ਖ਼ੁਸ਼ੀ ਨਾਲ਼ ਮਨਾਇਆ ਸਪਰਿੰਗ ਡੇਲ ਦਾ ਸਥਾਪਨਾ ਦਿਹਾੜਾ ਖ਼ੁਸ਼ੀਆਂ ਤੇ ਖੇੜਿਆਂ ਨਾਲ਼ ਮਨਾਇਆ ਸਪਰਿੰਗ ਡੇਲ ਦਾ ਸਥਾਪਨਾ ਦਿਵਸ
Publish Date: Fri, 07 Aug 2026 09:28 PM (IST)
Updated Date: Sat, 08 Aug 2026 04:08 AM (IST)
ਫੋਟੋ ਨੰਬਰ-14,15 ਸੁਖਦੇਵ ਸਿੰਘ, ਪੰਜਾਬੀ ਜਾਗਰਣ ਲੁਧਿਆਣਾ ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ, ਲੁਧਿਆਣਾ ਵਿਖੇ 45ਵੇਂ ਸਥਾਪਨਾ ਦਿਵਸ ਨੂੰ ਬੜੇ ਜੋਸ਼ ਅਤੇ ਉਤਸ਼ਾਹ ਦੇ ਨਾਲ਼ ਮਨਾਇਆ ਗਿਆ। ਇਸ 45ਵੇਂ ਸਥਾਪਨਾ ਦਿਵਸ ਵਿੱਚ ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਅਤੇ ਪ੍ਰੈਜ਼ੀਡੈਂਟ ਸੁਖਦੇਵ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਇਸ ਸਮਾਗਮ ਵਿੱਚ ਪਹੁੰਚੇ। ਉਨ੍ਹਾਂ ਨੂੰ ਸਕੂਲ ਬੈਂਡ ਦੀ ਸੁਆਗਤੀ ਧੁੰਨ ਦੇ ਨਾਲ਼ ਸਕੂਲ ਦੇ ਆਡੀਟੋਰੀਅਮ ਵਿੱਚ ਬੜੀ ਸ਼ਾਨੋ- ਸ਼ੌਕਤ ਅਤੇ ਪਰੰਪਰਿਕ ਰੀਤੀ- ਰਿਵਾਜਾਂ ਦੇ ਨਾਲ਼ ਲਿਆਂਦਾ। ਉਹਨਾਂ ਦੇ ਨਾਲ਼ ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ- ਡਾਇਰੈਕਟਰ ਸੋਨੀਆ ਵਰਮਾ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਇਸ ਰੰਗਾਰੰਗ ਸਮਾਗਮ ਵਿੱਚ ਸ਼ਿਰਕਤ ਕਰਕੇ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ। ਇਸ ਦੌਰਾਨ ਸ਼ਬਦ ਗਾਇਨ ਦੀ ਪੇਸ਼ਕਾਰੀ ਨਾਲ਼ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਬਾਅਦ ਸਕੂਲ ਸੋਂਗ ਤੇ ਕਿੰਡਰ ਗਾਰਟਨ ਦੇ ਬੱਚਿਆਂ ਦੁਆਰਾ ਪੇਸ਼ ਕੀਤੇ ਵੈਲਕਮ ਡਾਂਸ ਨੇ ਸਾਰਿਆਂ ਦੇ ਚਿਹਰੇ ਉੱਤੇ ਖ਼ੁਸ਼ੀ ਦੀ ਲਹਿਰ ਦੌੜਾ ਦਿੱਤੀ। ਇਸ ਦੌਰਾਨ ਡ੍ਰੀਮਸ ਟੇਕ ਫਲਾਈਟ ਖ਼ੂਬਸੂਰਤ ਕੋਰਿਓਗ੍ਰਾਫੀ਼ ਨੇ ਤਾਂ ਸਕੂਲ ਦੀ ਗਾਥਾ ਨੂੰ ਬਹੁਤ ਹੀ ਸੁੰਦਰ ਸ਼ਬਦਾਂ ਚ ਬਿਆਨ ਕੀਤਾ। ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਗਿੱਧੇ ਤੇ ਭੰਗੜੇ ਨੇ ਤਾਂ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ ਤੇ ਬੱਚਿਆਂ ਨੂੰ ਕੀਲ ਕੇ ਹੀ ਰੱਖ ਦਿੱਤਾ। ਸਾਰੇ ਬੱਚਿਆਂ ਤੇ ਅਧਿਆਪਕਾਂ ਦੀ ਖ਼ੁਸ਼ੀ ਵੇਖਣਯੋਗ ਸੀ। ਇਸ ਰੰਗਾਰੰਗ ਪ੍ਰੋਗਰਾਮ ਵਿੱਚ ਭਾਗ ਲੈਣ ਵਾਲ਼ੇ ਸਾਰੇ ਹੀ ਬੱਚਿਆਂ ਨੂੰ ਖ਼ੂਬਸੂਰਤ ਟਰਾਫ਼ੀਆਂ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ, ਉਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਸਕੂਲ ਦੇ 45ਵੇਂ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ਼ ਹੀ ਬੱਚਿਆਂ ਨੂੰ ਹਰ ਮੈਦਾਨ ਫ਼ਤਿਹ ਕਰਨ ਲਈ ਵੀ ਪ੍ਰੇਰਿਆ। ਇਸ ਦੌਰਾਨ ਸਕੂਲ ਦੇ ਪ੍ਰੈਜ਼ੀਡੈਂਟ ਸੁਖਦੇਵ ਸਿੰਘ, ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰਿਆਂ ਨੂੰ 45ਵੇਂ ਸਥਾਪਨਾ ਦੀਆਂ ਵਧਾਈਆਂ ਦਿੱਤੀਆਂ। ਸਕੂਲ ਦੇ ਡਿਪਟੀ ਡਾਇਰੈਕਟਰ ਸੋਨੀਆ ਵਰਮਾ ਦੁਆਰਾ ਵੋਟ ਆਫ਼ ਥੈਂਕਸ ਕਰਕੇ ਆਈਆਂ ਹੋਈਆਂ ਮਾਣਮੱਤੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਅੰਤ ਵਿੱਚ ਰਾਸ਼ਟਰ ਗਾਨ ਦੇ ਨਾਲ਼ ਸਮਾਗਮ ਦਾ ਸਮਾਪਨ ਕੀਤਾ।