- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਸਟਾਲਿਨਜੀਤ ਸਿੰਘ ਬਰਾੜ ਵੱਲੋਂ ਸੰਪਾਦਿਤ ਪੁਸਤਕ ‘ਖੇਤੀ ਸੰਕਟ’ ਲੋਕ ਅਰਪਣ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਸ਼ਹੀਦ ਊਧਮ ਸਿੰਘ ਦੀ 87ਵੀਂ ਬਰਸੀ ਮੌਕੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਵੱਲੋਂ ਡਾ. ਸਟਾਲਿਨਜੀਤ ਸਿੰਘ ਬਰਾੜ ਦੀ ਸੰਪਾਦਿਤ ਪੁਸਤਕ ‘ਖੇਤੀ ਸੰਕਟ’ (ਪਰਾਲੀ, ਪਾਣੀ ਅਤੇ ਫ਼ਸਲੀ ਵੰਨ-ਸੁਵੰਨਤਾ ਦੇ ਪ੍ਰਸੰਗ ਵਿਚ) ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕੇਕੇ ਬਾਵਾ ਅਤੇ ਪੀਪਲਜ਼ ਫੋਰਮ ਬਰਗਾੜੀ (ਫਰੀਦਕੋਟ) ਦੇ ਸੰਚਾਲਕ ਖੁਸ਼ਵੰਤ ਬਰਗਾੜੀ ਨੇ ਲੋਕ ਅਰਪਣ ਕੀਤੀ। ਇਸ ਮੌਕੇ ਪ੍ਰੋ.ਗਿੱਲ ਨੇ ਕਿਹਾ ਕਿ ਖੇਤੀ ਸੰਕਟ ਬਾਰੇ ਅੱਜ ਦੇ ਦਿਨ ਇਸ ਪੁਸਤਕ ਦਾ ਲੋਕ ਅਰਪਣ ਹੋਣਾ ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀਆਂ ਹੈ।
ਉਨ੍ਹਾਂ ਕਿਹਾ ਕਿ ਬੀਜ਼, ਖਾਦ, ਨਦੀਨ ਨਾਸ਼ਕ, ਕੀਟਨਾਸ਼ਕ, ਬਿਮਾਰੀ ਨਾਸ਼ਕ ਜ਼ਹਿਰਾਂ ਬਾਰੇ ਸਹੀ ਤਕਨੀਕੀ ਗਿਆਨ ਦੇਣ ਵਾਲੇ ਸਰਕਾਰੀ ਕੇਂਦਰਾਂ ਦੀ ਥਾਂ ਖੇਤੀ ਸਾਧਨ ਮੁਹੱਈਆ ਕਰਵਾਉਣ ਵਾਲੇ ਜਿੰਮੇਵਾਰ ਦੁਕਾਨਦਾਰਾਂ ਨੂੰ ਗਿਆਨ ਵਿਗਿਆਨ ਕੇਂਦਰ ਵਜੋਂ ਵਿਕਸਤ ਕਰਨਾ ਪਵੇਗਾ। ਉਨ੍ਹਾਂ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਅਤੇ ਬਾਗਬਾਨੀ ਨਾਲ ਸੰਬੰਧਿਤ ਵਿਭਾਗਾਂ ਅਤੇ ਅਦਾਰਿਆਂ ਨਾਲ ਇਲੈਕਟ੍ਰਾਨਿਕ ਤਾਲਮੇਲ ਲਾਜ਼ਮੀਂ ਬਣਾਉਣਾ ਪਵੇਗਾ ਤਾਂ ਜੋ ਜਿਹੜੀ ਗੱਲ ਦੀ ਸਮਝ ਕਿਸਾਨ ਨੂੰ ਨਾ ਆਵੇ,ਦੁਕਾਨਦਾਰ ਵੀ ਸਪੱਸ਼ਟ ਨਾ ਹੋਵੇ ਤਾਂ ਉਹ ਸਹੀ ਜਾਣਕਾਰੀ ਟਕਸਾਲੀ ਅਦਾਰਿਆਂ ਤੋਂ ਲੈ ਕੇ ਵੰਡ ਸਕੇ। ਸਹਿਕਾਰੀ ਸਭਾਵਾਂ ਨੂੰ ਖੇਤੀ ਵਿਕਾਸ ਕੇਂਦਰਾਂ ਵਜੋਂ ਵਿਕਸਤ ਕਰਨ ਦੀ ਗੱਲ ਪਹਿਲਾਂ ਕੁੱਝ ਜ਼ਿਲ੍ਹਿਆਂ ਵਿੱਚ ਬਹੁਤ ਤੇਜੀ ਨਾਲ ਤੁਰੀ ਸੀ ਅਤੇ ਉਥੋਂ ਚੰਗੇ ਨਤੀਜੇ ਵੀ ਹਾਸਲ ਹੋਏ ਹਨ।
ਕੇਕੇ ਬਾਵਾ ਨੇ ਕਿਹਾ ਕਿ ਸਭ ਤੋਂ ਵੱਡਾ ਸੰਕਟ ਕਿਰਤ ਸੱਭਿਆਚਾਰ ਤੋਂ ਕਿਸਾਨਾਂ ਦਾ ਦੂਰ ਹੋਣਾ ਵੀ ਹੇ। ਸਾਨੂੰ ਸਹਿਕਾਰੀ ਸਭਾਵਾਂ ਰਾਹੀ ਖੇਤੀ ਗਿਆਨ ਪਾਸਾਰ ਦਾ ਆਧਾਰ ਖੇਤੀਬਾੜੀ ਸਾਹਿਤ ਰਾਹੀ ਕਰਨਾ ਚਾਹੀਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸੰਪਰੂਨ ਪੁਣ-ਛਾਣ ਉਪਰੰਤ ਪ੍ਰਕਾਸ਼ਿਤ ਕੀਤਾ ਜਾਂਦਾ ਮਾਸਕ ਪੱਤਰ 'ਚੰਗੀ ਖੇਤੀ', 'ਹਾੜੀ ਸਾਉਣੀ ਦੀਆਂ ਫ਼ਸਲਾਂ ਬਾਰੇ ਸਿਫਾਰਸ਼ਾਂ' ਨੂੰ ਹਰ ਕਿਸਾਨ ਪਰਿਵਾਰ ਤੱਕ ਪਹੁੰਚਾਉਣ ਦੀ ਲੋੜ ਹੈ। ਇੱਕ ਵਾਰ ਕੀਤਾ ਖਰਚਾ ਉਮਰ ਭਰ ਲਈ ਕਿਸਾਨਾਂ ਨੂੰ ਗਿਆਨਧਾਰਾ ਨਾਲ ਜੋੜੇਗਾ ਅਤੇ ਆਪਣਾ ਭਲਾ ਬੁਰਾ ਵਿਚਾਰਨ ਵਿੱਚ ਵੀ ਉਹ ਇਸ ਸਾਹਿਤ ਦੀ ਮਦਦ ਲੈ ਸਕੇਗਾ। ਇਸ ਮੌਕੇ ਖੁਸ਼ਵੰਤ ਬਰਗਾੜੀ ਨੇ ਕਿਹਾ ਕਿ ਬਰਾੜ ਨੇ ਸਿਰਫ ਪਰਾਲੀ ਪ੍ਰਬੰਧਨ ਵੱਲ ਧਿਆਨ ਨਹੀਂ ਦਿੱਤਾ, ਸਗੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਬਦਲਵੇਂ ਪ੍ਰਬੰਧ ਕਰ ਰਹੇ ਕਿਸਾਨ ਗਰੁੱਪਾਂ ਦੇ ਤਜ਼ਰਬਿਆਂ 'ਤੇ ਅਧਾਰਿਤ ਲੇਖ ਵੀ ਇਸ ਪੁਸਤਕ ਵਿੱਚ ਸ਼ਾਮਲ ਕੀਤੇ ਹਨ।
‘ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ’ ਜਲਾਲਾਦੀਵਾਲ ਵੱਲੋਂ ਰਾਏਕੋਟ ਖਿੱਤੇ ਦੇ ਪਿੰਡਾਂ ਵਿੱਚ ਹਜ਼ਾਰਾਂ ਏਕੜ ਝੋਨੇ ਦੀ ਸਿੱਧੀ ਬਜਾਈ ਅਤੇ ਪਰਾਲੀ ਨਾ ਸਾੜਨ ਉਪਰੰਤ ਕਣਕ ਦੀ ਹੈਪੀ ਸੀਡਰ, ਸੁਪਰ ਸੀਡਰ ਅਤੇ ਹੋਰ ਮਸ਼ੀਨਾ ਨਾਲ ਬਿਜਾਈ ਨਾਲ ਤਜਰਬੇ ਲਿਖਤੀ ਰੂਪ ਵਿੱਚ ਵੀ ਸਾਂਝੇ ਕੀਤੇ ਹਨ। ਇਸ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਾਰਚੂਰ ਵਿੱਚ ਵਸਦੇ ਅਗਾਂਹਵਧੂ ਕਿਸਾਨ ਗੁਰਬਿੰਦਰ ਸਿੰਘ ਬਾਜਵਾ ਅਤੇ ਉਸ ਦੇ ਸਾਥੀਆਂ ਵੱਲੋਂ ਵਿਗਿਆਨ ਅਧਾਰਿਤ ਖੇਤੀ ਦਾ ਮਾਡਲ ਵਿਕਸਤ ਕਰਨ ਸੰਬੰਧੀ ਨੂੰ ਵੀ ਇਸ ਪੁਸਤਕ ਦਾ ਹਿੱਸਾ ਬਣਾਇਆ ਹੈ। ਖੇਤੀਬਾੜੀ ਅਰਥਚਾਰੇ ਨਾਲ ਸਬੰਧਿਤ ਮਾਹਰਾਂ ਡਾ. ਸੁੱਚਾ ਸਿੰਘ ਗਿੱਲ, ਡਾ. ਰਣਜੀਤ ਸਿੰਘ ਘੁੰਮਣ, ਡਾ. ਗਿਆਨ ਸਿੰਘ, ‘ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ' ਦੇ ਚੇਅਰਮੈਨ ਡਾ. ਸੁਖਪਾਲ ਸਿੰਘ, ਐੱਸਐੱਸ ਛੀਨਾ, ਡਾ. ਕੇਸਰ ਸਿੰਘ ਭੰਗੂ, ਭੋਜਨ ਅਤੇ ਵਪਾਰ ਨੀਤੀ ਵਿਸ਼ਲੇਸ਼ਕ ਦਵਿੰਦਰ ਸ਼ਰਮਾ, ਇਕਨਾਮਿਕ ਐਂਡ ਪੋਲੀਟੀਕਲ ਵੀਕਲੀ ਦੇ ਸੰਪਾਦਕ ਟੀਕੇ ਅਰੁਣ, ਕੁਸ਼ਲ ਪ੍ਰਸ਼ਾਸ਼ਿਕ ਕਾਹਨ ਸਿੰਘ ਪੰਨੂ ਦੀਆਂ ਲਿਖਤਾਂ ਸਾਡੇ ਲਈ ਰਾਹ ਦਸੇਰਾ ਬਣਦੀਆਂ ਹਨ।