ਲੀਡਰਸ਼ਿਪ ਦੀਆਂ ਚੁਣੌਤੀਆਂ ਵਿਸ਼ੇ 'ਤੇ ਕਰਵਾਇਆ ਪ੍ਰੇਰਣਾਦਾਇਕ ਸੈਸ਼ਨ ਲੀਡਰਸ਼ਿਪ ਦੀਆਂ ਚੁਣੌਤੀਆਂ ਵਿਸ਼ੇ 'ਤੇ ਪ੍ਰੇਰਣਾਦਾਇਕ ਸੈਸ਼ਨ ਕਰਵਾਇਆ
Publish Date: Wed, 05 Aug 2026 08:01 PM (IST)
Updated Date: Thu, 06 Aug 2026 04:05 AM (IST)
ਸਟੀਵਨ ਗੁਪਤਾ, ਪੰਜਾਬੀ ਜਾਗਰਣ, ਲੁਧਿਆਣਾ ਸ੍ਰੀ ਅਰਵਿੰਦੋ ਕਾਲਜ ਆਫ ਕਾਮਰਸ ਐਂਡ ਮੈਨੇਜਮੈਂਟ ਵਿਖੇ ਸ਼ੇਪ ਦ ਮਾਈਂਡ ਪ੍ਰੋਗਰਾਮ ਤਹਿਤ ਆਧੁਨਿਕ ਸਮੇਂ ਵਿੱਚ ਲੀਡਰਸ਼ਿਪ ਦੀਆਂ ਚੁਣੌਤੀਆਂ ਵਿਸ਼ੇ ਤੇ ਪ੍ਰੇਰਣਾਦਾਇਕ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਿਟਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਚਿਤ ਜੈਨ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਕਾਰਜਕ੍ਰਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਵਿਸ਼ਾਲ ਕੁਮਾਰ ਦੇ ਸਵਾਗਤੀ ਸੰਬੋਧਨ ਨਾਲ ਹੋਈ। ਉਨ੍ਹਾਂ ਨੇ ਸਚਿਤ ਜੈਨ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦਾ ਅਨੁਭਵ ਅਤੇ ਮਾਰਗਦਰਸ਼ਨ ਭਵਿੱਖ ਵਿੱਚ ਵੀ ਵਿਦਿਆਰਥੀਆਂ ਲਈ ਪ੍ਰੇਰਣਾਸਰੋਤ ਬਣਿਆ ਰਹੇਗਾ। ਇਸ ਉਪਰੰਤ ਡਾ. ਪੂਜਾ ਜੈਨ ਨੇ ਮੁੱਖ ਮਹਿਮਾਨ ਦਾ ਪਰਿਚਯ ਦਿੰਦਿਆਂ ਉਦਯੋਗ ਅਤੇ ਸਮਾਜ ਪ੍ਰਤੀ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਆਪਣੇ ਸੰਬੋਧਨ ਦੌਰਾਨ ਸਚਿਤ ਜੈਨ ਨੇ ਕਿਹਾ ਕਿ ਭਵਿੱਖ ਉਨ੍ਹਾਂ ਨੌਜਵਾਨਾਂ ਦਾ ਹੈ ਜੋ ਵੱਡੇ ਸੁਪਨੇ ਦੇਖਦੇ ਹਨ, ਨਵੀਆਂ ਸੋਚਾਂ ਨੂੰ ਅਪਣਾਉਂਦੇ ਹਨ ਅਤੇ ਲੀਡਰਸ਼ਿਪ ਕਰਨ ਦਾ ਸਾਹਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਅਸਲ ਲੀਡਰਸ਼ਿਪ ਅਹੁਦੇ ਜਾਂ ਅਧਿਕਾਰ ਨਾਲ ਨਹੀਂ, ਸਗੋਂ ਦ੍ਰਿੜ਼ ਵਿਸ਼ਵਾਸ, ਹਿੰਮਤ, ਸੰਘਰਸ਼ਸ਼ੀਲਤਾ ਅਤੇ ਉਤਕ੍ਰਿਸ਼ਟਤਾ ਪ੍ਰਤੀ ਵਚਨਬੱਧਤਾ ਨਾਲ ਵਿਕਸਿਤ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲ ਕੇ ਬਦਲਾਅ ਨੂੰ ਸਵੀਕਾਰ ਕਰਨ ਅਤੇ ਉਸ ਦੀ ਅਗਵਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਦ੍ਰਿੜ਼ ਨਿਸ਼ਚਾ, ਸੋਚ-ਸਮਝ ਕੇ ਜੋਖ਼ਮ ਲੈਣ ਦੀ ਸਮਰੱਥਾ ਅਤੇ ਆਪਣੇ ਆਪ ਤੇ ਭਰੋਸਾ ਵਿਅਕਤੀ ਨੂੰ ਸਫਲਤਾ ਦੀਆਂ ਉੱਚਾਈਆਂ ਤੱਕ ਲੈ ਜਾਂਦਾ ਹੈ। ਸਚਿਤ ਜੈਨ ਨੇ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਜੀਵਨ ਦੀ ਸਭ ਤੋਂ ਵੱਡੀ ਦੌਲਤ ਕਰਾਰ ਦਿੰਦਿਆਂ ਕਿਹਾ ਕਿ ਧਨ ਭੌਤਿਕ ਸੁਵਿਧਾਵਾਂ ਤਾਂ ਦੇ ਸਕਦਾ ਹੈ, ਪਰ ਚੰਗੀ ਸਿਹਤ ਦਾ ਬਦਲ ਨਹੀਂ ਬਣ ਸਕਦਾ। ਉਨ੍ਹਾਂ ਵਿਦਿਆਰਥੀਆਂ ਨੂੰ ਸੰਤੁਲਿਤ ਜੀਵਨਸ਼ੈਲੀ ਅਪਣਾਉਣ ਦੀ ਅਪੀਲ ਕਰਦਿਆਂ ਆਪਣਾ ਜੀਵਨ ਮੰਤਰ ਲਿਵ ਹੈਲਥੀ, ਏਜ ਹੈਲਥੀ ਸਾਂਝਾ ਕੀਤਾ। ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਮੁੱਖ ਵਕਤਾ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਵੀ ਕੀਤਾ। ਸਮਾਗਮ ਦਾ ਸਮਾਪਨ ਸਾਹਿਲ ਘਈ ਨੇ ਧੰਨਵਾਦ ਪ੍ਰਸਤਾਵ ਨਾਲ ਕੀਤਾ। ਉਨ੍ਹਾਂ ਮੁੱਖ ਵਕਤਾ ਦਾ ਗਿਆਨਵਰਧਕ ਸੰਬੋਧਨ ਲਈ ਧੰਨਵਾਦ ਕੀਤਾ। ਸਮਾਗਮ ਦੇ ਸਫਲ ਪ੍ਰਬੰਧ ਵਿੱਚ ਵਿਨੈ ਡਾਵਰ ਨੇ ਵੀ ਅਹਿਮ ਭੂਮਿਕਾ ਨਿਭਾਈ। --