- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਖਾਂ ਦੀ ਬਿਹਤਰ ਦੇਖਭਾਲ ਲਈ ਐਡਵਾਂਸਡ ਓਸੀਟੀ ਐਂਜੀਓਗ੍ਰਾਫੀ ਤਕਨਾਲੋਜੀ ਦੀ ਸਹੂਲਤ ਸ਼ੁਰੂ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਦਇਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਨੇ ਅੱਖਾਂ ਦੇ ਬਿਹਤਰ ਇਲਾਜ ਲਈ ਐਡਵਾਂਸਡ ਓਸੀਟੀ ਐਂਜੀਓਗ੍ਰਾਫੀ ਤਕਨਾਲੋਜੀ ਆਧਾਰਿਤ ਸਿਸਟਮ ਅੱਖ ਵਿਭਾਗ ਵਿੱਚ ਸਥਾਪਿਤ ਕੀਤਾ ਹੈ, ਜਿਸ ਨਾਲ ਰੈਟਿਨਾ ਅਤੇ ਗਲੂਕੋਮਾ ਨਾਲ ਜੁੜੀਆਂ ਗੰਭੀਰ ਬਿਮਾਰੀਆਂ ਦੀ ਜਾਂਚ ਅਤੇ ਇਲਾਜ ਸੰਭਵ ਹੋਵੇਗਾ।ਹਸਪਤਾਲ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਆਧੁਨਿਕ ਤਕਨਾਲੋਜੀ ਅਧਾਰਤ ਮਸ਼ੀਨ ਦੀ ਘੁੰਡ ਚੁਕਾਈ ਕਰਦਿਆਂ ਕਿਹਾ ਕਿ ਹਸਪਤਾਲ ਹਰ ਰੋਜ਼ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਇਸ ਮੌਕੇ ਬਿਪਿਨ ਗੁਪਤਾ ਤੋਂ ਇਲਾਵਾ ਖਜ਼ਾਨਚੀ ਮੁਕੇਸ਼ ਵਰਮਾ, ਡੀਨ ਅਕੈਡਮਿਕਸ ਡਾ. ਸੰਦੀਪ ਕੌਸ਼ਲ, ਮੈਡੀਕਲ ਸੁਪਰਡੈਂਟ ਡਾ. ਸੰਦੀਪ ਸ਼ਰਮਾ ਅਤੇ ਡਾ. ਅਸ਼ਵਨੀ ਕੇ. ਚੌਧਰੀ ਤੇ ਅੱਖਾਂ ਦੇ ਵਿਭਾਗ ਦੇ ਫੈਕਲਟੀ ਮੈਂਬਰ ਹਾਜ਼ਰ ਸਨ।ਇਸ ਮੌਕੇ ਪ੍ਰਿੰਸੀਪਲ ਡਾ. ਜੀਐਸ. ਵਾਂਡਰ ਨੇ ਕਿਹਾ ਕਿ ਨਵੀਂ ਮਸ਼ੀਨ ਅੱਖਾਂ ਦੇ ਵਿਭਾਗ ਦੀ ਜਾਂਚ ਸਮਰੱਥਾ ਨੂੰ ਹੋਰ ਬਿਹਤਰ ਬਣਾਉਣ ਵਿੱਚ ਸਹਾਈ ਹੋਵੇਗੀ। ਇਸ ਮੌਕੇ ਅੱਖਾਂ ਦੇ ਵਿਭਾਗ ਦੀ ਪ੍ਰੋਫੈਸਰ ਅਤੇ ਮੁਖੀ ਡਾ. ਗੁਰਵਿੰਦਰ ਕੌਰ ਨੇ ਕਿਹਾ ਕਿ ਐਡਵਾਂਸਡ ਓਸੀਟੀ-ਏ ਤਕਨਾਲੋਜੀ ਅਧਾਰਤ ਮਸ਼ੀਨ ਡਾਇਬੈਟਿਕ ਰੈਟਿਨੋਪੈਥੀ, ਉਮਰ ਨਾਲ ਸਬੰਧਤ ਮੈਕੂਲਰ ਡੀਜਨਰੇਸ਼ਨ, ਰੈਟਿਨਲ ਖੂਨ ਦੀਆਂ ਨਸਾਂ ਨਾਲ ਸਬੰਧਤ ਬਿਮਾਰੀਆਂ ਅਤੇ ਗਲੂਕੋਮਾ ਵਰਗੀਆਂ ਬਿਮਾਰੀਆਂ ਵਿੱਚ ਖਾਸ ਤੌਰ ’ਤੇ ਲਾਭਦਾਇਕ ਹੈ। ਇਸ ਰਾਹੀਂ ਖੂਨ ਦੀਆਂ ਨਸਾਂ ਅਤੇ ਅੱਖ ਦੇ ਢਾਂਚੇ ਵਿੱਚ ਹੋਣ ਵਾਲੀਆਂ ਤਬਦੀਲੀਆਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਸਕਦੀ ਹੈ, ਜਿਸ ਨਾਲ ਡਾਕਟਰਾਂ ਨੂੰ ਸਹੀ ਇਲਾਜ ਦਾ ਫੈਸਲਾ ਲੈਣ ਵਿੱਚ ਮਦਦ ਮਿਲਦੀ ਹੈ।