
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਧਾਇਕ ਸਿੱਧੂ ਦਾ 45 ਸਾਲ ਪੁਰਾਣੇ ਜਮਾਤੀਆਂ ਨੇ ਕੀਤਾ ਵਿਸ਼ੇਸ਼ ਸਨਮਾਨ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਸਰਗੋਧਾ ਖਾਲਸਾ ਹਾਈ ਸਕੂਲ ਦੇ 45 ਸਾਲ ਪੁਰਾਣੇ ਜਮਾਤੀਆਂ ਵੱਲੋਂ ਇੱਕ ਸਮਾਗਮ ਹੋਟਲ ਔਨ ਫਿਰੋਜ਼ਪੁਰ ਰੋਡ ਵਿਖੇ ਕਰਵਾਇਆ ਗਿਆ, ਜਿਸ ਵਿੱਚ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦਾ ਸਨਮਾਨ ਕੀਤਾ ਗਿਆ। ਸਮਾਗਮ ਦਾ ਪ੍ਰਬੰਧ ਗੁਰਦੀਪ ਸਿੰਘ ਟੱਕਰ ਨੇ ਕੀਤਾ। ਵਿਧਾਇਕ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਜੋ ਆਪਣੇ ਜਮਾਤੀਆਂ ਵੱਲੋਂ ਸਨਮਾਨਿਤ ਕੀਤਾ ਹੈ, ਉਹ ਉਨਾਂ ਲਈ ਬਹੁਤ ਹੀ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਨਸਾਨ ਭਾਵੇਂ ਕਿਸੇ ਵੀ ਮੁਕਾਮ 'ਤੇ ਪੱਜ ਜਾਵੇ, ਪਰ ਜੋ ਪੁਰਾਣੇ ਸਾਥੀ ਤੇ ਦੋਸਤ ਹੁੰਦੇ ਹਨ ਉਹ ਹਮੇਸ਼ਾ ਪਹਿਲਾਂ ਵਾਲੇ ਹੀ ਰਹਿੰਦੇ ਹਨ। ਉਨ੍ਹਾਂ ਨੇ ਸਨਮਾਨ ਕਰਨ ਲਈ ਸਾਰੇ ਹੀ ਜਮਾਤੀਆਂ ਦਾ ਧੰਨਵਾਦ ਕੀਤਾ। ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਦਮਨਦੀਪ ਸਿੰਘ ਸਲੂਜਾ ਨੇ ਦੱਸਿਆ ਕਿ ਮੈਂ ਕੁੱਝ ਪੁਰਾਣੀਆਂ ਫੋਟੋਆਂ ਦੇਖ ਰਿਹਾ ਸੀ, ਤਾਂ ਮੈਨੂੰ ਇਕ 45 ਸਾਲ ਪੁਰਾਣੀ ਸਕੂਲ ਦੀ ਗਰੁੱਪ ਫੋਟੋ ਮਿਲੀ। ਜਿਸ ਨੂੰ ਮੈਂ ਇੱਕ ਵਟਸਐਪ ਗਰੁੱਪ ਬਣਾ ਕੇ ਉਸ ’ਚ ਪਾ ਦਿੱਤਾ, ਜਿਸ ਨਾਲ ਸਕੂਲ ਸਮੇਂ ਦੇ ਕਈ ਸਾਥੀ ਜੁੜ ਗਏ। ਉਨ੍ਹਾਂ ਸਾਥੀਆਂ ’ਚ ਕੁਲਵੰਤ ਸਿੰਘ ਸਿੱਧੂ ਵਿਧਾਇਕ ਵੀ ਸਾਡੇ ਜਮਾਤੀ ਸਨ। ਫਿਰ ਸਾਰੇ ਜਮਾਤੀਆਂ ਨੇ ਕੁਲਵੰਤ ਸਿੰਘ ਸਿੱਧੂ ਦਾ ਸਨਮਾਨ ਕਰਨ ਦਾ ਪ੍ਰੋਗਰਾਮ ਉਲੀਕਿਆ ਤੇ ਵਿਧਾਇਕ ਬਣੇ ਜਮਾਤੀ ਦਾ ਸਨਮਾਨ ਕਰਦੇ ਹੋਏ ਸਾਰੇ ਜਮਾਤੀਆਂ ਨੇ ਮਾਣ ਮਹਿਸੂਸ ਕੀਤਾ। ਇਸ ਮੌਕੇ ਅੰਤਰਪ੍ਰੀਤ ਸਿੰਘ, ਗੁਰਪਿੰਦਰ ਸਿੰਘ, ਪ੍ਰਿਤਪਾਲ ਸਿੰਘ ਦੂਆ, ਜਸਵਿੰਦਰ ਸਿੰਘ, ਗੁਰਿੰਦਰਜੀਤ ਸਿੰਘ ਬਿੱਟਾ, ਅਜੀਤ ਸਿੰਘ, ਜਸਰੂਪਨ ਸਿੰਘ, ਜਸਦੇਵ ਸਿੰਘ, ਕਮਲਦੀਪ ਸਿੰਘ, ਕੰਵਰ ਸੰਧੂ, ਹਰਜਿੰਦਰ ਸਿੰਘ, ਰਛਪਾਲ ਸਿੰਘ, ਗੁਰਿੰਦਰਪਾਲ ਸਿੰਘ ਡੋਲੀ, ਮਨਿੰਦਰਪਾਲ ਸਿੰਘ ਨਾਰੰਗ, ਸੰਜੇ ਸਕਸੈਨਾ, ਰਮਨਦੀਪ ਸਿੰਘ, ਡੀ. ਸਿੰਘ, ਗੁਰਦੀਪ ਸਿੰਘ ਹਰਦੀਪ ਸਿੰਘ, ਅਵਤਾਰ ਸਿੰਘ, ਤਜਿੰਦਰ ਸਿੰਘ, ਕਮਲਦੀਪ ਸਿੰਘ ਜਮਾਤੀ ਵੀ ਹਾਜ਼ਰ ਸਨ।