- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਰੀਐਂਟਸ਼ਨ ਪ੍ਰੋਗਰਾਮ ‘ਦੀਕਸ਼ਾਰੰਭ’ ਸਮਾਪਤ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ ਦੇ ਖੇਤੀਬਾੜੀ ਕਾਲਜ ਨੇ ਵੱਖ-ਵੱਖ ਕੋਰਸਾਂ ਵਿੱਚ ਦਾਖਲ ਹੋਣ ਵਾਲੇ ਨਵੇਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਅਤੇ ਕਾਲਜ ਤੋਂ ਜਾਣੂੰ ਕਰਵਾਉਣ ਲਈ 15 ਰੋਜ਼ਾ ਓਰੀਐਂਟਸ਼ਨ ਪ੍ਰੋਗਰਾਮ ਦੀਕਸ਼ਾਰੰਭ ਦੇ ਨਾਂ ਹੇਠ ਕਰਵਾਇਆ। ਇਸ ਵਿਚ ਬੀਐੱਸਸੀ ਆਨਰਜ਼ (ਖੇਤੀਬਾੜੀ), ਬੀਟੈੱਕ ਬਾਇਓਤਕਨਾਲੋਜੀ ਅਤੇ ਬੀਟੈੱਕ ਭੋਜਨ ਤਕਨਾਲੋਜੀ ਦੇ ਵਿਦਿਆਰਥੀ ਸ਼ਾਮਿਲ ਹੋਏ। ਸਮਾਪਨ ਸਮਾਰੋਹ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਕਾਲਜ ਦੀਆਂ ਮਹਾਨ ਪ੍ਰੰਪਰਾਵਾਂ ਤੋਂ ਜਾਣੂੰ ਕਰਵਾਇਆ। ਉਨਾਂ ਕਿਹਾ ਕਿ ਇਸ ਕਾਲਜ ਨੇ ਪੀਏਯੂ. ਦੇ ਮੁੱਢਲੇ ਸੰਸਥਾਨ ਦੇ ਰੂਪ ਵਿੱਚ ਅਕਾਦਮਿਕ, ਖੋਜ ਅਤੇ ਪਸਾਰ ਦੇ ਪੱਖ ਤੋਂ ਵੱਡੇ ਨਾਂਅ ਖੇਤੀਬਾੜੀ ਵਿਗਿਆਨ ਜਗਤ ਨੂੰ ਦਿੱਤੇ ਹਨ, ਨਾਲ ਹੀ ਇਸ ਕਾਲਜ ਦਾ ਨਾਂ ਅਕਾਦਮਿਕ, ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਵਿੱਚ ਧਰੂ ਤਾਰੇ ਵਾਂਗ ਚਮਕਦਾ ਹੈ। ਡਾ. ਔਲਖ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਇਸ ਨਾਮਣੇ ਨੂੰ ਅਗਾਂਹ ਤੋਰਨ ਦੀ ਜ਼ਿੰਮੇਵਾਰੀ ਉਨਾਂ ਦੇ ਸਿਰ ਹੈ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਬਹੁਤ ਸਾਰੇ ਮਨ ਦੇ ਭਾਵ ਵਿਅਕਤ ਕੀਤੇ। ਅੰਤ ਵਿੱਚ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਸਮਾਗਮ ਦੌਰਾਨ ਡਾ. ਕੇਐੱਸ ਸਾਂਘਾ, ਡਾ. ਜੀਕੇ ਗਿੱਲ, ਡਾ. ਅਮਨ ਮਿੱਤਲ, ਡਾ. ਕਮਲਜੀਤ ਕੌਰ ਅਤੇ ਡਾ. ਪੰਕਜ ਕੁਮਾਰ ਇੰਚਾਰਜਾਂ ਵਜੋਂ ਮੌਜੂਦ ਸਨ।