
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

61 ਜਿਗਰ ਅਤੇ 30 ਗੁਰਦੇ ਬਦਲਣ ਪਿੱਛੋਂ ਮਰੀਜ਼ਾਂ ਨੂੰ ਮਿਲੀ ਨਵੀਂ ਜ਼ਿੰਦਗੀ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਸੋਟੋ ਨਾਂ ਦੀ ਸੰਸਥਾ ਪੰਜਾਬ ਦੇ ਸਹਿਯੋਗ ਨਾਲ ਅੰਗਦਾਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅੰਗਦਾਨ ਨਾਲ ਜੁੜੀਆਂ ਗਲਤ ਧਾਰਣਾਵਾਂ ਅਤੇ ਭਰਮਾਂ ਨੂੰ ਦੂਰ ਕਰਨਾ ਸੀ ਅਤੇ ਇਸ ਦੌਰਾਨ ਅੰਗਦਾਤਾਵਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਨਿਸ਼ਕਾਮ ਅਤੇ ਮਹਾਨ ਯੋਗਦਾਨ ਲਈ ਸਨਮਾਨਿਤ ਕੀਤਾ, ਜਿਨ੍ਹਾਂ ਨੇ ਦੂਜਿਆਂ ਨੂੰ ਜੀਵਨ ਦੀ ਅਨਮੋਲ ਦਾਤ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੁੰਦਿਆਂ ਕਿਹਾ ਕਿ ਹਸਪਤਾਲਾਂ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਅਨੇਕਾਂ ਮਰੀਜ਼ਾਂ, ਜਿਨ੍ਹਾਂ ਦਾ ਕੋਈ ਨਾ ਕੋਈ ਅੰਗ ਖਰਾਬ ਹੋ ਚੁੱਕਿਆ ,ਨੂੰ ਅੰਗ ਦਾਨ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਬਚਾ ਸਕਦੇ ਹਾਂ ।ਉਨ੍ਹਾਂ ਕਿਹਾ ਕਿ ਅੰਗਦਾਨ ਬਾਰੇ ਸਮਾਜ ਵਿੱਚ ਇੱਕ ਜਾਗਰੂਕਤਾ ਲਹਿਰ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅੰਗਦਾਨੀਆਂ ਅਤੇ ਅੰਗਦਾਨੀ ਪਰਿਵਾਰਾਂ ਦੀ ਸ਼ਲਾਘਾ ਕਰਦਿਆਂ ਸਨਮਾਨਿਤ ਕੀਤਾ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਡਾਕਟਰਾਂ ਨੇ ਦੱਸਿਆ ਕਿ ਪਿਛਲੇ 18 ਮਹੀਨਿਆਂ ਦੌਰਾਨ ਹਸਪਤਾਲ ਵੱਲੋਂ ਸਫਲਤਾਪੂਰਵਕ 17 ਕੈਡੇਵਰਿਕ ਅੰਗਦਾਨ ਕਰਵਾਏ ਗਏ ਹਨ ਜਦਕਿ 61 ਜਿਗਰ ਟ੍ਰਾਂਸਪਲਾਂਟ, 30 ਗੁਰਦੇ ਟ੍ਰਾਂਸਪਲਾਂਟ ਅਤੇ 20 ਕੋਰਨੀਅਲ ਟ੍ਰਾਂਸਪਲਾਂਟ (10 ਜੋੜੇ) ਕੀਤੇ ਗਏ ਹਨ। ਇਹ ਉਪਲਬਧੀਆਂ ਅਨੇਕਾਂ ਕੀਮਤੀ ਜ਼ਿੰਦਗੀਆਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਨਵੀਂ ਦਿਸ਼ਾ ਦੇਣ ਵਿੱਚ ਸੰਸਥਾ ਦੇ ਮਹੱਤਵਪੂਰਨ ਯੋਗਦਾਨ ਨੂੰ ਦਰਸਾਉਂਦੀਆਂ ਹਨ।ਇਸ ਮੌਕੇ ਡਾ. ਵਿਜੈ ਟਾਡੀਆ, ਨੋਡਲ ਅਫ਼ਸਰ ਰੋਟੋ ਇਸ ਤੋਂ ਇਲਾਵਾ ਡਾ.ਰਮਨਦੀਪ ਕੌਰ, ਸਿਵਲ ਸਰਜਨ,ਡਾ. ਗਗਨੀਨ ਸੰਧੂ, ਨੋਡਲ ਅਫ਼ਸਰ ਸੋਟੋ ਅਤੇ ਹਰਪ੍ਰੀਤ ਸਿੰਘ, ਵਾਈਸ ਚੇਅਰਮੈਨ, ਸੀਟੀ ਯੂਨੀਵਰਸਿਟੀ , ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ।ਇਸ ਮੌਕੇ ਬਿਪਿਨ ਗੁਪਤਾ, ਸਕੱਤਰ ਮੈਨੇਜਿੰਗ ਸੋਸਾਇਟੀ; ਮੁਕੇਸ਼ ਵਰਮਾ, ਖ਼ਜ਼ਾਨਚੀ, ਡਾ. ਗੁਰਪ੍ਰੀਤ ਸਿੰਘ ਵਾਂਡਰ, ਪ੍ਰਿੰਸੀਪਲ, ਡਾ ਸੰਦੀਪ ਕੌਸ਼ਲ, ਡੀਨ ਅਕਾਦਮਿਕਸ; ਡਾ. ਸੰਦੀਪ ਸ਼ਰਮਾ ਅਤੇ ਡਾ. ਅਸ਼ਵਨੀ ਚੌਧਰੀ, ਮੈਡੀਕਲ ਸੁਪਰਿੰਟੈਂਡੈਂਟ; ਡਾ. ਵਿਕਾਸ ਮੱਕੜ, ਪ੍ਰੋਫੈਸਰ ਅਤੇ ਮੁਖੀ, ਵਿਭਾਗ ਨੈਫਰੋਲੌਜੀ ; ਡਾ. ਗੁਰਵਿੰਦਰ ਕੌਰ, ਪ੍ਰੋਫੈਸਰ ਅਤੇ ਮੁਖੀ, ਵਿਭਾਗ ਓਫਥੈਲਮੋਲੋਜੀ; ਡਾ. ਪੀ ਐਲ ਗੌਤਮ, ਕ੍ਰਿਟੀਕਲ ਕੇਅਰ ਮੈਡੀਸਨ; ਡਾ. ਗੁਰਸਾਗਰ ਸਿੰਘ ਸਹੋਤਾ, ਚੀਫ਼ ਲਿਵਰ ਟ੍ਰਾਂਸਪਲਾਂਟ ਸਰਜਨ; ਤੇ ਡਾ. ਸੰਗਮ ਪਪਨੇਜਾ, ਐਸੋਸੀਏਟ ਕੰਸਲਟੈਂਟ ਲਿਵਰ ਟ੍ਰਾਂਸਪਲਾਂਟ, ਸਮੇਤ ਹੋਰ ਮੈਂਬਰ ,ਡਾਕਟਰ/ਸਰਜਨ ਅਤੇ ਪਤਵੰਤੇ ਹਾਜ਼ਰ ਸਨ।