ਖੇਤੀ ਖੇਤਰ ’ਚ ਆਧੁਨਿਕ ਤਕਨੀਕ ਦਾ ਕ੍ਰਾਂਤੀਕਾਰੀ ਕਦਮ: AI ਤੇ ਡਿਜ਼ੀਟਲ ਤਰੀਕਿਆਂ ਦੀ ਵੱਧ ਰਹੀ ਵਰਤੋਂ
ਇਹ ਵਰਕਸ਼ਾਪ ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਦੀ ਖੇਤੀ ਜਾਣਕਾਰੀ ਪ੍ਰਬੰਧਨ ਇਕਾਈ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਵਰਕਸ਼ਾਪ ਨੂੰ ਕਰਵਾਉਣ ਲਈ ਖੇਤੀ ਸਿੱਖਿਆ ਡਵੀਜ਼ਨ ਆਈਸੀਏਆਰ ਨਵੀਂ ਦਿੱਲੀ ਦੀ ਈ ਗ੍ਰੰਥ ਯੋਜਨਾ ਤਹਿਤ ਇਮਦਾਦ ਹਾਸਲ ਹੋਈ ਸੀ।
Publish Date: Thu, 13 Aug 2026 07:35 PM (IST)
Updated Date: Fri, 14 Aug 2026 11:41 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ। ਡਾ. ਐੱਸਆਰ ਰੰਗਾਨਾਥਨ ਦੇ ਜਨਮ ਦਿਵਸ ਮੌਕੇ ਮਨਾਏ ਜਾਂਦੇ ਰਾਸ਼ਟਰੀ ਲਾਇਬ੍ਰੇ੍ਰਰੀਅਨ ਦਿਵਸ ਤੇ ਪੀਏਯੂ. ਦੀ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਵਿਖੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਖੇਤੀ ਖੋਜ ਅਤੇ ਸੂਚਨਾ ਪ੍ਰਬੰਧਨ ਵਿਚ ਏ ਆਈ ਦੀ ਖੋਜ ਅਤੇ ਨੈਤਿਕ ਕਲਪਨਾ ਰੱਖਿਆ ਗਿਆ।
ਇਹ ਵਰਕਸ਼ਾਪ ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਦੀ ਖੇਤੀ ਜਾਣਕਾਰੀ ਪ੍ਰਬੰਧਨ ਇਕਾਈ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਵਰਕਸ਼ਾਪ ਨੂੰ ਕਰਵਾਉਣ ਲਈ ਖੇਤੀ ਸਿੱਖਿਆ ਡਵੀਜ਼ਨ ਆਈਸੀਏਆਰ ਨਵੀਂ ਦਿੱਲੀ ਦੀ ਈ ਗ੍ਰੰਥ ਯੋਜਨਾ ਤਹਿਤ ਇਮਦਾਦ ਹਾਸਲ ਹੋਈ ਸੀ।
ਰਾਸ਼ਟਰੀ ਸੂਚਨਾ ਕੇਂਦਰ ਨਵੀਂ ਦਿੱਲੀ ਦੇ ਸੇਵਾਮੁਕਤ ਉਪ ਨਿਰਦੇਸ਼ਕ ਜਨਰਲ ਡਾ. ਸੁਖਦੇਵ ਸਿੰਘ ਇਸ ਮੌਕੇ ਮਹਿਮਾਨ ਬੁਲਾਰੇ ਵਜੋਂ ਸ਼ਾਮਿਲ ਹੋਏ। ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਮਾਰੋਹ ਦੇ ਮੁੱਖ ਮਹਿਮਾਨ ਸਨ। ਇਸ ਵਰਕਸ਼ਾਪ ਦਾ ਮੰਤਵ ਲਾਇਬ੍ਰੇ੍ਰ੍ਰਰੀਅਨਾਂ, ਖੋਜੀਆਂ ਅਤੇ ਅਕਾਦਮਿਕ ਲੋਕਾਂ ਨੂੰ ਏਆਈ ਦੀ ਖੇਤੀ ਵਿੱਚ ਵੱਧ ਰਹੀ ਵਰਤੋਂ ਅਤੇ ਡਿਜੀਟਲ ਤਰੀਕਿਆਂ ਤੋਂ ਜਾਣੂੰ ਕਰਵਾਉਣਾ ਸੀ।
ਵਰਕਸ਼ਾਪ ਦੌਰਾਨ ਲਾਇਬ੍ਰੇਰੀਆਂ ਨਾਲ ਸੰਬੰਧਿਤ 150 ਤੋਂ ਵਧੇਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਪੀਏਯੂ. ਦੇ ਲਾਇਬ੍ਰੇਰੀਅਨ ਡਾ. ਯੋਗਿਤਾ ਸ਼ਰਮਾ ਨੇ ਸਭ ਦਾ ਸਵਾਗਤ ਕੀਤਾ। ਆਈਸੀਏਆਰ ਦੇ ਅਧਿਕਾਰੀ ਡਾ. ਅਮਰਿੰਦਰ ਕੁਮਾਰ ਨੇ ਵਰਕਸ਼ਾਪ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੱਤੀ। ਸਹਿਯੋਗੀ ਲਾਇਬ੍ਰੇਰੀਅਨ ਡਾ. ਸੰਜੀਵ ਕੁਮਾਰ ਨੇ ਸਮੁੱਚੀ ਕਾਰਵਾਈ ਨੂੰ ਚਲਾਇਆ ਅਤੇ ਅੰਤ ਵਿੱਚ ਪੀਏਯੂ. ਦੇ ਸਹਿਯੋਗੀ ਲਾਇਬ੍ਰੇਰੀਅਨ ਡਾ. ਸੁਨੀਤਾ ਬਾਲਾ ਨੇ ਸਭ ਦਾ ਧੰਨਵਾਦ ਕੀਤਾ।