- ਮਹੰਤ ਪ੍ਰਵੀਨ ਚੌਧਰੀ ਦੇ ਵਿਸ਼ਵ ਸ਼ਾਂਤੀ ਤੇ ਪਰਿਵਾਰ ਦੀ ਖੁਸ਼ਹਾਲੀ ਲਈ ਕੀਤੀ ਪ੍ਰਾਰਥਨਾ ਫੋਟੋ ਨੰਬਰ-10 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਸਥਾਨਕ ਪੱਖੋਵਾਲ ਰੋਡ ਸਥਿਤ ਮਾਂ ਬਗਲਾਮੁਖੀ ਧਾਮ ਵਿਖੇ ਮਹੰਤ ਪ੍ਰਵੀਨ ਚੌਧਰੀ ਦੀ ਅਗਵਾਈ ਵਿੱਚ ਸੁਖ-ਸਮ੍ਰਿੱਧੀ ਯੱਗ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ ਗਿਆ। ਯੱਗ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਦਿਆਂ ਮਾਂ ਬਗਲਾਮੁਖੀ ਦੇ ਦਰਬਾਰ ਵਿੱਚ ਵਿਸ਼ਵ ਸ਼ਾਂਤੀ, ਪਰਿਵਾਰਕ ਸੁਖ-ਸ਼ਾਂਤੀ ਅਤੇ ਕਾਰੋਬਾਰ ਤੇ ਜੀਵਨ ’ਚ ਤਰੱਕੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਪੂਰਾ ਮੰਦਰ ਪਰਿਸਰ ਮਾਂ ਬਗਲਾਮੁਖੀ ਦੇ ਜੈਕਾਰਿਆਂ ਅਤੇ ਭਜਨ-ਕੀਰਤਨ ਨਾਲ ਗੂੰਜਦਾ ਰਿਹਾ। ਯੱਗ ਦੀਆਂ ਧਾਰਮਿਕ ਰਸਮਾਂ ਸ਼ਰਧਾ ਅਤੇ ਵਿਧੀ-ਵਿਧਾਨ ਨਾਲ ਸੰਪੰਨ ਕਰਵਾਈਆਂ ਗਈਆਂ। ਸ਼ਰਧਾਲੂਆਂ ਨੇ ਯੱਗ ਵਿੱਚ ਆਹੁਤੀਆਂ ਪਾ ਕੇ ਆਪਣੇ ਪਰਿਵਾਰਾਂ ਦੀ ਖੁਸ਼ਹਾਲੀ, ਸੁਖ-ਸਮ੍ਰਿੱਧੀ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਮੰਦਰ ਦੇ ਸੇਵਕਾਂ ਵੱਲੋਂ ਭਜਨ-ਕੀਰਤਨ ਕਰਕੇ ਮਾਂ ਬਗਲਾਮੁਖੀ ਦਾ ਗੁਣਗਾਨ ਕੀਤਾ ਗਿਆ। ਇਸ ਦੌਰਾਨ ਮਹਿਲਾ ਸ਼ਰਧਾਲੂਆਂ ਵੱਲੋਂ ਮਾਂ ਬਗਲਾਮੁਖੀ ਦਾ ਅਲੌਕਿਕ ਸ਼ਿੰਗਾਰ ਕੀਤਾ ਗਿਆ, ਜਿਸ ਨੇ ਦਰਬਾਰ ਦੀ ਧਾਰਮਿਕ ਸ਼ੋਭਾ ਨੂੰ ਹੋਰ ਵਧਾ ਦਿੱਤਾ। ਮਹੰਤ ਪ੍ਰਵੀਨ ਨੇ ਮੌਜੂਦ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਸਾਂਝੇ ਪਰਿਵਾਰ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜੀਵਨ ਵਿੱਚ ਭਾਵੇਂ ਦੁੱਖ ਆਵੇ ਜਾਂ ਸੁੱਖ, ਪਰਿਵਾਰ ਦੇ ਮੈਂਬਰਾਂ ਨੂੰ ਹਮੇਸ਼ਾ ਇਕਜੁੱਟ ਹੋ ਕੇ ਇੱਕ-ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਮਜ਼ਬੂਤੀ ਆਪਸੀ ਪਿਆਰ, ਸਹਿਯੋਗ ਤੇ ਭਰੋਸੇ ਨਾਲ ਬਣੀ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਕਾਰੋਬਾਰ ਜਾਂ ਕੰਮਕਾਜ ਵਿੱਚ ਤਰੱਕੀ ਕਰਦਾ ਹੈ, ਤਾਂ ਉਸ ਨਾਲ ਈਰਖਾ ਕਰਨ ਦੀ ਬਜਾਏ ਉਸ ਦੀ ਖੁਸ਼ੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਂ ਬਗਲਾਮੁਖੀ ਦੇ ਦਰਬਾਰ ਵਿੱਚ ਆ ਕੇ ਆਪਣੇ ਲਈ ਵੀ ਤਰੱਕੀ ਅਤੇ ਖੁਸ਼ਹਾਲੀ ਦੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਮਾਂ ਸਭ ਦੀ ਝੋਲੀ ਖੁਸ਼ੀਆਂ ਨਾਲ ਭਰਦੀ ਹੈ। ਉਨ੍ਹਾਂ ਕਿਹਾ ਕਿ ਯੱਗ ਅਤੇ ਪ੍ਰਾਰਥਨਾ ਸਿਰਫ਼ ਵਿਅਕਤੀਗਤ ਸੁਖ-ਸ਼ਾਂਤੀ ਤੱਕ ਸੀਮਤ ਨਹੀਂ ਰਹਿੰਦੇ, ਸਗੋਂ ਇਨ੍ਹਾਂ ਨਾਲ ਸਮਾਜ ਵਿੱਚ ਵੀ ਸਕਾਰਾਤਮਕਤਾ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਪਰਿਵਾਰਕ ਏਕਤਾ, ਆਪਸੀ ਪਿਆਰ ਅਤੇ ਸਮਾਜ ਵਿੱਚ ਮਿਲਜੁਲ ਕੇ ਰਹਿਣ ਦਾ ਸੰਦੇਸ਼ ਦਿੱਤਾ। ਯੱਗ ਦੀ ਸਮਾਪਤੀ ਉਪਰੰਤ ਮਾਂ ਬਗਲਾਮੁਖੀ ਨੂੰ ਭੋਗ ਅਰਪਿਤ ਕੀਤਾ ਗਿਆ ਅਤੇ ਪ੍ਰਸਾਦ ਸ਼ਰਧਾਲੂਆਂ ਵਿੱਚ ਵੰਡਿਆ ਗਿਆ। ਸ਼ਰਧਾਲੂਆਂ ਨੇ ਪ੍ਰਸਾਦ ਗ੍ਰਹਿਣ ਕਰਦਿਆਂ ਮਾਂ ਬਗਲਾਮੁਖੀ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਪਰਿਵਾਰ ਦੀ ਸੁਖ-ਸਮ੍ਰਿੱਧੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।ਇਸ ਮੌਕੇ ਮਨਪ੍ਰੀਤ ਛਤਵਾਲ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਸੁਧੀਰ ਮਹਾਜਨ, ਗੌਰਵ ਕਾਲੀਆ, ਸੁਨੀਲ ਹਾਂਡਾ, ਜਤਿਨ ਸੂਦ, ਸੰਦੀਪ ਸੂਦ, ਤਰੁਣ ਚੌਧਰੀ, ਪਰਮਵੀਰ ਚੌਧਰੀ, ਨਰਿੰਦਰ ਸਿੰਗਲਾ, ਇਕਬਾਲ ਸਿੰਘ, ਬਲਜੀਤ ਤ੍ਰਿਖਾ, ਗੌਤਮ ਸਚਦੇਵਾ, ਨਰਿੰਦਰ ਮਹਾਜਨ, ਅੰਕੁਸ਼ ਸਿੰਗਲਾ, ਚੇਤਨ ਟੰਡਨ, ਸਾਹਿਲ ਸਿੰਗਲਾ, ਰਾਜ ਸੋਲੰਕੀ, ਪੰਕਜ ਗੁਪਤਾ, ਦੀਪਕ ਗਰਗ, ਦਿਨੇਸ਼ ਰੱਲੀ, ਵਰੁਣ ਜੈਨ, ਮਨੀਸ਼ ਗੁਪਤਾ, ਵਿਜੈ ਗੁਪਤਾ, ਪ੍ਰਵੇਸ਼ ਚੱਢਾ, ਰਮਨ ਸ਼ਰਮਾ, ਆਦਿਤਿਆ ਗੁਪਤਾ, ਵਰੁਣ ਚੋਪੜਾ, ਤੁਸ਼ਾਰ ਬਾਂਸਲ, ਧੀਰਜ ਗੁਪਤਾ, ਜਨਕ ਰਾਜ ਸਿੰਗਲਾ, ਬੌਬੀ ਮੱਕੜ, ਨਿਤੇਸ਼ ਸੂਦ, ਰਾਕੇਸ਼ ਪਾਸੀ, ਗੁਨੀਤ ਖੈਰਾ, ਅਜੇ ਜੈਨ, ਰਵਿੰਦਰ ਸਿੰਘ ਵਾਲੀਆ, ਤੇਜਿੰਦਰ ਮਿਗਲਾਨੀ, ਵਰੁਣ ਦੱਤ, ਭੁਪਿੰਦਰ ਸਿੰਘ, ਵੇਦ ਲੂਥਰਾ, ਵਰੁਣ ਸ਼ਰਮਾ, ਪਵਨ ਪਾਰਿਕ, ਅਨੁਜ ਵਧਵਾ, ਆਸ਼ੂਤੋਸ਼ ਗੁਪਤਾ, ਪ੍ਰਦੀਪ ਟਾਟਾ, ਆਰਯਨ ਚੱਢਾ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਤੇ ਪਤਵੰਤੇ ਹਾਜ਼ਰ ਸਨ।