
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਈਐਮਏ ਨੇ ਧੂਮਧਾਮ ਨਾਲ ਮਨਾਇਆ ਅਜ਼ਾਦੀ ਦਿਵਸ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ), ਲੁਧਿਆਣਾ ਵੱਲੋਂ ਆਈਐੱਮਏ ਹਾਊਸ ਲੁਧਿਆਣਾ ’ਚ ਆਜ਼ਾਦੀ ਦਿਵਸ ਦੇਸ਼ ਭਗਤੀ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਡਾ. ਆਰਐੱਲ ਨਾਰੰਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਡਾ. ਮਨੋਜ ਸੋਬਤੀ ਸਰਪ੍ਰਸਤ ਆਈਐੱਮਏ ਲੁਧਿਆਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੂੰ ਆਜ਼ਾਦੀ ਸੁਖਾਲੀ ਨਹੀਂ ਮਿਲੀ, ਅਜ਼ਾਦੀ ਲਈ ਲੱਖਾਂ ਦੇਸ਼ ਭਗਤ ਨੇ ਸ਼ਹੀਦ ਜਾਮ ਪੀਤੇ ਹਨ, ਤਦ ਆਜ਼ਾਦੀ ਮਿਲੀ ਹੈ। ਇਸ ਡਾ. ਪਵਨ ਢੀਂਗਰਾ ਪ੍ਰਧਾਨ , ਡਾ. ਆਸ਼ੀਸ਼ ਓਹਰੀ ਆਨਰੇਰੀ ਸਕੱਤਰ, ਡਾ. ਪੰਕਜ ਮਿੱਤਲ ਵਿੱਤ ਸਕੱਤਰ; ਡਾ. ਦਵਿੰਦਰਜੀਤ ਵਾਲੀਆ, ਡਾ. ਨਰਜੀਤ ਕੌਰ ਮੀਤ ਪ੍ਰਧਾਨ, ਡਾ. ਅਵਤਾਰ ਸਿੰਘ ਖਰ੍ਹੇ (ਪ੍ਰਧਾਨ-ਇਲੈਕਟਿਡ), ਡਾ. ਕਰਮਵੀਰ ਗੋਇਲ ਮੈਂਬਰ ਪੰਜਾਬ ਮੈਡੀਕਲ ਕੌਂਸਲ ਤੇ ਡਾ. ਧੀਰਜ ਅਗਰਵਾਲ ਸਾਬਕਾ ਪ੍ਰਧਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸੀਨੀਅਰ ਅਹੁਦੇਦਾਰ ਤੇ ਸਾਬਕਾ ਪ੍ਰਧਾਨ ਡਾ. ਅਰੁਣ ਗੁਪਤਾ, ਡਾ. ਅਵਿਨਾਸ਼ ਜਿੰਦਲ ਤੇ ਡਾ. ਪੀਐੱਸ ਜੱਸਲ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਵੱਡੀ ਗਿਣਤੀ ’ਚ ਆਈਐੱਮਏ ਮੈਂਬਰ ਆਪਣੇ ਪਰਿਵਾਰਾਂ ਸਮੇਤ ਹਾਜ਼ਰ ਸਨ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਡਾਕਟਰਾਂ ਨੂੰ ਆਪਣੇ ਜਾਇਜ਼ ਹਿੱਤਾਂ ਦੀ ਰੱਖਿਆ ਦੇ ਨਾਲ-ਨਾਲ ਮੈਡੀਕਲ ਕਿੱਤੇ ਦੀ ਮਰਿਆਦਾ, ਨੈਤਿਕ ਕਦਰਾਂ-ਕੀਮਤਾਂ ਅਤੇ ਭਰੋਸੇਯੋਗਤਾ ਕਾਇਮ ਰੱਖਣ ਲਈ ਸਮਾਜ, ਮਰੀਜ਼ਾਂ ਦੇ ਹਿੱਤਾਂ ਤੇ ਹੱਕਾਂ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।