- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਸੀਡਬਲਿਊ ਵਿਖੇ ਕਰਵਾਈ ਸਾਂਝੀ ਦੇਸ਼ਭਗਤੀ ਜਾਗਰੂਕਤਾ ਗਤੀਵਿਧੀ

ਫੋਟੋ ਨੰਬਰ-33
ਸੁਖਦੇਵ ਸਿੰਘ, ਪੰਜਾਬੀ ਜਾਗਰਣ ਲੁਧਿਆਣਾ
ਖਾਲਸਾ ਕਾਲਜ ਫਾਰ ਵੂਮੈਨ, ਸਿਵਲ ਲਾਈਨਜ਼, ਲੁਧਿਆਣਾ ਵਿਖੇ ਪੰਜਾਬ ਵਿੱਚ ਰਾਸ਼ਟਰੀ ਸੇਵਾ ਯੋਜਨਾ, ਰਾਸ਼ਟਰੀ ਕੈਡਿਟ ਕੋਰ ਤੇ ਮਾਈ ਭਾਰਤ ਪੋਰਟਲ ਕਲੱਬਾਂ ਦੇ ਸਾਂਝੇ ਉਪਰਾਲੇ ਹੇਠ ਇੱਕ ਸਾਂਝੀ ਦੇਸ਼ਭਗਤੀ ਜਾਗਰੂਕਤਾ ਕਰਵਾਈ। ਇਹ ਪ੍ਰੋਗਰਾਮ ਕਾਲਜ ਕੈਂਪਸ ਵਿੱਚ ਬਹੁਤ ਉਤਸ਼ਾਹ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਨਾਲ ਕਰਵਾਇਆ। ਇਹ ਸਮਾਗਮ ਸਾਡੇ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ, ਜਿਨ੍ਹਾਂ ਦੇ ਉਤਸ਼ਾਹ ਅਤੇ ਸਹਿਯੋਗ ਨੇ ਸਾਰੇ ਭਾਗੀਦਾਰਾਂ ਨੂੰ ਪ੍ਰੇਰਿਤ ਕੀਤਾ। ਸਮਾਗਮ ’ਚ ਐਂਨਐੱਸਐੱਸ ਇੰਚਾਰਜ ਡਾ. ਸੁਖਜੀਤ ਕੌਰ, ਮਿਸ ਮੰਦੀਪ ਅਰੋੜਾ, ਡਾ. ਸੋਨੀਆ ਮਾਲਾ ਤੇ ਡਾ. ਰੁਪਿੰਦਰ ਕੌਰ (ਨੋਡਲ ਅਫਸਰ, ਨੈਸ਼ਨਲ ਐਜੂ ਟਰੱਸਟ ਆਫ ਇੰਡੀਆ) ਦੀ ਵਿਸ਼ੇਸ਼ ਹਾਜ਼ਰੀ ਰਹੀ। ਐੱਨਸੀਸੀ ਵਿਭਾਗ ਨੇ ਵੀ ਡਾ. ਪਰਮਜੀਤ ਕੌਰ ( ਇੰਚਾਰਜ) ਦੀ ਅਗਵਾਈ ਹੇਠ ਸਰਗਰਮ ਭਾਗ ਲਿਆ। ਹਵਾਲਦਾਰ ਮਨਜੀਤ ਸਿੰਘ ੍ਯਤੇ ਹਵਾਲਦਾਰ ਬੂਟਾ ਮੋਹਦ ਡੀ ਨੇ ਐੱਨਸੀਸੀ ਸਰਗਰਮੀਆਂ ਦੇ ਆਯੋਜਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਮਾਈ ਭਾਰਤ ਪੋਰਟਲ ਵੱਲੋਂ ਨਿਊਜ਼ ਫੁਲ ਕਾਰਪੋਰੇਸ਼ਨ ਤੋਂ ਚੰਦਰਜੋਤੀ ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਪ੍ਰੋਗਰਾਮ ਦੀ ਸਫਲਤਾ ਵਿੱਚ ਯੋਗਦਾਨ ਪਾਇਆ। ਸਰਗਰਮੀ ਦਾ ਮੁੱਖ ਉਦੇਸ਼ ਦੇਸ਼ਭਗਤੀ, ਰਾਸ਼ਟਰੀ ਏਕਤਾ, ਅਨੁਸ਼ਾਸਨ, ਸਮਾਜਿਕ ਜ਼ਿੰਮੇਵਾਰੀ ਤੇ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਸੀ। ਐਨਸੀਸੀ ਕੈਡੇਟਾਂ ਨੇ ਅਨੁਸ਼ਾਸਿਤ ਮਾਰਚ ’ਚ ਹਿੱਸਾ ਲਿਆ ਤੇ ਮਾਣ ਨਾਲ ਭਾਰਤੀ ਰਾਸ਼ਟਰੀ ਝੰਡਾ ਲਹਿਰਾਇਆ, ਜਦਕਿ ਐਂਨਐੱਸਐੱਸ ਸੇਵਾਦਾਰਾਂ ਅਤੇ ਮਾਈ ਭਾਰਤ ਪੋਰਟਲ ਕਲੱਬ ਮੈਂਬਰਾਂ ਨੇ “ਹਰ ਘਰ ਤਿਰੰਗਾ” ਅਤੇ ਰਾਸ਼ਟਰੀ ਸੇਵਾ ਦਾ ਸੰਦੇਸ਼ ਫੈਲਾਇਆ। ਵਿਦਿਆਰਥੀਆਂ ਨੇ ਦੇਸ਼ ਦੀ ਮਰਿਆਦਾ ਬਣਾਈ ਰੱਖਣ ਅਤੇ ਸਮਾਜ ਲਈ ਸਕਾਰਾਤਮਕ ਯੋਗਦਾਨ ਦੇਣ ਦੀ ਸਹੁੰ ਵੀ ਲਈ।