ਬਾਬਾ ਸ਼ਿਆਮ ਦਾ ਕੀਰਤਨ ਕਰਨਾ ਮਾਣ ਵਾਲੀ ਗੱਲ : ਪ੍ਰਦੀਪ ਮਿੱਤਲ ਹਰਿਆਲੀ ਤੀਜ 'ਤੇ ਬਾਬਾ ਸ਼ਿਆਮ ਦਾ ਕੀਰਤਨ ਕਰਨਾ ਬਹੁਤ ਹੀ ਮਾਣ ਵਾਲੀ ਗੱਲ - ਪ੍ਰਦੀਪ ਮਿੱਤਲ
Publish Date: Mon, 17 Aug 2026 08:19 PM (IST)
Updated Date: Tue, 18 Aug 2026 04:03 AM (IST)
41 ਜਸਦੀਪ ਵਰਤੀਆ, ਪੰਜਾਬੀ ਜਾਗਰਣ, ਲੁਧਿਆਣਾ : ਕੋਹਾੜਾ ਚੌਕ ਨੇੜੇ ਨਵੇਂ ਬਣੇ ਸ੍ਰੀ ਖਾਟੂ ਸ਼ਿਆਮ ਸਾਲਾਸਰ ਮੰਦਿਰ ਵਿਖੇ ਹਰਿਆਲੀ ਤੀਜ ਤੇ ਹਫ਼ਤਾਵਾਰੀ ਸ਼੍ਰੀ ਸ਼ਿਆਮ ਸੰਕੀਰਤਨ ਦਾ ਪ੍ਰਬੰਧ ਟਰੱਸਟੀ ਪ੍ਰਦੀਪ ਮਿੱਤਲ, ਸੰਦੀਪ ਅਗਰਵਾਲ, ਐੱਲਆਰ ਮਿੱਤਲ, ਅਤੇ ਅਨਿਲ ਮਿੱਤਲ ਦੀ ਅਗਵਾਈ ’ਚ ਕੀਤਾ। ਹਰਿਆਲੀ ਤੀਜ ਮੌਕੇ ਹਨੂੰਮਾਨਗੜ੍ਹ ਤੋਂ ਰਾਧਾ ਲਾਡਲੀ ਨੇਹਾ ਸ਼ਰਮਾ ਅਤੇ ਹਫਤਾਵਾਰੀ ਸਤਿਸੰਗ ਦੌਰਾਨ ਅੰਬਾਲਾ ਤੋਂ ਨਵੀਨ ਦੀਵਾਨਾ ਅਤੇ ਮੰਡੀ ਗੋਬਿੰਦਗੜ੍ਹ ਤੋਂ ਨਜ਼ਰ ਸਾਬ ਨੇ ਸ਼ਿਆਮ ਬਾਬਾ ਦਾ ਗੁਣਗਾਨ ਕੀਤਾ। ਆਚਾਰੀਆ ਦੀਪਕ ਪਾਂਡੇ, ਪੰਡਿਤ ਤਾਰਾਨਾਥ ਤੇ ਪੰਡਿਤ ਕਰਨ ਸ਼ਾਸਤਰੀ ਨੇ ਮੰਤਰਾਂ ਦਾ ਜਾਪ ਕਰਕੇ ਸੰਕੀਰਤਨ ਦੀ ਸ਼ੁਰੂਆਤ ਕੀਤੀ। ਸੰਕੀਰਤਨ ਦੀ ਸ਼ੁਰੂਆਤ ਮੁੱਖ ਯਜਮਾਨ ਟਰੱਸਟ ਦੇ ਸਮੂਹ ਮੈਂਬਰਾਂ ਨੇ ਸ਼ਿਆਮ ਬਾਬਾ ਦੀ ਪੂਜਾ ਕਰਕੇ ਕੀਤੀ। ਸੰਕੀਰਤਨ ਦੌਰਾਨ ਬਾਬਾ ਦਾ ਅਲੌਕਿਕ ਸ਼ਿੰਗਾਰ ਟਰੱਸਟੀ ਪਰਮਾਨੰਦ , ਇੰਦਰਪਾਲ ਮਹਿਤਾ, ਰਾਜਨ ਕੁਮਾਰ, ਰਾਜੇਸ਼ ਸ਼ਰਮਾ ਅਤੇ ਅੰਜੂ ਸ਼ਰਮਾ ਦੇ ਪਰਿਵਾਰ ਦੁਆਰਾ ਕੀਤਾ ਸੀ। ਰਾਧਾ ਲਾਡਲੀ ਨੇਹਾ ਸ਼ਰਮਾ ਨੇ ਖਾਟੂ ਸ਼ਿਆਮ ਦੇ ਕਈ ਭਜਨਾਂ ਦੇ ਨਾਲ, ਜਿਸ ’ਚ ਝੂਲਾ ਝੂਲ ਰਹੇ ਪੀਆ ਪਿਆਰੀ ਤੀਜ ਹਰਿਆਲੀ ਆਈ ਹੈ ਸ਼ਾਮਲ ਸੀ, ਨੇ ਸ਼ਰਧਾਲੂਆਂ ਨੂੰ ਸ਼ਰਧਾ ’ਚ ਡੁਬੋ ਦਿੱਤਾ ਅਤੇ ਪੂਰਾ ਮਾਹੌਲ ਖਾਟੂ ਦੀ ਭਾਵਨਾ ਨਾਲ ਭਰਿਆ ਹੋਇਆ ਜਾਪਣ ਲੱਗਾ। ਟਰੱਸਟੀ ਪ੍ਰਦੀਪ ਮਿੱਤਲ ਨੇ ਕਿਹਾ ਕਿ ਹਰਿਆਲੀ ਤੀਜ ’ਤੇ ਬਾਬਾ ਸ਼ਿਆਮ ਦਾ ਕੀਰਤਨ ਕਰਨਾ ਬਹੁਤ ਸਨਮਾਨ ਤੇ ਖੁਸ਼ੀ ਦੀ ਗੱਲ ਹੈ। ਟਰੱਸਟੀ ਅਨਿਲ ਮਿੱਤਲ ਨੇ ਕਿਹਾ ਕਿ ਦੋਵਾਂ ਦਿਨਾਂ ’ਚ ਬਾਬਾ ਸ਼ਿਆਮ ਦੇ ਦਰਬਾਰ ’ਚ ਸ਼ਰਧਾਲੂਆਂ ਦੀ ਵੱਡੀ ਭੀੜ ਇਕੱਠੀ ਹੋਈ। ਇਸ ਮੌਕੇ ਵਿਜੇ ਗੋਇਲ, ਸੰਜੇ ਅਗਰਵਾਲ, ਅਭਿਸ਼ੇਕ ਗੁਪਤਾ, ਮਨੀਸ਼ ਬਾਜ਼ਾਰੀ, ਨਰੇਸ਼ ਅਗਰਵਾਲ, ਹਰੀਸ਼ ਗਰਗ, ਚੰਦਰੇਸ਼ ਭਾਰਦਵਾਜ, ਸੰਦੀਪ ਗੋਇਲ, ਸੁਨੀਲ ਗੋਇਲ, ਅਤੁਲ ਵਾਲੀਆ, ਸੁਨੀਲ ਕੁਮਾਰ, ਪਰਮਾਨੰਦ, ਸੁਸ਼ੀਲ ਅਗਰਵਾਲ, ਬੀ.ਕੇ. ਸ਼ਰਮਾ, ਹਰੀਨਾਰਾਇਣ ਗਰਗ, ਅਮਿਤ ਬਾਂਸਲ, ਵਿਸ਼ਾਲ ਮਹੇਸ਼ਵਰੀ, ਰਜਤ ਗੋਇਲ, ਜੈ ਭਗਵਾਨ, ਪ੍ਰਮੋਦ ਗਰਗ, ਮੁਕੇਸ਼ ਬਿਜਲੀ, ਤਰਸੇਮ ਲਾਲ, ਨਿਧੀ ਗੁਪਤਾ ਆਦਿ ਹਾਜ਼ਰ ਸਨ।