
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐੱਸਏਵੀ ਜੈਨ ਕਾਲਜ ਦੇ ਵਿਹੜੇ ਲੱਗੀਆਂ ਤੀਜ ਦੀਆਂ ਰੌਣਕਾਂ

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ
ਸ੍ਰੀਆਤਮ ਵੱਲਭ ਜੈਨ ਕਾਲਜ ਲੁਧਿਆਣਾ ਵਿੱਚ ਤੀਜ ਦਾ ਤਿਉਹਾਰ ਬੜੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਤੀਜ ਨੂੰ ਇਕ ਮੌਸਮੀ ਤਿਉਹਾਰ ਕਿਹਾ ਜਾਂਦਾ ਹੈ ਜੋ ਸਾਵਣ ਮਹੀਨੇ ਦੀ ਸ਼ੁਰੂਆਤ ਤੇ ਸੁਹਾਵਣੇ ਮੌਸਮ ਨੂੰ ਲੈ ਕੇ ਆਉਂਦਾ ਹੈ। ਕਾਲਜ ਦੀਆਂ ਵਿਦਿਆਰਥਣਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਪੰਜਾਬ ਦੇ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿੱਚ ਪੰਜਾਬੀ ਡਾਂਸ, ਮਹਿੰਦੀ ਡਿਜ਼ਾਈਨਿੰਗ, ਬੋਲੀਆਂ ਤੇ ਪੰਜਾਬੀਆਂ ਲੋਕ ਗੀਤਾਂ ਦੇ ਮੁਕਾਬਲੇ ਕਰਵਾਏ। ਹਰਲੀਨ ਕੌਰ ਨੂੰ ਮਿਸ ਤੀਜ, ਸਾਂਨਵੀ ਨੂੰ ਪੰਜਾਬ ਮੁਟਿਆਰ, ਪਰੀਸ਼ਾ ਨੂੰ ਮਿਸ ਪੰਜਾਬੀ ਅਟਾਇਰ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਮੇਹੰਦੀ ਮੁਕਾਬਲੇ ਵਿੱਚ ਖੁਸ਼ੀ ਪਹਿਲਾਂ ਤੇ ਪਲਕਦੀਪ ਦੂਜੇ ਸਥਾਨ 'ਤੇ ਰਹੀਂ। ਡਾਂਸ ਪਰਫਾਰਮੇਂਸ ਵਿੱਚ ਮਹਕਪ੍ਰੀਤ ਪਹਿਲੇ, ਸ਼੍ਰੁਤਿ ਦੂਜੀ, ਤੇ ਪ੍ਰਭਸਿਮਰਨ ਤੀਜੇ ਸਥਾਨ ਤੇ ਰਹੀ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਮਲ ਕੁਮਾਰ ਜੈਨ, ਭੂਸ਼ਣ ਕੁਮਾਰ ਜੈਨ, ਅਤੁਲ ਜੈਨ, ਕਿਰਨ ਜੈਨ, ਲਲਿਤ ਜੈਨ, ਰਾਕੇਸ਼ ਜੈਨ ਰੋਮੀ ,ਮੈਨੇਜਿੰਗ ਕਮੇਟੀ ਦੇ ਹੋਰ ਮੈਂਬਰਾਂ ਅਤੇ ਪ੍ਰਿੰਸਪਿਲ ਡਾ ਸੰਦੀਪ ਕੁਮਾਰ ਨੇ ਕਿਹਾ ਕਿ ਸੱਭਿਆਚਾਰਕ ਵਿਰਾਸਤ ਨੂੰ ਮੁੜ ਜੀਵਤ ਕਰਨ ਲਈ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹਾਂ। ਉਨ੍ਹਾਂ ਨੇ ਇਹ ਸੰਦੇਸ਼ ਵੀ ਦਿੱਤਾ ਕਿ 'ਸੰਸਕ੍ਰਿਤੀ ਬਚਾਓ, ਬੇਟੀਆਂ ਬਚਾਓ' ਕਿਉਂਕਿ ਬੇਟੀਆਂ ਸਾਰੇ ਸਮਾਜ ਤੇ ਦੁਨੀਆ ’ਚ ਖੁਸ਼ੀਆਂ ਲਿਆਉਂਦੀਆਂ ਹਨ ਤੇ ਅੰਤ ’ਚ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ।