
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਤਿਰੰਗਾ ਮੇਰੀ ਆਨ ਹੈ, ਤਿਰੰਗਾ ਮੇਰੀ ਸ਼ਾਨ ਹੈ ਦੀ ਧੁੰਨ ਨਾਲ਼ ਗੂੰਜਿਆ ਸਪਰਿੰਗ ਡੇਲ

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ :
ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਨੰਨ੍ਹੇ- ਮੁੰਨੇ ਬੱਚਿਆਂ ਨੇ ਆਜ਼ਾਦੀ ਦੀ ਫ਼ਿਜ਼ਾ ਦਾ ਆਨੰਦ ਮਾਣਦੇ ਹੋਏ ਸੁਤੰਤਰਤਾ ਦਿਵਸ ਨੂੰ ਬੜੇ ਹੀ ਉਤਸ਼ਾਹ ਦੇ ਨਾਲ਼ ਮਨਾਇਆ। ਇਸ ਮੌਕੇ ਸਕੂਲ ਦੀ ਪ੍ਰਾਰਥਨਾ ਸਭਾ ਦੀ ਸ਼ੁਰੂਆਤ ਵੀ ਦੇਸ਼ ਭਗਤੀ ਦੇ ਗੀਤ "ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਸਤਾਂ ਹਮਾਰਾ" ਦੀ ਮੰਤਰ ਮੁਗਧ ਧੁੰਨ ਦੇ ਨਾਲ਼ ਹੋਈ। ਇਸ ਦੌਰਾਨ ਸਾਰੇ ਛੋਟੇ- ਛੋਟੇ ਬੱਚੇ ਤਿਰੰਗੇ ਪਹਿਰਾਵੇ ਵਿੱਚ ਸਜੇ ਨਜ਼ਰ ਆਏ। ਬੱਚੇ ਆਪਣੇ ਲੰਚ ਬੋਕਸ ਵਿੱਚ ਤਿਰੰਗੇ ਰੰਗੇ ਪਕਵਾਨ ਵੀ ਲੈ ਕੇ ਆਏ। ਇਸ ਦੇ ਨਾਲ਼ ਹੀ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ 'ਤੇ ਖ਼ੂਬਸੂਰਤ ਨਾਚ ਵੀ ਪੇਸ਼ ਕੀਤੇ ਤੇ ਨਾਲ਼ ਹੀ ਦੇਸ਼ ਭਗਤੀ ਦੀਆਂ ਕਵਿਤਾਵਾਂ ਵੀ ਸੁਣਾਈਆਂ। ਸਾਰੇ ਸਕੂਲ ਨੂੰ ਤਿਰੰਗੇ ਦੇ ਰੰਗਾਂ ਵਿੱਚ ਸਜਾਇਆ ਗਿਆ। ਵੰਦੇ ਮਾਤਰਮ ਅਤੇ ਭਾਰਤ ਮਾਤਾ ਕੀ ਜੈ ਦੇ ਜੈਘੋਸ਼ ਨਾਲ਼ ਸਾਰਾ ਸਕੂਲ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਉਨਾਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਸਾਰੇ ਬੱਚਿਆਂ ਨੂੰ ਦੇਸ਼ ਪ੍ਰਤੀ ਸੱਚੀ ਨਿਸ਼ਠਾ, ਲਗਨ ਅਤੇ ਪਿਆਰ ਦੀ ਭਾਵਨਾ ਨੂੰ ਬਰਕਰਾਰ ਰੱਖਣ ਲਈ ਵੀ ਪ੍ਰੇਰਿਆ। ਇਸਦੇ ਨਾਲ਼ ਹੀ ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ- ਡਾਇਰੈਕਟਰ ਸੋਨੀਆ ਵਰਮਾ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੇ ਬੱਚਿਆਂ ਨੂੰ ਦੇਸ਼ ਕੌਮ ਦੇ ਲਈ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਰੱਖਣ ਲਈ ਪ੍ਰੇਰਿਆ ਅਤੇ ਦੇਸ਼ ਦੀ ਹਰ ਪੱਖੋਂ ਰਾਖੀ ਅਤੇ ਸੇਵਾ ਕਰਨ ਦੇ ਲਈ ਬੱਚਿਆਂ ਦਾ ਮਾਰਗਦਰਸ਼ਨ ਦੀ ਕੀਤਾ।--