- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਰਿਟ ’ਚ ਛਾਇਆ ਸ੍ਰੀ ਅਰਬਿੰਦੋ ਕਾਲਜ

31)
-ਵਿਦਿਆਰਥੀਆਂ ਨੂੰ ਭਵਿੱਖ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣ ਲਈ ਦਿੱਤੀਆਂ ਸ਼ੁੱਭ ਕਾਮਨਾਵਾਂ
ਸਟੀਵਨ ਗੁਪਤਾ, ਪੰਜਾਬੀ ਜਾਗਰਣ, ਲੁਧਿਆਣਾ
ਸ੍ਰੀ ਅਰਬਿੰਦੋ ਕਾਲਜ ਆਫ ਕਾਮਰਸ ਐਂਡ ਮੈਨੇਜਮੈਂਟ, ਲੁਧਿਆਣਾ ਦੇ ਬੀ.ਕਾਮ. ਚੌਥੇ ਸਮੈਸਟਰ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀਆਂ ਟਾਪ-15 ਪੁਜ਼ੀਸ਼ਨਾਂ ਵਿੱਚੋਂ 13 ਸਥਾਨਾਂ ’ਤੇ ਕਬਜ਼ਾ ਕਰਦਿਆਂ ਕੁੱਲ 51 ਮੈਰਿਟ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਕਾਰਗੁਜ਼ਾਰੀ ਵਿੱਚ ਪ੍ਰਥਮ ਜੈਨ ਨੇ ਦੂਜਾ ਯੂਨੀਵਰਸਿਟੀ ਸਥਾਨ ਹਾਸਲ ਕਰਕੇ ਸਭ ਤੋਂ ਅੱਗੇ ਰਹੇ। ਕੁਸ਼ਾਗ੍ਰ ਦੁੱਗਲ ਅਤੇ ਰਜਤ ਕਪੂਰ ਨੇ ਸਾਂਝੇ ਤੌਰ ’ਤੇ ਚੌਥਾ, ਜਦਕਿ ਬਬਲਪ੍ਰੀਤ ਕੌਰ ਤੇ ਮਨਵੀਨ ਕੌਰ ਨੇ ਸਾਂਝੇ ਤੌਰ ’ਤੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਹ੍ਰਿਦਯਾਂਸ਼ ਪਠਾਨੀਆ ਅਤੇ ਜਪਨੂਰ ਕੌਰ ਨੇ ਕ੍ਰਮਵਾਰ ਛੇਵਾਂ ਅਤੇ ਸੱਤਵਾਂ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਭੂਮੀ ਖੁਰਾਨਾ, ਕਨਿਸ਼ਕ ਗੋਇਲ, ਕਵਲਦੀਪ ਸਿੰਘ ਅਤੇ ਸਾਕਸ਼ੀ ਸ਼ਰਮਾ ਨੇ ਸਾਂਝੇ ਤੌਰ ’ਤੇ ਅੱਠਵਾਂ ਸਥਾਨ ਪ੍ਰਾਪਤ ਕੀਤਾ। ਅਸ਼ਨੀਤ ਕੌਰ, ਜੈਬੀਰ ਸਿੰਘ, ਕਿਰਾਤ ਕਮਲ ਕੌਰ ਅਤੇ ਮਾਨਿਆ ਕਾਲਰਾ ਨੇ ਨੌਵਾਂ, ਜਦਕਿ ਫਲਕ ਸਾਗਰ, ਇਤਿਸ਼ਾ ਸੈਣੀ ਅਤੇ ਜਸਮੀਤ ਕੌਰ ਨੇ ਸਾਂਝੇ ਤੌਰ ’ਤੇ ਦਸਵਾਂ ਸਥਾਨ ਹਾਸਲ ਕੀਤਾ। ਮੈਰਿਟ ’ਚ ਇਸ਼ਪ੍ਰੀਤ ਸਿੰਘ ਨੇ 11ਵਾਂ ਸਥਾਨ ਹਾਸਲ ਕੀਤਾ। ਅਲੀਸ਼ਾ ਕਾਲਰਾ, ਅਰਮਾਨਪ੍ਰੀਤ ਸਿੰਘ ਸਿੱਧੂ, ਅਰਸ਼ਪ੍ਰੀਤ ਕੌਰ, ਈਸ਼ਾਨ ਪੁਜਾਰਾ, ਕ੍ਰਿਸ਼ ਗੁਪਤਾ, ਕ੍ਰਿਸ਼ਿਵ ਗੋਇਲ, ਸਾਨਵੀ ਗਰਗ ਅਤੇ ਸਕਸ਼ਮ ਵਰਮਾ ਨੇ ਸਾਂਝੇ ਤੌਰ ’ਤੇ 12ਵਾਂ ਸਥਾਨ ਪ੍ਰਾਪਤ ਕੀਤਾ। ਧ੍ਰਿਤੀ ਗਰਗ, ਗੌਰੀਸ਼ ਮਲਿਕ, ਹਿਤੇਸ਼ ਗੁਪਤਾ, ਨਿਆਮਤ ਬਾਥ, ਨਿਹਿਰਾ ਬਾਂਸਲ ਅਤੇ ਰੋਨਕਦੀਪ ਕੌਰ ਭੰਡਾਲ ਨੇ 13ਵਾਂ ਸਥਾਨ ਹਾਸਲ ਕੀਤਾ। 14ਵੇਂ ਸਥਾਨ ’ਤੇ ਵੀ ਕਾਲਜ ਦੇ ਵਿਦਿਆਰਥੀਆਂ ਦਾ ਦਬਦਬਾ ਰਿਹਾ। ਅਪਰਮਪ੍ਰੀਤ ਸਿੰਘ ਧਾਮਰੈਤ, ਅਰਸ਼ਪ੍ਰੀਤ ਕੌਰ, ਜਪਨੀਮਾਰ ਕੌਰ, ਕਨਨ ਅਰੋੜਾ, ਖੁਸ਼ੀ ਜਿੰਦਲ ਅਤੇ ਲਕਸ਼ਯ ਜੈਨ ਨੇ ਸਾਂਝੇ ਤੌਰ ’ਤੇ ਇਹ ਸਥਾਨ ਪ੍ਰਾਪਤ ਕੀਤਾ।
15ਵੇਂ ਸਥਾਨ ’ਤੇ ਰਿਦਮ ਸ਼ਰਮਾ, ਅਰਨਵ ਕਪੂਰ, ਭਾਵਨਾ, ਏਕਲਵਿਆ ਵਿਜ, ਗੁਨੀਸ਼ ਗਰਗ, ਗੁਰਲੀਨ ਕੌਰ, ਜੈਵੀਰ ਸਿੰਘ, ਕੁਨਾਲ ਸ਼ਰਮਾ, ਮਾਨਿਆ ਗੁਪਤਾ, ਮਿਸ਼ਟੀ ਸਿੰਗਲਾ, ਰਿਸ਼ਭ ਗੁਪਤਾ ਤੇ ਰਿਆਂਸ਼ ਮੰਚੰਦਾ ਨੇ ਸਾਂਝੇ ਤੌਰ ’ਤੇ ਪੁਜ਼ੀਸ਼ਨ ਹਾਸਲ ਕੀਤੀ। ਕਾਲਜ ਦੇ ਚੇਅਰਮੈਨ ਪਦਮ ਭੂਸ਼ਣ ਐੱਸਪੀ ਓਸਵਾਲ ਤੇ ਸਕੱਤਰ ਆਰਕੇ. ਰੇਵਾਰੀ ਨੇ ਯੂਨੀਵਰਸਿਟੀ ਮੈਰਿਟ ’ਚ ਸਥਾਨ ਬਣਾਉਣ ਵਾਲੇ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਮਿਹਨਤ, ਲਗਨ ਅਤੇ ਅਕਾਦਮਿਕ ਸਮਰਪਣ ਦਾ ਨਤੀਜਾ ਹੈ। ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਵਿਸ਼ਾਲ ਕੁਮਾਰ ਨੇ ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ।