ਵਿਧਾਇਕ ਸਿੱਧੂ ਵੱਲੋਂ ਟਾਈਲਾਂ ਲਾਉਣ ਦੇ ਕੰਮ ਦਾ ਉਦਘਾਟਨ ਵਿਧਾਇਕ ਸਿੱਧੂ ਵੱਲੋਂ ਟਾਈਲਾਂ ਲਾਉਣ ਦੇ ਕੰਮ ਦਾ ਉਦਘਾਟਨ
Publish Date: Tue, 18 Aug 2026 07:09 PM (IST)
Updated Date: Wed, 19 Aug 2026 04:03 AM (IST)
-ਗਿੱਲ ਰੋਡ ਤੇ ਜੈਮਲ ਸਿੰਘ ਰੋਡ ਨੂੰ ਕਰਵਾਇਆ ਜਾਵੇਗਾ ਕਬਜ਼ਾ ਮੁਕਤ : ਗੋਗਾ ਫੋਟੋ ਨੰਬਰ-5 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਯੂਨਾਈਟਿਡ ਸਾਈਕਲ ਪਾਰਟਸ ਤੇ ਸੀ-ਜ਼ੋਨ ਦੇ ਸਾਹਮਣੇ ਗਿੱਲ ਰੋਡ ’ਤੇ ਕਰੀਬ 54 ਲੱਖ ਰੁਪਏ ਦੀ ਲਾਗਤ ਨਾਲ ਟਾਈਲਾਂ ਲਗਾਉਣ ਦਾ ਕੰਮ ਕਰਵਾਇਆ ਜਾਵੇਗਾ। ਇਸ ਸਬੰਧੀ ਰਸਮੀ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਕੌਂਸਲਰ ਸੋਹਣ ਸਿੰਘ ਗੋਗਾ, ਪਰਮਿੰਦਰ ਸਿੰਘ ਸੋਮਾ, ਅਵਤਾਰ ਸਿੰਘ ਭੋਗਲ, ਇੰਦਰਜੀਤ ਸਿੰਘ ਨਵਯੁਗ, ਸਤਨਾਮ ਸਿੰਘ ਮੱਕੜ, ਸੰਜੀਵ ਕੁਮਾਰ, ਅਜੀਤ ਕੁਮਾਰ, ਜਸਵੰਤ ਸਿੰਘ ਰਾਜਾ, ਰੇਸ਼ਮ ਸਿੰਘ ਸੱਗੂ, ਸਤਨਾਮ ਸਿੰਘ, ਸਵਤਾਰ ਸਿੰਘ, ਸਿਵਦੇਵ ਸਿੰਘ, ਮੋਹਣ ਸਿੰਘ, ਸੁਰਜੀਤ ਸਿੰਘ ਕਲਸੀ, ਅਕਾਸ਼ ਵਰਮਾ, ਹਰਪ੍ਰੀਤ ਸਿੰਘ, ਰਣਜੀਤ ਸਿੰਘ ਲੋਟੇ, ਪੀਟਰ ਸਿੰਘ, ਭੁਪਿੰਦਰ ਸਿੰਘ ਕਲਸੀ, ਬਲਜੀਤ ਸਿੰਘ ਪਨੇਸਰ, ਪ੍ਰਧਾਨ ਹਰਦੀਪ ਸਿੰਘ, ਨੀਲਮ ਪਨੇਸਰ, ਮਨਪ੍ਰੀਤ ਸਿੰਘ ਬਾਦਲ, ਬੱਬਲ ਜੀ, ਰਾਜੂ ਸ਼ਰਮਾ ਸਮੇਤ ਸੈਂਕੜੇ ਆਗੂ ਅਤੇ ਸਨਅਤਕਾਰ ਮੌਜੂਦ ਰਹੇ। ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਗਿੱਲ ਰੋਡ ਦੇ ਵਿਕਾਸ ਤੇ ਸੁੰਦਰੀਕਰਨ ਲਈ ਲੁੜੀਂਦੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਗਿੱਲ ਰੋਡ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਮਿਕਸ ਲੈਂਡ ਯੂਜ਼ ਡਿਕਲੇਅਰ ਕਰਨ ਸਬੰਧੀ ਕੰਮ ਵੀ ਕੀਤਾ ਜਾਵੇਗਾ, ਜਿਸ ਨਾਲ ਇਲਾਕੇ ਦੇ ਸਨਅਤਕਾਰਾਂ ਤੇ ਵਪਾਰੀਆਂ ਨੂੰ ਰਾਹਤ ਮਿਲੇਗੀ। ਕੌਂਸਲਰ ਸੋਹਣ ਸਿੰਘ ਗੋਗਾ ਨੇ ਵਿਧਾਇਕ ਨੂੰ ਅਪੀਲ ਕੀਤੀ ਕਿ ਗਿੱਲ ਰੋਡ ਅਤੇ ਜੈਮਲ ਸਿੰਘ ਰੋਡ ਨੂੰ ਕਬਜ਼ਾਮੁਕਤ ਕਰਵਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸੜਕਾਂ ’ਤੇ ਹੋਏ ਕਬਜ਼ਿਆਂ ਕਾਰਨ ਆਵਾਜਾਈ ਵਿੱਚ ਮੁਸ਼ਕਲ ਆਉਂਦੀ ਹੈ ਤੇ ਸਨਅਤੀ ਖੇਤਰ ਵਿੱਚ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਆਗੂਆਂ ਨੇ ਕਿਹਾ ਕਿ ਸੜਕਾਂ ਦੇ ਸੁਧਾਰ, ਟਾਈਲਾਂ ਲਾਉਣ ਤੇ ਕਬਜ਼ੇ ਹਟਾਉਣ ਨਾਲ ਇਲਾਕੇ ਦੀ ਦਿੱਖ ’ਚ ਵੱਡਾ ਸੁਧਾਰ ਆਵੇਗਾ ਅਤੇ ਸਨਅਤੀ ਸਰਗਰਮੀਆਂ ਨੂੰ ਵੀ ਹੁਲਾਰਾ ਮਿਲੇਗਾ।