
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਟਰੱਸਟ ਵੱਲੋਂ 20 ਸਤੰਬਰ ਨੂੰ ਕਰਵਾਏ ਜਾਣਗੇ ਸਮੂਹਿਕ ਵਿਆਹ

ਗੁਰਦੀਪ ਭਾਮੀਆਂ,ਪੰਜਾਬੀ ਜਾਗਰਣ ਸਾਹਨੇਵਾਲ/ਕੋਹਾੜਾ
ਮਨੁੱਖਤਾ ਦੀ ਸੇਵਾ ਨੂੰ ਸਮਰਪਿਤ 'ਡਾ. ਬੀਆਰ. ਅੰਬੇਡਕਰ ਬੁੱਧਾ ਟਰੱਸਟ ਸਾਹਨੇਵਾਲ' ਵੱਲੋਂ 20 ਸਤੰਬਰ ਨੂੰ ਸਥਾਨਕ ਰਿਜ਼ੋਰਟ ਸਾਹਨੇਵਾਲ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਜਾ ਰਹੇ ਹਨ। ਟਰੱਸਟ ਦੀ ਹੋਈ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆ ਪ੍ਰਧਾਨ ਹਰਪ੍ਰੀਤ ਸਿੰਘ ਸਰਕਾਰੀਆ ਨੇ ਦੱਸਿਆ ਕਿ ਇੱਛੁਕ ਪਰਿਵਾਰ ਆਪਣੀਆਂ ਅਰਜ਼ੀਆਂ 5 ਸਤੰਬਰ ਤੱਕ ਜਮ੍ਹਾਂ ਕਰਵਾ ਸਕਦੇ ਹਨ, ਤਾਂ ਜੋ ਸਮੇਂ ਸਿਰ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਸਕਣ। ਪ੍ਰਧਾਨ ਸਰਕਾਰੀਆ ਨੇ ਵਿਸ਼ੇਸ਼ ਤੌਰ 'ਤੇ ਦੱਸਿਆ ਕਿ ਇਸ ਨੇਕ ਕੰਮ ਨੂੰ ਨੇਪਰੇ ਚਾੜ੍ਹਨ ਲਈ ਵਿਦੇਸ਼ਾਂ ਵਿੱਚ ਬੈਠੇ ਐੱਨਆਰਆਈ. ਵੀਰਾਂ ਅਤੇ ਸਮੂਹ ਸਾਹਨੇਵਾਲ ਨਿਵਾਸੀਆਂ ਵੱਲੋਂ ਤਨ-ਮਨ-ਧਨ ਨਾਲ ਭਰਵਾਂ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਅਨੁਸਾਰ ਵਿਆਹ ਦੇ ਪਵਿੱਤਰ ਬੰਧਨ ’ਚ ਬੱਝਣ ਵਾਲੀਆਂ ਧੀਆਂ ਨੂੰ ਟਰੱਸਟ ਵੱਲੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਲੁੜੀਂਦਾ ਘਰੇਲੂ ਸਾਮਾਨ ਵੀ ਸਨਮਾਨ ਵਜੋਂ ਦਿੱਤਾ ਜਾਵੇਗਾ। ਇਸ ਮੌਕੇ ਪ੍ਰੀਤਮ ਸਿੰਘ ਗਿੱਲ, ਈਐੱਸਆਈ ਲਖਵੀਰ ਸਿੰਘ, ਸਾਬਕਾ ਕੌਂਸਲਰ ਕੁਲਦੀਪ ਸਿੰਘ, ਸੁਰਜੀਤ ਸਿੰਘ ਭੋਲਾ, ਲਾਭੂ ਕੈੜੇ, ਅਰੁਣ ਪਪਨੇਜਾ, ਭਜਨ, ਦਵਿੰਦਰ ਸਿੰਘ ਬਾਘਾ, ਸੂਬੇਦਾਰ ਬਲਜੀਤ ਸਿੰਘ, ਬਿਰੀ ਤੇ ਹੋਰ ਹਾਜ਼ਰ ਸਨ।