ਫਿਕੋ ਵੱਲੋਂ ਐਮਐਸਐਮਈ ਵਿਕਾਸ (ਸੋਧ) ਬਿੱਲ ਪਾਸ ਹੋਣ ’ਤੇ ਕੇਂਦਰ ਸਰਕਾਰ ਦਾ ਧੰਨਵਾਦ ਫਿਕੋ ਵੱਲੋਂ ਐਮਐਸਐਮਈ ਵਿਕਾਸ (ਸੋਧ) ਬਿੱਲ 2026 ਪਾਸ ਹੋਣ ’ਤੇ ਭਾਰਤ ਸਰਕਾਰ ਦਾ ਧੰਨਵਾਦ
Publish Date: Tue, 11 Aug 2026 09:14 PM (IST)
Updated Date: Wed, 12 Aug 2026 04:08 AM (IST)
ਫੋਟੋ ਨੰਬਰ-11,12,13,14 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਨੇ ਸੰਸਦ ਵੱਲੋਂ ਐਮਐਸਐਮਈ ਵਿਕਾਸ (ਸੋਧ) ਬਿੱਲ 2026 ਪਾਸ ਕੀਤੇ ਜਾਣ ਦਾ ਸਵਾਗਤ ਕੀਤਾ ਹੈ। ਫਿਕੋ ਨੇ ਇਸ ਮਹੱਤਵਪੂਰਨ ਸੋਧ ਲਈ ਭਾਰਤ ਸਰਕਾਰ, ਐਮਐਸਐਮਈ ਮੰਤਰਾਲੇ, ਸੰਸਦ ਮੈਂਬਰਾਂ, ਨੀਤੀ ਨਿਰਮਾਤਾਵਾਂ ਅਤੇ ਸਾਰੇ ਸਬੰਧਤ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। ਫਿਕੋ ਨੇ ਇਸ ਮਹੱਤਵਪੂਰਨ ਬਿੱਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਐਮਐਸਐਮਈ ਮੰਤਰੀ ਜੀਤਨ ਰਾਮ ਮਾਂਝੀ ਜੀ ਅਤੇ ਐਮਐਸਐਮਈ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਦਾ ਦਿਲੋਂ ਧੰਨਵਾਦ ਅਤੇ ਆਭਾਰ ਪ੍ਰਗਟ ਕੀਤਾ। ਫਿਕੋ ਨੇ ਕਿਹਾ ਕਿ ਇਨ੍ਹਾਂ ਨਵੀਆਂ ਸੋਧਾਂ ਨਾਲ ਐਮਐਸਐਮਈ ਨੂੰ ਸਮੇਂ ਸਿਰ ਭੁਗਤਾਨ, ਵਿਵਾਦਾਂ ਦੇ ਤੇਜ਼ ਨਿਪਟਾਰੇ, ਆਸਾਨ ਰਜਿਸਟ੍ਰੇਸ਼ਨ ਅਤੇ ਸੌਖੀ ਪਾਲਣਾ ਵਿੱਚ ਮਦਦ ਮਿਲੇਗੀ। ਚੇਅਰਮੈਨ ਫਿਕੋ ਕੇਕੇ ਸੇਠ ਨੇ ਕਿਹਾ ਕਿ “ਅਸੀਂ ਇਸ ਮਹੱਤਵਪੂਰਨ ਸੋਧ ਲਈ ਭਾਰਤ ਸਰਕਾਰ ਅਤੇ ਐਮਐਸਐਮਈ ਮੰਤਰਾਲੇ ਦਾ ਦਿਲੋਂ ਧੰਨਵਾਦ ਕਰਦੇ ਹਾਂ। 20 ਸਾਲਾਂ ਬਾਅਦ ਐਮਐਸਐਮਈ ਐਕਟ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਇਨ੍ਹਾਂ ਤਬਦੀਲੀਆਂ ਨਾਲ ਐਮਐਸਐਮਈ ਨੂੰ ਵਧੇਰੇ ਸਹਿਯੋਗ ਅਤੇ ਭਰੋਸਾ ਮਿਲੇਗਾ ਅਤੇ ਉਨ੍ਹਾਂ ਨੂੰ ਅੱਗੇ ਵਧਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਅਸੀਂ ਐਮਐਸਐਮਈ ਖੇਤਰ ਦੀਆਂ ਚਿੰਤਾਵਾਂ ਨੂੰ ਸਮਝਣ ਅਤੇ ਉਨ੍ਹਾਂ ਵੱਲ ਧਿਆਨ ਦੇਣ ਲਈ ਸਰਕਾਰ ਦੀ ਸ਼ਲਾਘਾ ਕਰਦੇ ਹਾਂ। ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਦੇਰੀ ਨਾਲ ਭੁਗਤਾਨ ਐਮਐਸਐਮਈ ਸਾਹਮਣੇ ਆਉਣ ਵਾਲੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਵਿੱਚੋਂ ਇੱਕ ਹੈ। ਟਰੈਡਸ ਅਤੇ ਭੁਗਤਾਨ ਸਬੰਧੀ ਵਿਵਾਦਾਂ ਦੇ ਤੇਜ਼ ਨਿਪਟਾਰੇ ਨਾਲ ਜੁੜੇ ਨਵੇਂ ਪ੍ਰਬੰਧ ਇੱਕ ਸਵਾਗਤਯੋਗ ਕਦਮ ਹਨ। ਸਮੇਂ ਸਿਰ ਅਤੇ ਤੇਜ਼ ਭੁਗਤਾਨ ਨਾਲ ਐਮਐਸਐਮਈ ਦਾ ਕੈਸ਼ ਫਲੋ ਬਿਹਤਰ ਹੋਵੇਗਾ ਅਤੇ ਉਹ ਆਪਣਾ ਕਾਰੋਬਾਰ ਸੁਚੱਜੇ ਢੰਗ ਨਾਲ ਚਲਾ ਸਕਣਗੇ। ਅਸੀਂ ਇਸ ਮਹੱਤਵਪੂਰਨ ਕਦਮ ਲਈ ਸਰਕਾਰ ਦਾ ਧੰਨਵਾਦ ਕਰਦੇ ਹਾਂ। ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ ਨੇ ਕਿਹਾ ਨਵੀਆਂ ਸੋਧਾਂ ਨਾਲ ਐਮਐਸਐਮਈ ਲਈ ਕਈ ਪ੍ਰਕਿਰਿਆਵਾਂ ਆਸਾਨ ਹੋ ਜਾਣਗੀਆਂ। ਸੌਖੀ ਰਜਿਸਟ੍ਰੇਸ਼ਨ, ਆਸਾਨ ਵਰਗੀਕਰਨ ਅਤੇ ਵਿਵਾਦਾਂ ਦੇ ਤੇਜ਼ ਨਿਪਟਾਰੇ ਨਾਲ ਛੋਟੇ ਕਾਰੋਬਾਰਾਂ ’ਤੇ ਪਾਲਣਾ ਦਾ ਬੋਝ ਘਟੇਗਾ। ਅਸੀਂ ਖਾਸ ਤੌਰ ’ਤੇ ਐਮਐਸਈ ਫਿਸੈਲੀਟੇਸ਼ਨ ਕੌਂਸਲ ਨੂੰ ਮਜ਼ਬੂਤ ਕਰਨ ਅਤੇ ਦੇਰੀ ਨਾਲ ਕੀਤੇ ਭੁਗਤਾਨਾਂ ਦੀ ਵਸੂਲੀ ਲਈ ਚੁੱਕੇ ਗਏ ਕਦਮਾਂ ਦਾ ਸਵਾਗਤ ਕਰਦੇ ਹਾਂ। ਫਿਕੋ ਐਮਐਸਐਮਈ ਪ੍ਰਣਾਲੀ ਨੂੰ ਸੌਖਾ ਅਤੇ ਵਿਹਾਰਕ ਬਣਾਉਣ ਲਈ ਸਰਕਾਰ ਦੀ ਸ਼ਲਾਘਾ ਕਰਦਾ ਹੈ। ਸੀਨੀਅਰ ਮੀਤ ਪ੍ਰਧਾਨ ਰਾਜੀਵ ਜੈਨ ਨੇ ਕਿਹਾ ਕੁੱਝ ਛੋਟੀਆਂ ਪ੍ਰਕਿਰਿਆਤਮਕ ਗਲਤੀਆਂ ਲਈ ਅਪਰਾਧਿਕ ਸਜ਼ਾ ਦੀ ਥਾਂ ਪੜਾਅਵਾਰ ਆਰਥਿਕ ਜੁਰਮਾਨੇ ਦੀ ਵਿਵਸਥਾ ਇੱਕ ਸਵਾਗਤਯੋਗ ਕਦਮ ਹੈ। ਉਦਮੀਆਂ ਨੂੰ ਕਾਰੋਬਾਰ ਕਰਨ, ਰੋਜ਼ਗਾਰ ਪੈਦਾ ਕਰਨ ਅਤੇ ਵਿਕਾਸ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਦੇਰੀ ਨਾਲ ਭੁਗਤਾਨ ਦੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਵੀ ਜ਼ਰੂਰੀ ਹੈ। ਇਹ ਸੋਧਾਂ ਐਮਐਸਐਮਈ ਲਈ ਕਾਰੋਬਾਰ ਕਰਨ ਵਿੱਚ ਆਸਾਨੀ ਨੂੰ ਬਿਹਤਰ ਬਣਾਉਣ ਵੱਲ ਇੱਕ ਸਕਾਰਾਤਮਕ ਕਦਮ ਹਨ। ਫਿਕੋ ਨੇ ਐਮਐਸਐਮਈ ਲਈ ਕਾਰੋਬਾਰ ਕਰਨ ਵਿੱਚ ਆਸਾਨੀ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਨਵੇਂ ਪ੍ਰਬੰਧਾਂ ਨੂੰ ਪੂਰੇ ਦੇਸ਼ ਵਿੱਚ ਜਲਦੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇਗਾ।--