- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਐਸਪੀਸੀਐਲ ਲਈ ਸਿਰਦਰਦੀ ਬਣਿਆ ਬਕਾਇਆ

-ਖਪਤਕਾਰਾਂ ਕੋਲ 367 ਕਰੋੜ ਦੀ ਬਿਜਲੀ ਦੀ ਰਿਕਵਰੀ ਬਕਾਇਆ, 561 'ਚੋਂ ਸਿਰਫ 194 ਕਰੋੜ ਹੀ ਵਸੂਲੇ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੀ ਬਕਾਇਆ ਬਿੱਲ ਵਸੂਲੀ ਦੀ ਕਾਰਜਸ਼ੈਲੀ ਸਵਾਲਾਂ ਦੇ ਘੇਰੇ 'ਚ ਹੈ। ਸ਼ਹਿਰੀ ਅਤੇ ਪੇਂਡੂ ਖੇਤਰਾਂ 'ਚ ਬਿਜਲੀ ਬਿੱਲਾਂ ਦਾ ਬਕਾਇਆ ਕਰੋੜਾਂ 'ਚ ਪਹੁੰਚ ਗਿਆ ਹੈ, ਪਰ ਵਸੂਲੀ ਦੇ ਨਾਮ 'ਤੇ ਸਿਰਫ਼ ਲਿਸਟਾਂ ਹੀ ਬਣ ਰਹੀਆਂ ਹਨ। ਪੀਐਸਪੀਸੀਐਲ ਦੇ ਅਧਿਕਾਰੀਆਂ ਮੁਤਾਬਕ ਵਿਭਾਗ ਦਾ ਖਪਤਕਾਰਾਂ ਕੋਲ ਕੁੱਲ 561 ਕਰੋੜ ਰੁਪਏ ਦਾ ਬਕਾਇਆ ਸੀ। ਇਸ 'ਚੋਂ ਹੁਣ ਤੱਕ ਸਿਰਫ਼ 194 ਕਰੋੜ ਰੁਪਏ ਹੀ ਵਸੂਲੇ ਜਾ ਸਕੇ ਹਨ। ਹਾਲੇ ਵੀ 367 ਕਰੋੜ ਰੁਪਏ ਦੀ ਵੱਡੀ ਰਾਸ਼ੀ ਖਪਤਕਾਰਾਂ ਕੋਲੋਂ ਵਸੂਲੀ ਜਾਣੀ ਬਾਕੀ ਹੈ।
-ਜ਼ੋਨ ਵਾਈਜ਼ ਬਕਾਇਆ ਤੇ ਰਿਕਵਰੀ ਦਾ ਹਾਲ
ਐਸਈ. ਸੁਰਜੀਤ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਸਰਕਲ 'ਚ ਬਕਾਇਆ ਤੇ ਰਿਕਵਰੀ ਦੀ ਸਥਿਤੀ ਇਸ ਤਰ੍ਹਾਂ ਹੈ-
1. ਸਵਰਵਨ ਸਰਕਲ ਲਲਤੋਂ- ਬਕਾਇਆ 21 ਕਰੋੜ, ਰਿਕਵਰੀ 7.50 ਕਰੋੜ
2. ਸੈਂਟਰਲ ਬਕਾਇਆ 281 ਕਰੋੜ, ਰਿਕਵਰੀ 97 ਕਰੋੜ
3. ਈਸਟ ਬਕਾਇਆ 85 ਕਰੋੜ, ਰਿਕਵਰੀ 32 ਕਰੋੜ
4. ਵੈਸਟ ਬਕਾਇਆ 134 ਕਰੋੜ, ਰਿਕਵਰੀ 45 ਕਰੋੜ
5. ਖੰਨਾ ਬਕਾਇਆ 40 ਕਰੋੜ, ਰਿਕਵਰੀ 12.50 ਕਰੋੜ
ਅੰਕੜੇ ਸਾਫ਼ ਦੱਸਦੇ ਹਨ ਕਿ ਸਭ ਤੋਂ ਵੱਧ ਬਕਾਇਆ ਸੈਂਟਰਲ ਜ਼ੋਨ 'ਚ ਹੈ, ਜਦਕਿ ਰਿਕਵਰੀ ਦਾ ਅਨੁਪਾਤ ਸਭ ਤੋਂ ਘੱਟ ਹੈ।
ਸੂਤਰਾਂ ਅਨੁਸਾਰ ਪੀਐੱਸਪੀਸੀਐੱਲ ਵੱਲੋਂ ਡਿਫਾਲਟਰਾਂ ਦੀ ਸੂਚੀ ਤਾਂ ਸਮੇਂ-ਸਮੇਂ 'ਤੇ ਤਿਆਰ ਕਰ ਲਈ ਜਾਂਦੀ ਹੈ, ਪਰ ਜ਼ਮੀਨੀ ਪੱਧਰ 'ਤੇ ਕੱਟ, ਨੋਟਿਸ ਅਤੇ ਕਾਨੂੰਨੀ ਕਾਰਵਾਈ ਦੀ ਰਫ਼ਤਾਰ ਬਹੁਤ ਹੌਲੀ ਹੈ। ਇਸ ਕਾਰਨ ਬਕਾਇਆ ਲਗਾਤਾਰ ਵਧਦਾ ਜਾ ਰਿਹਾ ਹੈ। ਅਧਿਕਾਰੀਆਂ ਦੀ ਇਸ ਢਿੱਲੀ ਕਾਰਜਸ਼ੈਲੀ ਕਾਰਨ ਇਮਾਨਦਾਰ ਖਪਤਕਾਰਾਂ 'ਤੇ ਵੀ ਵਾਧੂ ਬੋਝ ਪੈਣ ਦਾ ਖਦਸ਼ਾ ਹੈ, ਕਿਉਂਕਿ ਬਕਾਇਆ ਨਾ ਮਿਲਣ ਕਾਰਨ ਵਿਭਾਗ ਨੂੰ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਐੱਸਈ ਸੁਰਜੀਤ ਸਿੰਘ ਨੇ ਕਿਹਾ ਕਿ ਪੀਐਸਪੀਸੀਐਲ ਵੱਲੋਂ ਲੰਬਿਤ ਰਿਕਵਰੀ ਲਈ ਤੇਜੀ ਲਿਆਉਂਦੀ ਗਈ ਹੈ।ਰਿਕਵਰੀ ਨਾ ਦੇਣ ਵਾਲੀਆਂ ਖਿਲਾਫ ਪੀਐੱਸਪੀਸੀਐੱਲ ਵੱਲੋਂ ਕਾਰਵਾਈ ਦੀ ਤਿਆਰੀ ਕੀਤੀ ਗਈ ਹੈ। ਵਿਭਾਗ ਦੇ ਸਾਹਮਣੇ ਹੁਣ ਸਭ ਤੋਂ ਵੱਡੀ ਚੁਣੌਤੀ 367 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਵਸੂਲਣ ਦੀ ਹੈ। ਦੇਖਣਾ ਹੋਵੇਗਾ ਕਿ ਪੀਐਸਪੀਸੀਐਲ ਆਉਣ ਵਾਲੇ ਦਿਨਾਂ 'ਚ ਕਿੰਨੀ ਜਲਦੀ ਅਤੇ ਸਖਤੀ ਨਾਲ ਇਹ ਰਿਕਵਰੀ ਕਰ ਪਾਉਂਦਾ ਹੈ।