ਨਵਜੋਤ ਕੌਰ ਦੀ ਸੇਵਾਮੁਕਤੀ ਉਪਰੰਤ ਵਿਦਾਇਗੀ ਸਮਾਗਮ
ਨਵਜੋਤ ਕੌਰ ਦੀ ਸੇਵਾਮੁਕਤੀ ਉਪਰੰਤ ਵਿਦਾਇਗੀ ਸਮਾਗਮ
Publish Date: Sun, 05 Apr 2026 06:52 PM (IST)
Updated Date: Sun, 05 Apr 2026 06:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਨੈਸ਼ਨਲ ਬੈਂਕ ਵਿਚ 36 ਸਾਲ ਤੋ ਵੱਧ ਸਮਾਂ ਸੇਵਾ ਨਿਭਾਉਂਦੇ ਹੋਏ ਨਵਜੋਤ ਕੌਰ ਬੀਤੇ ਦਿਨੀਂ ਪੀਐੱਨਬੀ ਬ੍ਰਾਂਚ ਅਗਰ ਨਗਰ ਤੋਂ ਸੇਵਾ ਮੁਕਤ ਹੋ ਗਏ। ਇਸ ਮੌਕੇ ਉਹਨਾਂ ਦੇ ਸਨਮਾਨ ਵਿਚ ਸੰਖੇਪ ਅਤੇ ਪ੍ਰਭਾਵਸ਼ਾਲੀ ਵਿਦਾਇਗੀ ਸਮਾਗਮ ਕੀਤਾ ਗਿਆ। ਇਸ ਮੌਕੇ ਬ੍ਰਾਂਚ ਹੈੱਡ ਅਨਾਮਿਕਾ ਭਾਰਦਵਾਜ, ਮੈਨੇਜਰ ਅਜੇ ਕੁਮਾਰ ਅਤੇ ਇੱਛਪੁਨੀਤ ਕੌਰ ਨੇ ਨਵਜੋਤ ਕੌਰ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਸੁਖੀ ਅਤੇ ਖੁਸ਼ਹਾਲ ਸੇਵਾ ਮੁਕਤ ਜੀਵਨ ਦੀ ਕਾਮਨਾ ਕੀਤੀ। ਇਸ ਸਮੇਂ ਬੈਂਕ ਕਰਮਚਾਰੀ ਯੂਨੀਅਨ ਆਗੂ ਸੁਰਿੰਦਰ ਅਰੋੜਾ, ਕੁਲਦੀਪ ਸਿੰਘ ਜੌਹਲ ਅਤੇ ਸਾਬਕਾ ਜ਼ਿਲਾ ਸਿੱਖਿਆ ਅਫਸਰ ਬਚਿੱਤਰ ਸਿੰਘ ਨੇ ਨਵਜੋਤ ਕੌਰ ਦੀ ਵੱਖ ਵੱਖ ਬਰਾਂਚਾਂ ਵਿਚ ਸੇਵਾ ਨਿਭਾਉਂਦਿਆਂ ਉਹਨਾਂ ਦੀ ਮਿਹਨਤ ਅਤੇ ਲੋਕ ਸੇਵਾ ਬਾਰੇ ਚਾਨਣਾ ਪਾਇਆ। ਇਸ ਸਮੇਂ ਹੈੱਡ ਕੈਸ਼ੀਅਰ ਕਰਮਜੀਤ ਸਿੰਘ, ਪ੍ਰਿਅੰਕਾ ਰਾਜਿੰਦਰ ਕੁਮਾਰ ਹਿਨਾ ਅਤੇ ਨਵਜੋਤ ਕੌਰ ਦੇ ਪਤੀ ਗੁਰਚਰਨ ਸਿੰਘ ਸੀਨੀਅਰ ਬੈਂਕ ਮੈਨੇਜਰ ਅਤੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।