ਭਾਜਪਾ ਨੇ ਵੱਖ-ਵੱਖ ਇਲਾਕਿਆਂ ’ਚ ਤਿਰੰਗਾ ਯਾਤਰਾਵਾਂ
ਭਾਜਪਾ ਵੱਲੋਂ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਤਿਰੰਗਾ ਯਾਤਰਾਵਾਂ
Publish Date: Thu, 13 Aug 2026 07:25 PM (IST)
Updated Date: Fri, 14 Aug 2026 04:03 AM (IST)
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ ਆਜ਼ਾਦੀ ਦਿਵਸ ਦੇ ਸ਼ੁੱਭ ਮੌਕੇ ’ਤੇ ਭਾਜਪਾ ਵੱਲੋਂ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ। ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿੱਲ ਦੀ ਅਗਵਾਈ ਹੇਠ ਮੋਟਰਸਾਈਕਲ ਤਿਰੰਗਾ ਯਾਤਰਾ ਕੱਢੀ ਗਈ, ਜਿਸ ਵਿੱਚ ਪਾਰਟੀ ਆਗੂਆਂ, ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਮੋਦਗਿੱਲ ਨੇ ਕਿਹਾ ਕਿ ਤਿਰੰਗਾ ਸਿਰਫ਼ ਦੇਸ਼ ਦਾ ਰਾਸ਼ਟਰੀ ਝੰਡਾ ਹੀ ਨਹੀਂ ਸਗੋਂ ਭਾਰਤ ਦੀ ਏਕਤਾ, ਅਖੰਡਤਾ, ਆਜ਼ਾਦੀ ਅਤੇ ਮਾਣ-ਸਨਮਾਨ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਹੈਬੋਵਾਲ ਮੰਡਲ ਵੱਲੋਂ ਵਿਸ਼ਾਲ ਤਿਰੰਗਾ ਯਾਤਰਾ ਕੱਢੀ। ਇਸ ਮੌਕੇ ਹੈਬੋਵਾਲ ਮੰਡਲ ਪ੍ਰਧਾਨ ਨਵੀਨ ਵਡੇਰਾ, ਜਰਨਲ ਸਕੱਤਰ ਪੰਜਾਬ ਅਨਿਲ ਸਰੀਨ, ਭਾਜਪਾ ਦੇ ਸੀਨੀਅਰ ਆਗੂ ਪਰਵੀਨ ਬਾਂਸਲ, ਹਲਕਾ ਆਤਮ ਨਗਰ ਤੋਂ ਭਾਜਪਾ ਆਗੂ ਰੀਨਾ ਜੈਨ, ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਸ਼ੀਨੂ ਚੁੱਘ, ਸਕਤੱਰ ਮਹਿਲਾ ਮੋਰਚਾ ਸਵਿਤਾ ਸ਼ਰਮਾ, ਮੁਕੇਸ਼ ਸਾਹਨੀ, ਕਨਿਕਾ ਜਿੰਦਲ, ਵਿਜੈ ਕੁਮਾਰ ਬਿਆਲਾ, ਰਮੇਸ਼ ਪਾਂਡੇ, ਰਾਜੇਸ਼ਵਰੀ ਗੋਸ਼ਾਈ, ਰਾਜੂ ਛਾਬੜਾ, ਸਤਪਾਲ ਸੱਗੜ, ਨਿਸ਼ਾਂਤ ਡਾਬਰ, ਰੋਹਿਤ ਸਿੱਕਾ, ਸਚਿਨ, ਕੇਸ਼ਵ ਗੁਪਤਾ, ਨਰਿੰਦਰ ਦੱਤਾ, ਸੰਤੋਸ਼ ਵਿੱਜ ਆਦਿ ਹਾਜ਼ਰ ਸਨ।