- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਮਲਜੀਤ ਸਿੰਘ ਕੜਵਲ ਕਮਲਜੀਤ ਸਿੰਘ ਕੜਵਲ

- ਰਾਜਸੀ ਤੌਰ ’ਤੇ ਉਸ ਦਾ ਤੇ ਬੈਂਸ ਦਾ ਰਸਤਾ ਵੱਖੋ-ਵੱਖਰਾ : ਕੜਵਲ
- ਕਿਹਾ, ਸਾਬਕਾ ਮੁੱਖ ਮੰਤਰੀ ਚੰਨੀ ਤੇ ਸਾਬਕਾ ਮੰਤਰੀ ਆਸ਼ੂ ਉਨ੍ਹਾਂ ਦੇ ਆਗੂ
ਪੁਨੀਤ ਬਾਵਾ, ਪੰਜਾਬੀ ਜਾਗਰਣ
ਲੁਧਿਆਣਾ : ਸ਼ੁੱਕਰਵਾਰ ਨੂੰ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਦੀ ਚੋਣ ਲੜਨ ਵਾਲੇ ਕਮਲਜੀਤ ਸਿੰਘ ਕੜਵਲ ਦਰਮਿਆਨ ਸਮਝੌਤਾ ਹੋ ਗਿਆ ਸੀ। ਦੋਵੇਂ ਆਗੂਆਂ ਨੇ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਮਜੀ ਸਾਹਿਬ ਆਲਮਗੀਰ ਵਿਖੇ ਅਰਦਾਸ ਕਰਕੇ ਇੱਕ ਦੂਸਰੇ ਨਾਲ ਗਿਲੇ ਸ਼ਿਕਵੇ ਸਮਾਪਤ ਕੀਤੇ ਸਨ। ਪਰ ਅੱਜ ਕੜਵਲ ਨੇ ਸਮਝੌਤੇ ਨੂੰ ਸਿਰਫ ਪਰਿਵਾਰਕ ਸਮਝੌਤਾ ਆਖ ਕੇ ਵਿਧਾਨ ਸਭਾ ਹਲਕਾ ਆਤਮ ਨਗਰ ਦੀ ਸਿਆਸਤ ਵਿੱਚ ਨਵਾਂ ਸਿਆਸੀ ਤੂਫਾਨ ਲਿਆ ਦਿੱਤਾ ਹੈ, ਜਿਸ ਨਾਲ ਦੋਵਾਂ ਆਗੂਆਂ ਦੇ ਸਮਰਥਕਾਂ ਵਿੱਚ ਵੀ ਮਾਯੂਸੀ ਦੇਖਣ ਨੂੰ ਮਿਲ ਰਹੀ ਹੈ। ਦੋਵੇਂ ਆਗੂਆਂ ਨੇ ਸ਼ੁੱਕਰਵਾਰ ਨੂੰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਆਲਮਗੀਰ ਸਾਹਿਬ ਵਿਖੇ ਮੱਥਾ ਟੇਕਿਆ, ਅਰਦਾਸ ਕਰਵਾਈਅਤੇ ਇੱਕ ਦੂਜੇ ਨੂੰ ਗਲੇ ਲਗਾਇਆ, ਆਪਣੇ ਮਤਭੇਦਾਂ ਨੂੰ ਖਤਮ ਕਰਨ ਦਾ ਐਲਾਨ ਕੀਤਾ।ਦੋਵਾਂ ਆਗੂਆਂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੱਗੇ, ਉਨ੍ਹਾਂ ਨੇ ਆਪਣੀਆਂ ਸਾਰੀਆਂ ਸ਼ਿਕਾਇਤਾਂ ਨੂੰ ਇੱਕ ਪਾਸੇ ਰੱਖ ਕੇ ਜਨਤਾ ਦੀ ਸੇਵਾ ਲਈ ਇੱਕਜੁੱਟ ਹੋਣ ਦਾ ਫੈਸਲਾ ਕੀਤਾ ਹੈ। ਸਿਮਰਜੀਤ ਬੈਂਸ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਸਾਨੂੰ ਵਰਤਿਆ ਹੈ ਅਤੇ ਸਾਡਾ ਸ਼ੋਸ਼ਣ ਕੀਤਾ ਹੈ।ਬੈਂਸ ਨੇ ਕੜਵਾਲ 'ਤੇ 8.2 ਮਿਲੀਅਨ ਰੁਪਏ ਦੇਣ ਦਾ ਦੋਸ਼ ਲਗਾਇਆ ਸੀ। ਕੜਵਾਲ ਨੇ ਦਾਅਵਾ ਕੀਤਾ ਸੀ ਕਿ ਜੇਕਰ ਬੈਂਸ ਸੱਤ ਦਿਨਾਂ ਦੇ ਅੰਦਰ ਸਬੂਤ ਦੇਣ ਵਿੱਚ ਅਸਫਲ ਰਹਿੰਦੇ ਹਨ, ਤਾਂ ਉਹ ਇੱਕ ਪ੍ਰੈਸ ਕਾਨਫਰੰਸ ਕਰਨਗੇ। ਜਦੋਂ ਉਹ ਸਮਾਂ ਸੀਮਾ ਸ਼ੁੱਕਰਵਾਰ ਨੂੰ ਦੋਵਾਂ ਵਿੱਚ ਉਸ ਤੋਂ ਪਹਿਲਾਂ ਹੀ ਸਮਝੌਤਾ ਹੋ ਗਿਆ ਸੀ।
ਕੜਵਲ ਨੇ ਅੱਜ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਬੈਂਸ ਦੇ ਨਾਲ ਸਿਰਫ ਪਰਿਵਾਰਕ ਸਮਝਦਾ ਹੋਇਆ ਹੈ ਅਤੇ ਉਹ ਇੱਕ ਦੂਸਰੇ ਦੇ ਖਿਲਾਫ਼ ਕੋਈ ਵੀ ਨਿੱਜੀ ਤੇ ਪਰਿਵਾਰਿਕ ਟਿੱਪਣੀ ਨਹੀਂ ਕਰਨਗੇ। ਉਹ ਪਰਿਵਾਰਕ ਤੌਰ 'ਤੇ ਇੱਕ ਦੂਜੇ ਨਾਲ ਪਹਿਲਾਂ ਵਾਂਗ ਹੀ ਵਰਤਣਗੇ। ਕੜਬੜ ਨੇ ਕਿਹਾ ਕਿ ਜਿੱਥੋਂ ਤੱਕ ਰਾਜਨੀਤੀ ਦਾ ਸਵਾਲ ਹੈ, ਉਹਨਾਂ ਦੇ ਆਗੂ ਵੱਡੇ ਭਰਾ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸਾਬਕਾ ਮੁੱਖ ਮੰਤਰੀ ਤੇ ਐਮਪੀ ਚਰਨਜੀਤ ਸਿੰਘ ਚੰਨੀ ਹਨ। ਉਹਨਾਂ ਕਿਹਾ ਕਿ ਉਹ ਆਪਣੇ ਆਗੂਆਂ ਦੀ ਅਗਵਾਈ ਵਿੱਚ ਹੀ ਵਿਧਾਨ ਸਭਾ ਹਲਕਾ ਆਤਮ ਨਗਰ ਅੰਦਰ ਜਿੱਥੇ ਕਾਂਗਰਸ ਪਾਰਟੀ ਨੂੰ ਮਜਬੂਤ ਕਰਨਗੇ, ਉਥੇ ਹੀ ਉਹ ਹਲਕਾ ਆਤਮ ਨਗਰ ਦੇ ਵਰਕਰਾਂ ਤੇ ਲੋਕਾਂ ਦੀ ਸੇਵਾ ਕਰਨਗੇ ਅਤੇ ਹਰ ਦੁੱਖ-ਸੁੱਖ ਵਿੱਚ ਉਹਨਾਂ ਦੇ ਨਾਲ ਖੜਨਗੇ। ਕੜਵਲ ਦੇ ਪੱਖ ਤੋਂ ਬਾਅਦ ਭਾਵੇਂ ਹਾਲ ਦੀ ਘੜੀ ਬੈਂਸ ਦਾ ਕੋਈ ਵੀ ਪੱਖ ਨਹੀਂ ਆਇਆ। ਪਰ ਕੜਵਲ ਦੇ ਇਸ ਐਲਾਨ ਨੇ ਹਲਕਾ ਆਤਮ ਨਗਰ ਵਿੱਚ ਕਾਂਗਰਸ ਦੀ ਧੜੇਬਾਜੀ ਅਤੇ ਲੁਧਿਆਣਾ ਸ਼ਹਿਰ ਵਿੱਚ ਐਮਪੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਵੱਡੀ ਆਗੂਆਂ ਦੇ ਨਾਲ ਤਲਖੀ ਵੀ ਜੱਗ ਜਾਹਰ ਹੋ ਗਈ ਹੈ।
---