ਬਜ਼ੁਰਗਾਂ ਨੂੰ ਨਵੀਂ ਰੌਸ਼ਨੀ ਦੇਣ ਦਾ ਉਪਰਾਲਾ ਸ਼ਲਾਘਾਯੋਗ : ਗੋਗਾ ਬਜ਼ੁਰਗਾਂ ਨੂੰ ਨਵੀਂ ਰੌਸ਼ਨੀ ਦੇਣ ਦਾ ਉਪਰਾਲਾ ਸ਼ਲਾਘਾਯੋਗ-ਗੋਗਾ
Publish Date: Wed, 12 Aug 2026 08:19 PM (IST)
Updated Date: Thu, 13 Aug 2026 04:03 AM (IST)
ਫੋਟੋ ਨੰਬਰ-3 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਮੁਫਤ ਕੈਂਪ ਲਾਉਣੇ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਇਹ ਪ੍ਰਗਟਾਵਾ ਵਾਰਡ ਨੰਬਰ 44 ਦੇ ਕੌਂਸਲਰ ਸੋਹਣ ਸਿੰਘ ਗੋਗਾ ਨੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਵੱਲੋਂ ਲਾਏ ਅੱਖਾਂ ਦੇ ਮੁਫਤ ਕੈਂਪ ਦਾ ਦੌਰਾ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਸਿੱਖਿਆ, ਸਿਹਤ, ਧਾਰਮਿਕ ਅਤੇ ਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਗੋਗਾ ਨੇ ਕਿਹਾ ਕਿ ਬਜ਼ੁਰਗਾਂ ਦੀਆਂ ਅੱਖਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਮੁੜ ਰੌਸ਼ਨੀ ਦੇਣਾ ਬਹੁਤ ਵੱਡੀ ਮਨੁੱਖੀ ਸੇਵਾ ਹੈ। ਇਸੇ ਲੜੀ ਤਹਿਤ ਬਜ਼ੁਰਗਾਂ ਦੀਆਂ ਅੱਖਾਂ ਦੇ ਮੁਫ਼ਤ ਇਲਾਜ ਲਈ ਹਰ ਮਹੀਨੇ ਚਿੱਟੇ ਮੋਤੀਏ ਦੇ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਏ ਜਾ ਰਹੇ ਹਨ। ਇਸ ਵਾਰ ਲਗਾਏ ਗਏ ਕੈਂਪ ਦੌਰਾਨ ਕਰੀਬ 150 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 47 ਮਰੀਜ਼ਾਂ ਦੀ ਚੋਣ ਆਪ੍ਰੇਸ਼ਨ ਲਈ ਕੀਤੀ ਗਈ। ਇਨ੍ਹਾਂ ਮਰੀਜ਼ਾਂ ਦੇ ਆਪ੍ਰੇਸ਼ਨ ਸ਼ੰਕਰਾ ਅੱਖਾਂ ਦੇ ਹਸਪਤਾਲ ਦੀ ਮਾਹਿਰ ਟੀਮ ਵੱਲੋਂ ਕੀਤੇ ਗਏ। ਮਰੀਜ਼ਾਂ ਨੂੰ ਮੁਫ਼ਤ ਇਲਾਜ ਦੇ ਨਾਲ-ਨਾਲ ਖਾਣ-ਪੀਣ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ। ਕੌਂਸਲ ਵੱਲੋਂ ਮਰੀਜ਼ਾਂ ਨੂੰ ਘਰੋਂ ਲਿਆਉਣ ਅਤੇ ਇਲਾਜ ਉਪਰੰਤ ਵਾਪਸ ਛੱਡਣ ਦੀ ਸੇਵਾ ਵੀ ਕੀਤੀ ਜਾਂਦੀ ਹੈ। ਇਸ ਮੌਕੇ ਹਰਦੀਪ ਸਿੰਘ ਹੈਰੀ, ਮਹਿੰਦਰ ਸਿੰਘ ਮਠਾੜੂ, ਕੁਲਵੰਤ ਸਿੰਘ ਅਤੇ ਕਮਲਜੀਤ ਸਿੰਘ ਨੇ ਕੌਂਸਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਆਗੂਆਂ ਨੇ ਕਿਹਾ ਕਿ ਅਜਿਹੀਆਂ ਸੇਵਾਵਾਂ ਸਮਾਜ ਦੇ ਲੋੜਵੰਦ ਵਰਗ ਲਈ ਵੱਡਾ ਸਹਾਰਾ ਬਣਦੀਆਂ ਹਨ। ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਲੋਕ ਭਲਾਈ ਦੇ ਕਾਰਜ ਇਸੇ ਤਰ੍ਹਾਂ ਚੱਲਦੇ ਰਹਿਣ।