ਨਵ-ਨਿਯੁਕਤ ਪ੍ਰਧਾਨ ਰੋਟਰੀਅਨ ਡਾ. ਪ੍ਰਗਿਆ ਸ਼ਰਮਾ ਦਾ ਸਨਮਾਨ ਨਵ ਨਿਯੁਕਤ ਪ੍ਰਧਾਨ ਰੋਟਰੀਅਨ ਡਾ. ਪ੍ਰਗਿਆ ਸ਼ਰਮਾ ਦਾ ਕੀਤਾ ਸਨਮਾਨ
Publish Date: Sat, 18 Jul 2026 07:23 PM (IST)
Updated Date: Sun, 19 Jul 2026 04:04 AM (IST)
ਰੋਟਰੀ ਕਲੱਬ ਆਫ਼ ਲੁਧਿਆਣਾ ਹਰਮੋਨੀ ਨੇ ਕਰਵਾਈ ਇੰਸਟਾਲੇਸ਼ਨ ਸੈਰਾਮਨੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਸਮਾਜ ਭਲਾਈ ਦੇ ਕਾਰਜਾਂ ’ਚ ਲਾਉਣਾ ਹੀ ਅਸਲ ਮਨੁੱਖੀ ਸੇਵਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੋਟਰੀਅਨ ਅਨਿਲ ਸਿੰਗਲ ਨੇ ਫੈਂਕਲਟੀ ਕਲੱਬ ਪੀਏਯੂ ਵਿਖੇ ਰੋਟਰੀ ਕਲੱਬ ਆਫ਼ ਲੁਧਿਆਣਾ ਹਰਮੋਨੀ ਦੇ ਵੱਲੋਂ ਕਰਵਾਈ ਗਈ ਇੰਸਟਾਲੇਸ਼ਨ ਸੈਰਾਮਨੀ ਦੌਰਾਨ ਰੋਟਰੀ ਕਲੱਬ ਆਫ਼ ਲੁਧਿਆਣਾ ਹਰਮੋਨੀ ਦੇ ਸਮੂਹ ਮੈਬਰਾਂ ਤੇ ਕਲੱਬ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਕਿਹਾ ਕਿ ਸਮੁੱਚੇ ਸਮਾਜ ਵਿੱਚ ਮਨੁੱਖਤਾ ਦੀ ਸੇਵਾ ਕਰਨ ਤੇ ਸਮਾਜ ਸੇਵੀ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ ਜੋ ਮਨੁੱਖੀ ਸੇਵਾ ਮੁਹਿੰਮ ਰੋਟਰੀ ਕਲੱਬ ਆਫ਼ ਲੁਧਿਆਣਾ ਹਰਮੋਨੀ ਵੱਲੋ ਚਲਾਈ ਜਾ ਰਹੀ ਹੈ, ਉਹ ਆਪਣੇ ਆਪ ਇੱਕ ਮਿਸਾਲੀ ਕਾਰਜ ਹੈ। ਇਸ ਦੌਰਾਨ ਉਨ੍ਹਾਂ ਨੇ ਰੋਟਰੀ ਕਲੱਬ ਆਫ਼ ਲੁਧਿਆਣਾ ਹਰਮੋਨੀ ਦੀ ਨਵ ਨਿਯੁਕਤ ਪ੍ਰਧਾਨ ਰੋਟਰੀਅਨ ਡਾ. ਪ੍ਰਗਿਆ ਸ਼ਰਮਾ, ਸੈਕਟਰੀ ਮਨਇੰਦਰ ਕੌਰ, ਵਾਇਸ ਪ੍ਰਧਾਨ ਡਾ. ਤੇਜਪ੍ਰੀਤ ਕੰਗ,ਖਜਾਨਚੀ ਕਿਰਨ ਗੁਪਤਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਆਪਣੀ ਮੁਬਾਰਕਬਾਦ ਦਿੱਤੀ ਅਤੇ ਕਲੱਬ ਵੱਲੋ ਪਿਛਲੇ ਸਮੇਂ ਦੌਰਾਨ ਵਿੱਦਿਆ,ਇਸਤਰੀ ਸਿਹਤ, ਮੈਟਲ ਹੈਲਥ ਅਤੇ ਚੌਗਿਰਦੇ ਦੀ ਸੰਭਾਲ ਪ੍ਰਤੀ ਕੀਤੇ ਗਏ ਸਮੂਹ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਰੋਟਰੀ ਕਲੱਬ ਆਫ਼ ਲੁਧਿਆਣਾ ਹਰਮੋਨੀ ਦੇ ਨਵ ਨਿਯੁਕਤ ਸੈਕਟਰੀ ਰੋਟਰੀਅਨ ਮਨਇੰਦਰ ਕੌਰ ਨੇ ਰੋਟਰੀ ਕਲੱਬ ਲੁਧਿਆਣਾ ਹਰਮੋਨੀ ਵੱਲੋ ਪਿਛਲੇ ਅਰਸੇ ਦੌਰਾਨ ਕੀਤੇ ਗਏ ਸਮੂਹ ਸਮਾਜ ਸੇਵੀ ਕਾਰਜਾਂ ਦੀ ਰਿਪੋਰਟ ਅਤੇ ਨਵੇਂ ਸਲ ਅੰਦਰ ਆਰੰਭ ਕੀਤੇ ਜਾ ਰਹੇ ਪ੍ਰੋਜੈਕਟਾਂ ਦਾ ਸਮੁੱਚਾ ਬਿਊਰਾ ਪੇਸ਼ ਕੀਤਾ। ਇਸ ਮੌਕੇ ਰੋਟਰੀ ਕਲੱਬ ਆਫ਼ ਲੁਧਿਆਣਾ ਹਰਮੋਨੀ ਦੇ ਨਵ ਨਿਯੁਕਤ ਪ੍ਰਧਾਨ ਰੋਟਰੀਅਨ ਰੋਟਰੀਅਨ ਡਾ. ਪ੍ਰਗਿਆ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੋਨੀਆ ਸਿੰਗਲ, ਰੋਟਰੀਅਨ ਨਰੇਸ਼ ਆਨੰਦ ਜਿਲ੍ਹਾ ਸੈਕਟਰੀ, ਕਲੱਬ ਦੀ ਸਾਬਕਾ ਪ੍ਰਧਾਨ ਰੋਟਰੀਅਨ ਡਾ.ਪਰਮ ਸੈਨੀ, ਰੋਟਰੀਅਨ ਆਤਮਜੀਤ ਸਿੰਘ, ਰੋਟਰੀਅਨ ਮਨਮੋਹਨ ਸਿੰਘ ਕਲਾਨੌਰੀ, ਰੋਟਰੀਅਨ ਸੁਰਿੰਦਰ ਸਿੰਘ ਕਟਾਰੀਆ, ਰੋਟਰੀਅਨ ਰਜਤਦੀਪ ਬਾਹਰੀ ਸਹਾਇਕ ਗਵਰਨਰ, ਰੋਟਰੀਅਨ ਰਣਜੀਤ ਸਿੰਘ ਨੈਸ਼ਨਲ ਐਵਾਰਡੀ, ਰੋਟਰੀਅਨ ਅਜੈਬ ਸਿੰਘ, ਰੋਟਰੀਅਨ ਦਲਜੀਤ ਸਿੰਘ, ਰੋਟਰੀਅਨ ਮਲਕੀਅਤ ਸਿੰਘ ਔਲਖ, ਨਮਿਤਾ ਰਾਜ ਸਿੰਘ, ਡਾ. ਅਜੰਲੀ ਸ਼ਾਹ, ਡਾ. ਗੁਰਮੀਤ ਰਤਨ, ਆਸ਼ੂ ਕਪੂਰ, ਤਸਕੀਨ ਅਖ਼ਤਰ, ਮੰਜ਼ਰੀ ਸ਼ਰਮਾ, ਦਿਲਰੂਪ ਕੌਰ ਸਮੇਤ ਰੋਟਰੀ ਕਲੱਬ ਆਫ਼ ਲੁਧਿਆਣਾ ਹਰਮੋਨੀ ਦੇ ਪ੍ਰਮੁੱਖ ਮੈਬਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।