ਸਰਦਾਰਾ ਸਿੰਘ ਜੌਹਲ ਵੱਲੋਂ ਸੁਰਤਿ ਦਾ ਵਰਖਾ ਰੁੱਤ ਅੰਕ ਲੋਕ ਅਰਪਣ ਸਰਦਾਰਾ ਸਿੰਘ ਜੌਹਲ ਵੱਲੋਂ ਸੁਰਤਿ ਦਾ ਵਰਖਾ ਰੁੱਤ ਅੰਕ ਲੋਕ ਅਰਪਣ
Publish Date: Sun, 19 Jul 2026 08:37 PM (IST)
Updated Date: Sun, 19 Jul 2026 08:40 PM (IST)
- ਵਿਸ਼ੇਸ਼ ਰੂਪ ’ਚ ਸ਼ਾਮਲ ਕੀਤਾ ਗਿਆ ਹੈ ਸਤਲੁਜ ਫਿਲਮ ਬਾਰੇ ਡਾ. ਗੁਰਮੁਖ ਸਿੰਘ ਦਾ ਲੇਖ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪਦਮ ਵਿਭੂਸ਼ਨ ਡਾ. ਸਰਦਾਰਾ ਸਿੰਘ ਜੌਹਲ ਵੱਲੋਂ ਸਾਹਿਤਕ ਚੌਮਾਸਿਕ ਪੱਤਰ ਸੁਰਤਿ ਦਾ ਵਰਖਾ ਰੁੱਤ ਅੰਕ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਵਿੱਚ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ, ਡਾ. ਸਾਂਵਲ ਧਾਮੀ ਤੇ ਗੁਰਬੀਰ ਸਿੰਘ ਬਰਾੜ ਵੱਲੋਂ ਲਿਖਿਆ ਲੇਖ ਤੇ ਮੁਲਾਕਾਤਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਰਚੇ ਵਿੱਚ ਬਹੁਤ ਕੁੱਝ ਨਵਾਂ ਹੈ। ਪਰਵੇਜ਼ ਸੰਧੂ ਦੀ ਕਹਾਣੀ ਹੈ ਇੱਕ ਜੋੜੀ ਉਕਾਬਾਂ ਦੀ ਤੋਂ ਇਲਾਵਾ ਤ੍ਰਿਪਤਾ ਕੇ ਸਿੰਘ, ਸਰਘੀ, ਅਜਮੇਰ ਰੋਡੇ, ਅਲੀ ਉਸਮਾਨ ਬਾਜਵਾ, ਜਿੰਦਰ ਤੇ ਨਵੇਂ ਕਹਾਣੀਕਾਰ ਸਰਬਾਜ਼ ਦੀਆਂ ਵੀ ਕਹਾਣੀਆਂ ਵੀ ਸ਼ਾਮਲ ਹਨ। ਪੀਏਯੂ ਦੇ ਪੁਰਾਣੇ ਵਿਦਿਆਰਥੀ ਡਾ. ਜਗਜੀਤ ਬਰਾੜ ਦੇ ਲੇਖ ਨੂੰ ਵੀ ਇਸ ਵਿੱਚ ਸਥਾਨ ਦਿੱਤਾ ਗਿਆ ਹੈ। ਇਸ ਅੰਕ ਵਿੱਚ ਬਲਦੇਵ ਧਾਲੀਵਾਲ ਨੇ ਸੁਖਜੀਤ ਦੀਆਂ ਕਹਾਣੀਆਂ ਬਾਰੇ ਅਤੇ ਬਲਦੇਵ ਸਿੰਘ ਮੋਗਾ ਨੇ ਢਾਹਾਂ ਪੁਰਸਕਾਰ ਵੇਲੇ ਮਿਲੇ ਆਦਰ ਦਾ ਜ਼ਿਕਰ ਕੀਤਾ ਹੈ। ਭਾਰਤ ਦੇ ਕੁਸ਼ਲ ਪ੍ਰਸ਼ਾਸਕ ਮਨੋਹਰ ਸਿੰਘ ਗਿੱਲ ਦੀ ਧੀ ਅਤੇ ਵਿਸ਼ਵ ਪਛਾਣ ਰੱਖਦੀ ਫੋਟੋ ਕਲਾਕਾਰ ਗੌਰੀ ਗਿੱਲ ਦੀਆਂ ਖਿੱਚੀਆਂ ਸਿਰਜਣਾਤਮਕ ਤਸਵੀਰਾਂ ਦਾ ਰੰਗ ਵੀ ਇਸ ਵਿੱਚ ਨਜ਼ਰ ਆਵੇਗਾ। ਇਸ ਵਿੱਚ ਪਰਵੇਜ਼ ਸੰਧੂ ਦੀ ਨਵੀਂ ਕਹਾਣੀ ਕਿਤਾਬ ਪਰ ਹੀਣ ਪਰਿੰਦੇ ਬਾਰੇ ਡਾ. ਹਰਿਭਜਨ ਸਿੰਘ ਭਾਟੀਆ ਦਾ ਰਿਵਿਊ ਵੀ ਹੈ। ਵਰਿਆਮ ਸਿੰਘ ਸੰਧੂ, ਜਸਵੰਤ ਦੀਦ ਤੇ ਹਰਕੀਰਤ ਕੌਰ ਚਾਹਲ ਦੀਆਂ ਨਵੀਆਂ ਕਿਤਾਬਾਂ ਦੇ ਮੁਲਾਂਕਣ ਤੋਂ ਇਲਾਵਾ ਡਾ. ਗੁਰਮੁਖ ਸਿੰਘ, ਡਾ, ਗੁਰਪ੍ਰੀਤ, ਡਾ. ਪਰਮਜੀਤ ਢੀਂਗਰਾ, ਜਸਬੀਰ ਭੁੱਲਰ, ਡਾ. ਪ੍ਰੇਮ ਸਿੰਘ ਮਾਨ, ਗੁਰਬਚਨ, ਡਾ. ਗੁਰਉਪਦੇਸ਼ ਸਿੰਘ, ਪ੍ਰੋ. ਪ੍ਰੀਤਮ ਸਿੰਘ ਔਕਸਫੋਰਡ, ਲਲਿਤ ਕੁਮਾਰ, ਮਨਜੀਤ ਪੁਰੀ, ਸੁਕੀਰਤ, ਗੁਰਪ੍ਰੀਤ ਮਾਨਸਾ ਤੇ ਡਿੰਪਲ ਦੀਆਂ ਲਿਖਤਾਂ ਵੀ ਹਨ। ਸਤਲੁਜ ਫਿਲਮ ਬਾਰੇ ਡਾ. ਗੁਰਮੁਖ ਸਿੰਘ ਦਾ ਲੇਖ ਵਿਸ਼ੇਸ਼ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਅਫ਼ਜ਼ਲ ਸਾਹਿਰ, ਕੁਲਵਿੰਦਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਤੀਸ਼ ਗੁਲਾਟੀ, ਗੁਰਤੇਜ ਕੋਹਾਰਵਾਲਾ, ਹਰਜਿੰਦਰ ਕੰਗ ਦੀਆਂ ਗ਼ਜ਼ਲਾਂ ਵੀ ਸ਼ਾਮਲ ਹਨ। ਇਸ ਮੌਕੇ ਸ਼ਾਇਰ ਨਵਤੇਜ ਭਾਰਤੀ, ਪਰਮਿੰਦਰ ਸੋਢੀ, ਅਮਰਜੀਤ ਗਰੇਵਾਲ, ਸਵਰਨਜੀਤ ਸਵੀ, ਜਗਤਾਰ ਢਾਅ, ਦਰਸ਼ਨ ਬੁਲੰਦਵੀ, ਸੁਰਿੰਦਰ ਗੀਤ, ਅਮਰਜੀਤ ਕੌਂਕੇ, ਹਰਮੀਤ ਵਿਦਿਆਰਥੀ, ਅਜੈ ਤਨਵੀਰ, ਡਾ. ਲਖਵਿੰਦਰ ਸਿੰਘ ਗਿੱਲ, ਸੰਦੀਪ ਜਸਵਾਲ, ਸੁਖਵਿੰਦਰ, ਰਾਜਵਿੰਦਰ ਬਰਾੜ, ਸੰਦੀਪ ਚੌਹਾਨ, ਜਨਮੇਜਾ ਸਿੰਘ ਜੌਹਲ ਵੀ ਹਾਜ਼ਰ ਸਨ।