
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

27 ਵਿਦਿਆਰਥੀਆਂ ਨੇ ਲਿਆ ਵਰਕਸ਼ਾਪ ਦਾ ਲਾਹਾ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੀਏਯੂ ਦੇ ਇਕਨਾਮਿਕਸ ਅਤੇ ਸ਼ੋਸ਼ਆਲੋਜੀ ਵਿਭਾਗ ਨੇ ਖੋਜਾਰਥੀਆਂ ਦੇ ਲਾਭ ਲਈ ਪ੍ਰਾਇਮਰੀ ਡਾਟਾ ਦੀ ਸ਼ਕਤੀ ਬਾਰੇ ਇਕ ਦਿਨਾ ਵਰਕਸ਼ਾਪ ਕਰਵਾਈ। ਪੀਐੱਚਡੀ ਅਤੇ ਐੱਮਐੱਸਸੀ ਦੇ 27 ਵਿਦਿਆਰਥੀ ਇਸ ਵਰਕਸ਼ਾਪ ਵਿੱਚ ਸ਼ਾਮਲ ਹੋਏ ਅਤੇ ਉਨਾਂ ਨੇ ਮੁੱਢਲੇ ਅੰਕੜਿਆਂ ਦੇ ਇਕੱਤਰੀਕਰਨ ਤੇ ਖੇਤਰ ਅਧਾਰਿਤ ਖੋਜ ਬਾਰੇ ਨੁਕਤੇ ਹਾਸਲ ਕੀਤੇ। ਇਸ ਵਰਕਸ਼ਾਪ ਵਿਚ ਮੁੱਖ ਬੁਲਾਰਿਆਂ ਵਜੋਂ ਪਸਾਰ ਸਿੱਖਿਆ ਵਿਭਾਗ ਦੇ ਮਾਹਿਰ ਡਾ. ਮਨਮੀਤ ਕੌਰ ਅਤੇ ਡਾ. ਲਖਵਿੰਦਰ ਕੌਰ ਸ਼ਾਮਲ ਹੋਏ। ਸ਼ੋਸ਼ਆਲੋਜੀ ਦੇ ਸਹਾਇਕ ਪ੍ਰੋਫੈਸਰ ਡਾ. ਗਗਨਦੀਪ ਕੌਰ ਨੇ ਵੀ ਡਾਟਾ ਇਕੱਤ੍ਰੀਕਰਨ ਦੀਆਂ ਮੁਸ਼ਕਿਲਾਂ ਬਾਰੇ ਗੱਲ ਕੀਤੀ। ਸਮਾਗਮ ਦੇ ਆਰੰਭ ਵਿੱਚ ਵਿਭਾਗ ਦੇ ਮੁਖੀ ਡਾ. ਜਤਿੰਦਰਮੋਹਨ ਸਿੰਘ ਨੇ ਵਿਦਿਆਰਥੀਆਂ ਅਤੇ ਬੁਰਾਇਆ ਦਾ ਸਵਾਗਤ ਕੀਤਾ। ਇਸ ਵਰਕਸ਼ਾਪ ਦੇ ਹਿੱਸੇ ਵਜੋਂ ਵਿਦਿਆਰਥੀਆਂ ਨੇ ਜਗਰਾਓਂ ਨੇੜਲੇ ਪਿੰਡ ਬੁਜ਼ਗਰ ਦਾ ਦੌਰਾ ਕੀਤਾ, ਉੱਥੇ ਵਿਦਿਆਰਥੀਆਂ ਨੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਮੁੱਢਲਾ ਡਾਟਾ ਹਾਸਲ ਕੀਤਾ। ਡਾ. ਸੰਨੀ ਕੁਮਾਰ, ਡਾ. ਅਮਿਤ ਗੁਲੇਰੀਆ ਅਤੇ ਡਾ. ਪ੍ਰਿਆ ਬਰਾਤਾ ਭੋਈ ਨੇ ਇਸ ਡਾਟਾ ਇਕੱਤਰੀਕਰਨ ਦੇ ਗੁਰ ਦੱਸੇ। ਵਰਕਸ਼ਾਪ ਦੌਰਾਨ ਡਾ. ਸੰਗੀਤ ਰੰਗੂਵਾਲ ਅਤੇ ਡਾ. ਹਰਸਿਮਰਤ ਕੌਰ ਮਾਵੀ ਨੇ ਵੱਖ-ਵੱਖ ਵਿਧੀਆਂ ਰਾਹੀਂ ਡਾਟਾ ਇਕੱਤਰੀਕਰਨ ਅਤੇ ਉਸਦੀ ਵਰਤੋਂ ਦੀ ਜਾਣਕਾਰੀ ਦਿੱਤੀ। ਇਹ ਵਰਕਸ਼ਾਪ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਈ।