2 ਰੋਜ਼ਾ ਸੀਆਈਸੀਯੂ ਇੰਡੋਰ ਗੇਮਜ਼ ਡੇ-2026 ਦੀ ਸ਼ਾਨਦਾਰ ਸ਼ੁਰੂਆਤ ਅਹਿਮ ਖ਼ਬਰ-2 ਰੋਜ਼ਾ ਸੀਆਈਸੀਯੂ ਇੰਡੋਰ ਗੇਮਜ਼ ਡੇ-2026 ਦੀ ਸ਼ਾਨਦਾਰ ਸ਼ੁਰੂਆਤ
Publish Date: Sat, 08 Aug 2026 07:05 PM (IST)
Updated Date: Sun, 09 Aug 2026 04:05 AM (IST)
- ਪਹਿਲੇ ਦਿਨ ਟੇਬਲ ਟੈਨਿਸ ਦੇ ਮੁਕਾਬਲਿਆਂ ਚ ਖਿਡਾਰੀਆਂ ਨੇ ਦਿਖਾਇਆ ਜੋਸ਼ ਫ਼ੋਟੋ ਨੰਬਰ-38 ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਵੱਲੋਂ ਫੋਕਲ ਪੁਆਇੰਟ ਸਥਿਤ ਸੀਆਈਸੀਯੂ ਕੰਪਲੈਕਸ ਵਿਖੇ ਦੋ ਰੋਜ਼ਾ ਇੰਡੋਰ ਗੇਮਜ਼ ਡੇ-2026 ਦੀ ਸ਼ੁਰੂਆਤ ਉਤਸ਼ਾਹ ਤੇ ਖੇਡ ਭਾਵਨਾ ਨਾਲ ਹੋਈ। ਇਸ ਪਹਿਲਕਦਮੀ ਦਾ ਉਦੇਸ਼ ਸਨਅਤੀ ਭਾਈਚਾਰੇ ਨਾਲ ਜੁੜੇ ਮੈਂਬਰਾਂ ਵਿਚ ਫਿਟਨੈੱਸ, ਟੀਮ ਵਰਕ, ਆਪਸੀ ਸਾਂਝ ਅਤੇ ਸਿਹਤਮੰਦ ਵਰਕ-ਲਾਈਫ ਬੈਲੈਂਸ ਨੂੰ ਉਤਸ਼ਾਹਿਤ ਕਰਨਾ ਹੈ। ਸਮਾਗਮ ਦਾ ਉਦਘਾਟਨ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਸੀਐੱਮਡੀ ਸਚਿਤ ਜੈਨ ਨੇ ਮੁੱਖ ਮਹਿਮਾਨ ਵਜੋਂ ਕੀਤਾ। ਪਹਿਲੇ ਦਿਨ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਨੌਜਵਾਨ ਖਿਡਾਰੀਆਂ ਤੋਂ ਇਲਾਵਾ ਉਦਯੋਗਪਤੀਆਂ, ਪੇਸ਼ੇਵਰਾਂ, ਮੁਲਾਜ਼ਮਾਂ ਅਤੇ ਸੀਆਈਸੀਯੂ ਨਾਲ ਜੁੜੇ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੀ ਅਗਵਾਈ ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕੀਤੀ। ਇਸ ਮੌਕੇ ਜਨਰਲ ਸਕੱਤਰ ਹਨੀ ਸੇਠੀ, ਮੀਤ ਪ੍ਰਧਾਨ ਗੌਤਮ ਮਲਹੋਤਰਾ, ਵਿੱਤ ਸਕੱਤਰ ਅਜੇ ਭਾਰਤੀ ਅਤੇ ਸੰਜੇ ਧੀਮਾਨ ਸਮੇਤ ਸੰਸਥਾ ਦੇ ਅਹੁਦੇਦਾਰ ਮੌਜੂਦ ਰਹੇ। ਆਹੂਜਾ ਨੇ ਕਿਹਾ ਕਿ ਇੰਡੋਰ ਗੇਮਜ਼ ਡੇ ਸਿਰਫ਼ ਖੇਡ ਮੁਕਾਬਲਾ ਨਹੀਂ, ਸਗੋਂ ਸਨਅਤੀ ਭਾਈਚਾਰੇ ਦੇ ਮੈਂਬਰਾਂ ਨੂੰ ਪੇਸ਼ੇਵਰ ਜ਼ਿੰਮੇਵਾਰੀਆਂ ਤੋਂ ਇਲਾਵਾ ਇਕ-ਦੂਜੇ ਨਾਲ ਜੁੜਨ ਦਾ ਮੌਕਾ ਦੇਣ ਵਾਲੀ ਪਹਿਲਕਦਮੀ ਹੈ। ਪਹਿਲੇ ਦਿਨ ਟੇਬਲ ਟੈਨਿਸ ਦੇ ਮੁਕਾਬਲੇ ਅੰਡਰ-9, ਅੰਡਰ-11, ਅੰਡਰ-13, ਅੰਡਰ-15, ਅੰਡਰ-17, ਅੰਡਰ-19, ਪੁਰਸ਼, ਮਹਿਲਾ ਅਤੇ ਸੀਨੀਅਰ ਵਰਗ ਸਮੇਤ ਵੱਖ-ਵੱਖ ਸ੍ਰੇਣੀਆਂ ਵਿਚ ਕਰਵਾਏ ਗਏ। ਅੰਡਰ-17 ਲੜਕਿਆਂ ਦੇ ਵਰਗ ਵਿਚ ਆਦਵ ਥਾਪਰ ਨੇ ਸੋਨ ਤਮਗਾ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਅਭਿਜੀਤ ਨੇ ਚਾਂਦੀ ਦਾ ਤਮਗਾ ਜਿੱਤਿਆ। ਗਵਿਸ਼ ਅਤੇ ਆਰੀਅਨ ਅਰੋੜਾ ਨੇ ਕਾਂਸੀ ਦੇ ਤਮਗੇ ਹਾਸਲ ਕੀਤੇ। ਇਸੇ ਤਰ੍ਹਾਂ ਅੰਡਰ-19 ਲੜਕਿਆਂ ਦੇ ਵਰਗ ਵਿਚ ਆਰੀਅਨ ਸਚਦੇਵਾ ਨੇ ਸੋਨ ਤਮਗਾ ਜਿੱਤਿਆ। ਵਿਹਾਨ ਵਰਮਾ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ, ਜਦਕਿ ਸ਼ਿਵਾਂਸ਼ ਅਤੇ ਗਵਿਸ਼ ਨੇ ਕਾਂਸੀ ਦੇ ਤਮਗੇ ਆਪਣੇ ਨਾਂ ਕੀਤੇ। ਸੋਮਲ ਰਿਫਰੈਕਟਰੀਜ਼ ਦੇ ਮੈਨੇਜਿੰਗ ਡਾਇਰੈਕਟਰ ਗੁਰਸਿਮਰ ਸੋਮਲ ਵੱਲੋਂ ਖੇਡਾਂ ਤੇ ਕਮਿਊਨਿਟੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਸਹਿਯੋਗ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ ਗਈ। ਸੀਆਈਸੀਯੂ ਵੱਲੋਂ ਸਮਾਗਮ ਦੇ ਸੁਚੱਜੇ ਪ੍ਰਬੰਧਾਂ ਲਈ ਅਸ਼ਵਨੀ ਗੋਇਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਵੀ ਵਿਸ਼ੇਸ਼ ਸ਼ਲਾਘਾ ਕੀਤੀ ਗਈ।