
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਓਰੀਐਂਟਸ਼ਨ ਪ੍ਰੋਗਰਾਮ ‘ਦੀਕਸ਼ਾਰੰਭ’ ਸਮਾਪਤ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੀਏਯੂ ਦੇ ਖੇਤੀਬਾੜੀ ਕਾਲਜ ਨੇ ਵੱਖ-ਵੱਖ ਕੋਰਸਾਂ ਵਿੱਚ ਦਾਖਲ ਹੋਣ ਵਾਲੇ ਨਵੇਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਅਤੇ ਕਾਲਜ ਤੋਂ ਜਾਣੂ ਕਰਵਾਉਣ ਲਈ 15 ਦਿਨਾ ਓਰੀਐਂਟੇਸ਼ਨ ਪ੍ਰੋਗਰਾਮ ਦੀਕਸ਼ਾਰੰਭ ਦੇ ਨਾਂ ਹੇਠ ਕਰਵਾਇਆ। ਇਸ ’ਚ ਬੀਐੱਸਸੀ ਆਨਰਜ਼ (ਖੇਤੀਬਾੜੀ), ਬੀਟੈੱਕ ਬਾਇਓਤਕਨਾਲੋਜੀ ਅਤੇ ਬੀਟੈੱਕ ਭੋਜਨ ਤਕਨਾਲੋਜੀ ਦੇ ਵਿਦਿਆਰਥੀ ਸ਼ਾਮਲ ਹੋਏ। ਸਮਾਪਤੀ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਨੂੰ ਕਾਲਜ ਦੀਆਂ ਮਹਾਨ ਪ੍ਰੰਪਰਾਵਾਂ ਤੋਂ ਜਾਣੂ ਕਰਵਾਇਆ। ਉਨਾਂ ਕਿਹਾ ਕਿ ਇਸ ਕਾਲਜ ਨੇ ਪੀਏਯੂ. ਦੇ ਮੁੱਢਲੇ ਸੰਸਥਾਨ ਦੇ ਰੂਪ ਵਿੱਚ ਅਕਾਦਮਿਕ, ਖੋਜ ਤੇ ਪਸਾਰ ਦੇ ਪੱਖ ਤੋਂ ਵੱਡੇ ਨਾਂਅ ਖੇਤੀਬਾੜੀ ਵਿਗਿਆਨ ਜਗਤ ਨੂੰ ਦਿੱਤੇ ਹਨ, ਨਾਲ ਹੀ ਇਸ ਕਾਲਜ ਦਾ ਨਾਂ ਅਕਾਦਮਿਕ, ਸੱਭਿਆਚਾਰਕ ਅਤੇ ਖੇਡ ਸਰਗਰਮੀਆਂ ’ਚ ਧਰੂ ਤਾਰੇ ਵਾਂਗ ਚਮਕਦਾ ਹੈ। ਡਾ. ਔਲਖ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਇਸ ਨਾਮਣੇ ਨੂੰ ਅਗਾਂਹ ਤੋਰਨ ਦੀ ਜ਼ਿੰਮੇਵਾਰੀ ਉਨਾਂ ਦੇ ਸਿਰ ਹੈ। ਇਸ ਮੌਕੇ ਵਿਦਿਆਰਥੀਆਂ ਨੇ ਤਜਰਬੇ ਸਾਂਝੇ ਕਰਦਿਆਂ ਬਹੁਤ ਸਾਰੇ ਮਨ ਦੇ ਭਾਵ ਪ੍ਰਗਟਾਏ। ਅੰਤ ’ਚ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦਿੱਤੇ। ਸਮਾਗਮ ਦੌਰਾਨ ਡਾ. ਕੇਐੱਸ ਸਾਂਘਾ, ਡਾ. ਜੀਕੇ ਗਿੱਲ, ਡਾ. ਅਮਨ ਮਿੱਤਲ, ਡਾ. ਕਮਲਜੀਤ ਕੌਰ ਤੇ ਡਾ. ਪੰਕਜ ਕੁਮਾਰ ਇੰਚਾਰਜਾਂ ਵਜੋਂ ਮੌਜੂਦ ਸਨ।