- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਵਿੱਚ ਧੀ ਦੇ ਜਨਮ ਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ-ਸਾਧਵੀ ਗਰਿਮਾ ਭਾਰਤੀ

-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਭਗਵਾਨ ਸ਼ਿਵ ਕਥਾ ਜਾਰੀ
ਫੋਟੋ ਨੰਬਰ-7,8
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ੍ਰੀ ਸ਼ਿਵ ਮੰਦਰ, ਈਸ਼ਰ ਨਗਰ ਵਿਖੇ ਚੱਲ ਰਹੀ ਵਿਸ਼ਾਲ ਪੰਜ ਰੋਜ਼ਾ ਭਗਵਾਨ ਸ਼ਿਵ ਕਥਾ ਦੇ ਤੀਸਰੇ ਦਿਨ ਸਾਧਵੀ ਗਰਿਮਾ ਭਾਰਤੀ ਨੇ ਕਿਹਾ ਕਿ ਮਾਤਾ ਪਾਰਵਤੀ ਜਦੋਂ ਸਤੀ ਦੇ ਰੂਪ ਵਿੱਚ ਸੰਦੇਹ ਕਰਕੇ ਭਗਵਾਨ ਸ਼ਿਵ ਉੱਤੇ ਵਿਸ਼ਵਾਸ ਕਰਨ ਵਿੱਚ ਅਸਮਰਥ ਹੁੰਦੀ ਹੈ ਤਾਂ ਨਤੀਜੇ ਵਜੋਂ ਉਹ ਭਗਵਾਨ ਤੋਂ ਵਿਛੜ ਜਾਂਦੀ ਹੈ। ਫਿਰ ਆਦਿ ਸ਼ਕਤੀ ਨੂੰ ਆਪਣੀ ਧੀ ਦੇ ਰੂਪ ਵਿੱਚ ਪ੍ਰਾਪਤ ਕਰਨ ਲਈ, ਰਾਜਾ ਹਿਮਵਾਨ ਅਤੇ ਮਾਤਾ ਮੈਨਾ ਨੇ ਤਪੱਸਿਆ ਕੀਤੀ। ਆਦਿ ਸ਼ਕਤੀ ਨੇ ਪ੍ਰਸੰਨ ਹੋ ਕੇ ਉਨ੍ਹਾਂ ਨੂੰ ਧੀ ਦੇ ਰੂਪ ਵਿੱਚ ਪ੍ਰਾਪਤ ਹੋਣ ਦਾ ਵਰਦਾਨ ਦਿੱਤਾ ਪਰ ਅੱਜ ਸਮਾਜ ਵਿੱਚ ਧੀ ਦੇ ਜਨਮ ਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ। ਸਮਾਜ ਦਾ ਪੜ੍ਹਿਆ-ਲਿਖਿਆ ਵਰਗ ਕੰਨਿਆ ਭਰੂਣ ਹੱਤਿਆ ਵਰਗੇ ਅਪਰਾਧਾਂ ਨੂੰ ਸਹਿਮਤੀ ਦਿੰਦਾ ਹੈ। ਪੁੱਤਰ ਦੀ ਇੱਛਾ ਅੱਜ ਸਮਾਜ ਵਿੱਚ ਅਸੰਤੁਲਨ ਦਾ ਕਾਰਨ ਬਣਦੀ ਜਾ ਰਹੀ ਹੈ। ਇਸ ਲਈ ਸਾਨੂੰ ਸੱਭਿਆਚਾਰ ਦੀ ਰੱਖਿਆ ਅਤੇ ਸਮਾਜ ਵਿੱਚ ਸੰਤੁਲਨ ਬਣਾਈ ਰੱਖਣ ਲਈ ਜਾਗ੍ਰਿਤੀ ਦੀ ਲੋੜ ਹੈ, ਜੋ ਕਿ ਅੰਦਰੋਂ ਬ੍ਰਹਮ ਨਾਲ ਜੁੜ ਕੇ ਹੀ ਸੰਭਵ ਹੈ।
ਅੱਜ ਦੇ ਨੌਜਵਾਨਾਂ ਦੀ ਸਥਿਤੀ ਬਾਰੇ ਗੱਲ ਕਰਦੇ ਹੋਏ ਸਾਧਵੀ ਨੇ ਕਿਹਾ ਕਿ ਭਗਵਾਨ ਸ਼ਿਵ ਦੁਆਰਾ ਕੀਤੀ ਗਈ ਕਾਮ ਦਹਨ ਦੀ ਲੀਲਾ ਅਸੀਂ ਸਾਰਿਆਂ ਨੇ ਕਈ ਵਾਰ ਸੁਣੀ ਹੋਵੇਗੀ। ਇਹ ਲੀਲਾ ਸਾਨੂੰ ਕਾਮ-ਵਾਸਨਾ ਵਿੱਚ ਗ੍ਰਸਤ ਨੌਜਵਾਨਾਂ ਦੁਆਰਾ ਸਮਾਜ ਦੀ ਤਰਸਯੋਗ ਹਾਲਤ ਵੱਲ ਇਸ਼ਾਰਾ ਕਰਦੀ ਹੈ। ਨੌਜਵਾਨਾਂ ਦੇ ਮਨਾਂ ਵਿੱਚ ਪੈਦਾ ਹੋਣ ਵਾਲੀਆਂ ਲਾਲਸਾਵਾਂ ਕਾਰਨ ਸਾਡੇ ਸਮਾਜ ਵਿੱਚ ਔਰਤਾਂ ਦੇ ਸ਼ੋਸ਼ਣ ਵਰਗੀਆਂ ਘਟਨਾਵਾਂ ਦਾ ਪੱਧਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂਦੇਵ ਆਸ਼ੂਤੋਸ਼ ਮਹਾਰਾਜ ਅੱਜ ਨੌਜਵਾਨਾਂ ਨੂੰ ਬ੍ਰਹਮਗਿਆਨ ਦੇ ਕੇ ਉਨ੍ਹਾਂ ਨੂੰ ਸਹੀ ਦਿਸ਼ਾ ਦਿਖਾਉਣ ਦਾ ਕੰਮ ਕਰ ਰਹੇ ਹਨ। ਅੱਜ ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਬ੍ਰਹਮਗਿਆਨ ਨੂੰ ਪ੍ਰਾਪਤ ਕਰਕੇ ਗੁਰੂਦੇਵ ਦੀ ਕਿਰਪਾ ਨਾਲ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਲੱਗੇ ਹੋਏ ਹਨ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਭੂ ਦੀ ਪਵਿੱਤਰ ਆਰਤੀ ਕੀਤੀ ਗਈ ਜਿਸ ਵਿੱਚ ਸ਼ਿਵ ਮੰਦਰ ਕਮੇਟੀ ਦੇ ਮੈਂਬਰ ਵਿਸ਼ੇਸ਼ ਰਾਜੇਸ਼ ਗੁਪਤਾ ਪ੍ਰਧਾਨ, ਰਵਿੰਦਰ ਕੁਮਾਰ ਮੁਖੀ, ਨਰੇਸ਼ ਰਾਣਾ, ਦੀਪਕ ਕੁਮਾਰ, ਲਲਿਤ ਕੁਮਾਰ ਮੋਨੂੰ, ਜਗਪ੍ਰੀਤ ਰਾਏ, ਹੀਰਾ, ਹੈਪੀ ਕੁਮਾਰ, ਰਾਧੇ ਸ਼ਿਆਮ ਸ਼ਰਮਾ, ਵਿਸ਼ਾਲ ਕਾਲੜਾ, ਰਜਨੀਸ਼ ਕੁਮਾਰ, ਜੈਰੀ, ਮਨੋਜ ਭੰਡਾਰੀ ਅਤੇ ਬਵਨੀਤ ਧੀਮਾਨ ਸ਼ਾਮਲ ਸਨ।