
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੂਰੇ ਸੰਸਾਰ ’ਚ ਸਿਰਫ਼ ਪ੍ਰਭੂ ਹੀ ਸੱਚਾ ਸਾਥੀ-ਸਾਧਵੀ ਸ਼ਵੇਤਾ ਭਾਰਤੀ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਕੈਲਾਸ਼ ਨਗਰ ’ਚ ਭਜਨ ਪ੍ਰਵਾਹ ਪ੍ਰੋਗਰਾਮ ਕਰਵਾਇਆ। ਵਿਚਾਰ ਸਾਂਝੇ ਕਰਦਿਆਂ ਸਾਧਵੀ ਸ਼ਵੇਤਾ ਭਾਰਤੀ ਨੇ ਕਿਹਾ ਕਿ ਇਸ ਪੂਰੇ ਸੰਸਾਰ ਵਿੱਚ ਸਿਰਫ਼ ਪ੍ਰਭੂ ਹੀ ਸਾਡਾ ਸੱਚਾ ਸਾਥੀ ਹੈ। ਪ੍ਰਭੂ ਦਾ ਸ਼ਾਸ਼ਵਤ ਸਹਿਯੋਗ ਉਨ੍ਹਾਂ ਜ਼ਖ਼ਮਾਂ 'ਤੇ ਮੱਲ੍ਹਮ ਦਾ ਕੰਮ ਕਰਦਾ ਹੈ, ਜੋ ਇਕੱਲੇਪਣ, ਨਿਰਾਸ਼ਾ ਅਤੇ ਦੁੱਖ ਦੀ ਪੀੜ ਤੋਂ ਪੈਦਾ ਹੁੰਦੇ ਹਨ। ਸਮੇਂ-ਸਮੇਂ 'ਤੇ ਉਹ ਸਤਿਗੁਰੂ ਦੇ ਰੂਪ ’ਚ ਅਵਤਾਰ ਲੈ ਕੇ ਇਸ ਰਹੱਸ ਤੋਂ ਪਰਦਾ ਚੁੱਕਦਾ ਹੈ ਕਿ ਉਹੀ ਸਾਡਾ ਅਨੰਤ ਸਹਾਇਕ ਹੈ। ਉਸ ਤੋਂ ਹੀ ਸਾਨੂੰ ਮਾਤਾ-ਪਿਤਾ ਦਾ ਸਨੇਹ, ਭੈਣ-ਭਰਾ ਦਾ ਪਿਆਰ ਭਰਿਆ ਸਾਥ ਤੇ ਸੱਚੇ ਮਿੱਤਰ ਦਾ ਸਹਿਯੋਗ ਪ੍ਰਾਪਤ ਹੁੰਦਾ ਹੈ। ਸਾਡਾ ਇਤਿਹਾਸ ਅਜਿਹੇ ਅਨੇਕਾਂ ਉਦਾਹਰਣਾਂ ਨਾਲ ਭਰਿਆ ਪਿਆ ਹੈ। ਸੱਚੇ ਕਰਮਯੋਗੀਆਂ ਜਿਵੇਂ ਸੁਦਾਮਾ, ਭਗਤ ਸੈਣ ਨਾਈ ਜੀ, ਧੰਨਾ ਜੱਟ, ਤੇ ਅਰਜੁਨ ਵਰਗੇ ਭਗਤਾਂ ਦੀ ਮਦਦ ਕਰਨ ਲਈ ਪ੍ਰਭੂ ਆਪ ਤਤਪਰ ਹੋ ਜਾਂਦਾ ਹੈ। ਇਸ ਲਈ ਸਾਨੂੰ ਵੀ ਆਪਣੇ ਜੀਵਨ ਨੂੰ ਪ੍ਰਭੂ ਦੇ ਨੇੜੇ ਲੈ ਕੇ ਜਾਣ ਦਾ ਯਤਨ ਕਰਨਾ ਚਾਹੀਦਾ ਹੈ। ਸਾਧਵੀ ਮਨੂ ਭਾਰਤੀ ਨੇ ਮਧੁਰ ਭਜਨਾਂ ਦਾ ਗਾਇਨ ਕਰ ਕੇ ਉਪਸਥਿਤ ਸੰਗਤ ਨੂੰ ਮੰਤਰ-ਮੁਗਧ ਕੀਤਾ।