- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਰਟੀ ਵਰਕਰ ਨੂੰ ਸਵਾ ਤਿੱਨ ਲੱਖ ਰੁਪਏ ਦਾ ਆਟੋ ਰਿਕਸ਼ਾ ਭੇਂਟ ਕਰਕੇ ਪ੍ਰਧਾਨ ਖੰਗੂੜਾ' ਨੇ ਜਨਮ ਦਿਨ ਮਨਾਇਆ

-ਪਾਰਟੀ ਆਗੂਆਂ ਤੇ ਵਰਕਰਾਂ ਨਾਲ ਕੇਕ ਕੱਟ ਕੇ ਖ਼ੁਸ਼ੀ ਕੀਤੀ ਸਾਂਝੀ
17)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਜ਼ਿਲ੍ਹਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਲੁਧਿਆਣਾ ਦੇ ਪ੍ਰਧਾਨ ਜਤਿੰਦਰ ਸਿੰਘ ਖੰਗੂੜਾ ਨੇ ਆਪਣਾ ਜਨਮ ਦਿਨ ਵੱਖਰੇ ਤਰੀਕੇ ਨਾਲ ਮਨਾਇਆ। ਉਨ੍ਹਾਂ ਨੇ ਪਾਰਟੀ ਵਰਕਰ ਉਦੇ ਭਾਨ ਸਿੰਘ ਨੂੰ ਸਵਾ ਤਿੱਨ ਲੱਖ ਰੁਪਏ ਦੀ ਕੀਮਤ ਵਾਲਾ ਆਟੋ ਰਿਕਸ਼ਾ ਦਾਨ ਕਰਕੇ ਆਪਣਾ ਜਨਮ ਦਿਨ ਮਨਾ ਕੇ ਨਵੀਂ ਮਿਸਾਲ ਪੈਦਾ ਕੀਤੀ। ਖੰਗੂੜਾ ਨੇ ਕਿਹਾ ਕਿ ਉਦੇ ਭਾਨ ਮੂਲ ਰੂਪ ਵਿੱਚ ਦਿੱਲੀ ਦਾ ਰਹਿਣ ਵਾਲਾ ਹੈ ਤੇ ‘ਆਪ’ ਦੇ ਸੁਪਰੀਮੋ ਕੇਜਰੀਵਾਲ ਦਾ ਫੈਨ ਹੋਣ ਕਾਰਣ ਉਹ 2013 ’ਚ ਲੁਧਿਆਣਾ ਆ ਗਿਆ ਸੀ। ਇੱਥੇ ਆ ਕੇ ਉਹ ਲਗਾਤਾਰ ਪਾਰਟੀ ਦਾ ਪ੍ਰਚਾਰ ਕਰਦਾ ਰਿਹਾ ਹੈ। ਉਸ ਦਾ ਕੋਈ ਘਰ ਵੀ ਨਹੀਂ ਹੈ ਤੇ ਉਸ ਕਿਸ਼ਤਾਂ ਤੇ ਖਰੀਦੇ ਆਟੋ ਰਿਕਸ਼ਾ ਵਿੱਚ ਹੀ ਰਾਤ ਗੁਜ਼ਾਰਦਾ ਰਿਹਾ ਹੈ। ਉਹ ਜਿੰਨੀ ਵੀ ਕਮਾਈ ਕਰਦਾ ਹੈ, ਉਹ ਆਪਣੀ ਧੀ ਨੂੰ ਭੇਜ ਦਿੰਦਾ ਹੈ। ਹੁਣ ਉਸ ਦਾ ਪੁਰਾਣਾ ਆਟੋ ਖਰਾਬ ਰਹਿਣ ਲੱਗ ਗਿਆ ਸੀ, ਜਿਸ ਕਾਰਣ ਉਸਨੂੰ ਆਪਣੀ ਰੋਜੀ-ਰੋਟੀ ਕਮਾਉਣ ਲਈ ਮਦਦ ਦੀ ਲੋੜ ਸੀ। ਖੰਗੂੜਾ ਅਨੁਸਾਰ ਸਾਰੇ ਵਿਧਾਇਕਾਂ ਤੇ ਮੰਤਰੀਆਂ ਨਾਲ ਗੱਲ ਕਰਕੇ ਉਹਨਾਂ ਨੇ ਉਦੇ ਭਾਨ ਸਿੰਘ ਦੀ ਮਦਦ ਕਰਨ ਲਈ ਨਵਾਂ ਆਟੋ ਲੈ ਕੇ ਦਿੱਤਾ ਹੈ, ਤਾਂ ਜੋ ਉਹ ਆਪਣੀ ਰੋਜੀ-ਰੋਟੀ ਕਮਾ ਸਕੇ। ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਹਰ ਵਰਕਰ ਦਾ ਪੂਰਾ ਧਿਆਨ ਰੱਖਦੀ ਹੈ। ਉਦੇ ਭਾਨ ਨੇ ਪਾਰਟੀ ਪ੍ਰਧਾਨ ਜਤਿੰਦਰ ਸਿੰਘ ਖੰਗੂੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸਨੂੰ ਇਸ ਦੀ ਸਖਤ ਲੋੜ ਸੀ, ਤਾਂ ਜੋ ਉਹ ਆਪਣੀ ਰੋਜੀ-ਰੋਟੀ ਕਮਾਉਣ ਦੇ ਨਾਲ-ਨਾਲ ਪਾਰਟੀ ਦਾ ਪ੍ਰਚਾਰ ਵੀ ਲਗਾਤਾਰ ਕਰ ਸਕੇ। ਜਨਮ ਦਿਨ ਦੇ ਮੌਕੇ ਤੇ ਪਹੁੰਚੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਮੇਅਰ ਇੰਦਰਜੀਤ ਕੌਰ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਰਜਿੰਦਰ ਪਾਲ ਕੌਰ ਛੀਨਾਂ, ਵਿਧਾਇਕ ਮਦਨ ਲਾਲ ਬੱਗਾ, ਦੀਪਕ ਬਾਲੀ, ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ, ਮੀਡੀਅਮ ਇੰਡਸਟਰੀਜ ਵਿਕਾਸ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਚੇਅਰਮੈਨ ਤਰਸੇਮ ਸਿੰਘ ਭਿੰਡਰ, ਚੇਅਰਮੈਨ ਰਜਿੰਦਰ ਸਿੰਘ ਬਸੰਤ, ਕੌਂਸਲਰ ਨਿਧੀ ਗੁਪਤਾ, ਸੁਰੇਸ਼ ਕੁਮਾਰ ਗੋਇਲ, ਗੁਰਵੀਰ ਸਿੰਘ ਗੋਲੂ ਬਾਜਵਾ, ਕੌਂਸਲਰ ਅੰਮ੍ਰਿਤ ਵਰਸ਼ਾ ਰਾਮਪਾਲ, ਐਡਵੋਕੇਟ ਬੀਕੇ ਰਾਮਪਾਲ, ਚੇਅਰਮੈਨ ਚਰਨਪ੍ਰੀਤ ਸਿੰਘ ਲਾਂਬਾ, ਮੀਡਿਆ ਇੰਚਾਰਜ ਪੁਨੀਤ ਸਾਹਨੀ, ਰਾਜਕੁਮਾਰ ਅਗਰਵਾਲ, ਪਰਮਿੰਦਰ ਸਿੰਘ ਸੰਧੂ,ਐਮ ਪੀ ਜਵੰਦੀ, ਰੋਸਨ ਸਾਈਂ, ਸੰਨੀ ਬੇਦੀ, ਅਜੇ ਮਿੱਤਲ,ਨੰਬਰਦਾਰ ਗੁਰਮੀਤ ਸਿੰਘ ਸਰੋਏ, ਨੰਬਰਦਾਰ ਭੈਰਾਜ ਸਿੰਘ ਸਮੇਤ ਪਾਰਟੀ ਦੇ ਆਗੂ ਤੇ ਵਰਕਰ ਖੰਗੂੜਾ ਨੂੰ ਵਧਾਈ ਦੇਣ ਲਈ ਪਹੁੰਚੇ।