‘ਕਾਇਨੋਮੈਟਿਕ ਐਕਸਿਸ’ ਤਕਨੀਕ ਬਦਲ ਰਹੀ ਮਰੀਜ਼ਾਂ ਦੀ ਜ਼ਿੰਦਗੀ ‘ਕਾਇਨੋਮੈਟਿਕ ਐਕਸਿਸ’ ਤਕਨੀਕ ਬਦਲ ਰਹੀ ਗੋਡਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਜ਼ਿੰਦਗੀ
Publish Date: Sat, 04 Jul 2026 07:51 PM (IST)
Updated Date: Sun, 05 Jul 2026 04:06 AM (IST)
ਪੰਜਾਬ ’ਚ ਪਹਿਲੀ ਵਾਰ ਗੋਡਾ ਬਦਲਣ ਦੇ ਆਪ੍ਰੇਸ਼ਨ ਤੋਂ ਬਾਅਦ ਦਰਦ ਤੇ ਭਾਰੀ ਫਿਜ਼ੀਓਥੈਰੇਪੀ ਤੋਂ ਮਿਲੀ ਹਮੇਸ਼ਾ ਲਈ ਮੁਕਤੀ ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ ਗਿੱਲ ਪਿੰਡ ਦੇ ਨਜਦੀਕ ਸਥਿੱਤ ਅਨਹਦ ਕਲੀਨਿਕ ਦੇ ਮੈਨੇਜਰ, ਡਾਇਰੈਕਟਰ ਅਤੇ ਰਬੋਟਿਕ ਤਕਨੀਕ ਨਾਲ ਗੋਡੇ ਬਦਲਣ ਦੇ ਪ੍ਰਸਿੱਧ ਸਰਜਨ ਡਾਕਟਰ ਏਐਸ ਪਾਸੀ ਨੇ ਦੱਸਿਆ ਕਿ ਦਰਦ ਤੋਂ ਪੀੜਤ ਮਰੀਜ਼ਾਂ ਲਈ ਮੈਡੀਕਲ ਵਿਗਿਆਨ ਦੇ ਖੇਤਰ ਵਿੱਚ ਇੱਕ ਤਕਨੀਕ ਨਵਾਂ ਮੀਲ ਪੱਥਰ ਸਾਬਤ ਹੋ ਰਹੀ ਹੈ‘ਕਾਇਨੋਮੈਟਿਕ ਐਕਸਿਸ ਨੀ ਰਿਪਲੇਸਮੈਂਟ’ ਤਕਨੀਕ। ਅਨਹਦ ਕਲੀਨਿਕ ਵਿਖੇ ਪੰਜਾਬ ਵਿੱਚ ਪਹਿਲੀ ਵਾਰ ਇਸ ਆਧੁਨਿਕ ਵਿਧੀ ਰਾਹੀਂ ਕੀਤੇ ਜਾ ਰਹੇ ਆਪ੍ਰੇਸ਼ਨ ਮਰੀਜ਼ਾਂ ਦੀ ਜ਼ਿੰਦਗੀ ਵਿੱਚ ਵੱਡੀ ਅਤੇ ਸਕਾਰਾਤਮਕ ਤਬਨੀਲੀ ਲਿਆ ਰਹੇ ਹਨ। ਡਾਕਟਰ ਪਾਸੀਂ ਨੇ ਦੱਸਿਆ ਕਿ ਆਮ ਤੌਰ ਤੇ ਰਵਾਇਤੀ ਗੋਡਾ ਬਦਲਣ ਦੇ ਆਪ੍ਰੇਸ਼ਨ ਤੋਂ ਬਾਅਦ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਡਾਕਟਰ ਪਾਸੀ ਦੀ ਇਸ ਨਵੀਂ ਤਕਨੀਕ ਨੇ ਸਾਰੇ ਪੁਰਾਣੇ ਡਰਾਂ ਨੂੰ ਖਤਮ ਕਰ ਦਿੱਤਾ ਹੈ। ਬਾਕਸ ਕਿਉਂ ਖਾਸ ਹੈ ‘ਕਾਇਨੋਮੈਟਿਕ ਐਕਸਿਸ’ ਤਕਨੀਕ ਡਾਕਟਰ ਪਾਸੀ ਮੁਤਾਬਕ ਇਹ ਤਕਨੀਕ ਰਵਾਇਤੀ ਤਰੀਕਿਆਂ ਨਾਲੋਂ ਬਿਲਕੁਲ ਵੱਖਰੀ ਅਤੇ ਵਧੇਰੇ ਸੁਰੱਖਿਅਤ ਹੈ। ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਮਰੀਜ਼ਾਂ ਨੂੰ ਅਜਿਹੀ ਸਹੂਲਤ ਮਿਲ ਰਹੀ ਹੈ। ਇਹ ਵਿਧੀ ਮਰੀਜ਼ ਦੇ ਗੋਡੇ ਨੂੰ ਬਿਲਕੁਲ ਉਸੇ ਤਰ੍ਹਾਂ ਦੀ ਕੁਦਰਤੀ ਸਥਿਤੀ ਵਿੱਚ ਲੈ ਆਉਂਦੀ ਹੈ, ਜਿਵੇਂ ਉਹ ਬਿਮਾਰੀ ਜਾਂ ਗਠੀਆ ਹੋਣ ਤੋਂ ਪਹਿਲਾਂ ਸੀ। ਬਾਕਸ-- ਆਪ੍ਰੇਸ਼ਨ ਤੋਂ ਬਾਅਦ ਕੋਈ ਦਰਦ ਨਹੀਂ ਡਾਕਟਰ ਪਾਸੀਂ ਨੇ ਦੱਸਿਆ ਕਿ ਰਵਾਇਤੀ ਆਪ੍ਰੇਸ਼ਨਾਂ ਤੋਂ ਬਾਅਦ ਹੋਣ ਵਾਲੇ ਅਸਹਿ ਦਰਦ ਦੀ ਸਮੱਸਿਆ ਇਸ ਤਕਨੀਕ ਵਿੱਚ ਬਿਲਕੁਲ ਨਹੀਂ ਹੁੰਦੀ। ਮਰੀਜ਼ ਬਹੁਤ ਜਲਦੀ ਆਰਾਮਦਾਇਕ ਮਹਿਸੂਸ ਕਰਦਾ ਹੈ। ਬਾਕਸ ਭਾਰੀ ਫਿਜ਼ੀਓਥੈਰੇਪੀ ਦੀ ਲੋੜ ਨਹੀਂ ਇਸ ਤਕਨੀਕ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਮਰੀਜ਼ ਨੂੰ ਆਪ੍ਰੇਸ਼ਨ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਦਰਦਨਾਕ ਜਾਂ ਹਮਲਾਵਰ ਫਿਜ਼ੀਓਥੈਰੇਪੀ ਸੈਸ਼ਨਾਂ ਦੀ ਲੋੜ ਨਹੀਂ ਪੈਂਦੀ। ਮਰੀਜ਼ ਕੁਦਰਤੀ ਤੌਰ ਤੇ ਹੀ ਬਹੁਤ ਜਲਦੀ ਚੱਲਣ-ਫਿਰਨ ਦੇ ਯੋਗ ਹੋ ਜਾਂਦਾ ਹੈ। ਡਾਕਟਰ ਪਾਸੀਂ ਨੇ ਦੱਸਿਆ ਕਿ ਅਨਹਦ ਕਲੀਨਿਕ ਵਿੱਚ ਇਲਾਜ ਕਰਵਾ ਚੁੱਕੇ ਸੈਂਕੜੇ ਮਰੀਜ਼ਾਂ ਦੇ ਚਿਹਰਿਆਂ ਦੀ ਮੁਸਕਾਨ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਡਾਕਟਰ ਪਾਸੀ ਦੀ ਮਿਹਨਤ ਅਤੇ ਇਸ ਨਵੀਂ ਤਕਨੀਕ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਬਿਹਤਰ ਅਤੇ ਆਧੁਨਿਕ ਵਿਕਲਪ ਦਿੱਤਾ ਹੈ।