- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਕੋ ਦੇ ਸਮਾਗਮ ਵਿੱਚ ਗੋਇਲ, ਬੈਂਬੀ ਤੇ ਝਾ ਲਹਿਰਾਉਣਗੇ ਰਾਸ਼ਟਰੀ ਝੰਡਾ

4,5,6
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਫੈੱਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੀ ਇਕ ਮੀਟਿੰਗ ਕੇਕੇ ਸੇਠ ਚੇਅਰਮੈਨ ਤੇ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਵੱਖ-ਵੱਖ ਸੰਗਠਨਾਤਮਕ ਮਾਮਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।ਮੀਟਿੰਗ ਦੌਰਾਨ ਸਰਬ-ਸੰਮਤੀ ਨਾਲ ਫੈਸਲਾ ਕੀਤਾ ਕਿ ਫਿਕੋ ਵੱਲੋਂ 80ਵੇਂ ਆਜ਼ਾਦੀ ਦਿਵਸ ਸਮਾਗਮ ’ਤੇ ਕੌਮੀ ਝੰਡਾ ਲਹਿਰਾਉਣ ਸਮਾਗਮ ਦਾ ਆਯੋਜਨ ਸ਼ਨਿੱਚਰਵਾਰ 15 ਅਗਸਤ 2026 ਨੂੰ ਸਵੇਰੇ 10 ਵਜੇ ਐੱਮਐੱਸਐੱਮਈ ਵਿਕਾਸ ਕੇਂਦਰ ਦਫ਼ਤਰ ਸੰਗੀਤ ਸਿਨੇਮਾ ਦੇ ਸਾਹਮਣੇ ਲੁਧਿਆਣਾ ਵਿਖੇ ਕੀਤਾ ਜਾਵੇਗਾ। ਇਸ ਮੌਕੇ ਰੋਮੇਸ਼ ਗੋਇਲ ਚੇਅਰਮੈਨ ਗੋਇਲ ਐਂਡ ਗੋਇਲ ਇੰਟਰਨੈਸ਼ਨਲ ਮੁੱਖ ਮਹਿਮਾਨ ਹੋਣਗੇ। ਬਿਕਰਮਜੀਤ ਬੈਂਬੀ ਚੇਅਰਮੈਨ ਨੈਸ਼ਨਲ ਇੰਡਸਟ੍ਰੀਜ਼ ਵਿਸ਼ੇਸ਼ ਮਹਿਮਾਨ ਹੋਣਗੇ, ਜਦਕਿ ਪੰਕਜ ਕੁਮਾਰ ਝਾ ਜੁਆਇੰਟ ਡਾਇਰੈਕਟਰ ਤੇ ਦਫ਼ਤਰ ਮੁਖੀ ਐੱਮਐੱਸਐੱਮਈ-ਡੀਐੱਫਓ ਲੁਧਿਆਣਾ ਸਮਾਗਮ ਦੀ ਪ੍ਰਧਾਨਗੀ ਕਰਨਗੇ। ਕੁਲਾਰ ਨੇ ਕਿਹਾ ਕਿ ਆਜ਼ਾਦੀ ਦਿਵਸ ਹਰ ਭਾਰਤੀ ਲਈ ਮਾਣ ਤੇ ਗੌਰਵ ਦਾ ਮੌਕਾ ਹੈ। ਇਹ ਦਿਨ ਸਾਨੂੰ ਆਪਣੇ ਆਜ਼ਾਦੀ ਸੰਗਰਾਮੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਤੇ ਦੇਸ਼ ਦੀ ਤਰੱਕੀ, ਖੁਸ਼ਹਾਲੀ ਤੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਫਿਕੋ ਦੀ ਲੀਡਰਸ਼ਿਪ ਨੇ ਉਦਯੋਗਿਕ ਤੇ ਵਪਾਰਕ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਇਸ ਮੌਕੇ ਨੂੰ ਯਾਦਗਾਰ ਬਣਾਉਣ। ਸਨਅਤਕਾਰਾਂ, ਉੱਦਮੀਆਂ ਤੇ ਵਪਾਰਕ ਭਾਈਚਾਰੇ ਦੀ ਸ਼ਮੂਲੀਅਤ ਨਾਲ ਕੌਮੀ ਏਕਤਾ, ਦੇਸ਼ ਭਗਤੀ ਤੇ ਰਾਸ਼ਟਰ ਨਿਰਮਾਣ ਪ੍ਰਤੀ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ।