬਣਾਉਣ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਦਾ ਪ੍ਰਣ ਵੀ ਵਿਦਿਆਰਥੀਆਂ ਨੇ ਕੀਤਾ।