ਰਾਘਵ ਚੱਢਾ ਦੇ ਬਿਆਨ ਨੇ ਸਿਆਸੀ ਗਲਿਆਰਿਆਂ 'ਚ ਵਧਾਈ ਤਪਸ਼ : ਸਤੀਸ਼ ਮਲਹੋਤਰਾ
ਰਾਘਵ ਚੱਢਾ ਦੇ ਬਿਆਨ ਨੇ ਸਿਆਸੀਗਲਿਆਰਿਆਂ 'ਚ ਵਧਾਈ ਤਪਸ਼ : ਸਤੀਸ਼ ਮਲਹੋਤਰਾ
Publish Date: Sat, 04 Apr 2026 07:31 PM (IST)
Updated Date: Sat, 04 Apr 2026 07:34 PM (IST)

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ ਆਮ ਆਦਮੀ ਪਾਰਟ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਵੱਲੋਂ ਰਾਜ ਸਭਾ ਵਿਚ ਉਪ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਆਪਣੀ ਚੁੱਪੀ ਤੋੜਦਿਆਂ ਦਿੱਤੇ ਗਏ ਬਿਆਨ ‘ਮੇਰੀ ਚੁੱਪੀ ਨੂੰ ਹਾਰ ਨਾ ਸਮਝੋ, ਮੈਂ ਵੋ ਦਰਿਆ ਹੁੰ ਜੋ ਸਮਾਂ ਆਨੇ ਪਰ ਹੜ ਮੇਂ ਬਦਲ ਜਾਂਦਾ ਹੁੰ’ ਨੇ ਸਿਆਸੀ ਗਲਿਆਰਿਆਂ ਵਿਚ ਚਰਚਾ ਨੂੰ ਤੇਜ਼ ਕਰ ਦਿੱਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਰਿਟਾਇਰਡ ਏਡੀਸੀਪੀ ਸਤੀਸ਼ ਮਲਹੋਤਰਾ ਨੇ ਕਿਹਾ ਕਿ ਇਹ ਸ਼ਬਦ ਸਿਰਫ਼ ਆਮ ਬਿਆਨ ਨਹੀਂ ਸਗੋਂ ਆਪ ਦੇ ਅੰਦਰੂਨੀ ਹਾਲਾਤਾਂ ਵੱਲ ਇਸ਼ਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਬਿਆਨ ਪਾਰਟੀ ਦੇ ਆਪਣੇ ਆਗੂਆਂ ਲਈ ਇਕ ਵੱਡੀ ਚੇਤਾਵਨੀ ਵਜੋਂ ਵੀ ਦੇਖਿਆ ਜਾ ਸਕਦਾ ਹੈ, ਜੋ ਰਾਘਵ ਚੱਢਾ ਦੇ ਅੰਦਰੂਨੀ ਜਜ਼ਬਾਤਾਂ ਅਤੇ ਰਾਜਨੀਤਿਕ ਤਾਕਤ ਨੂੰ ਦਰਸਾਉਂਦਾ ਹੈ। ਮਲਹੋਤਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਹਮੇਸ਼ਾਂ “ਯੂਜ਼ ਐਂਡ ਥ੍ਰੋ” ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਭਾਵੇਂ ਕੋਈ ਵੀ ਆਗੂ ਜਾਂ ਵਰਕਰ ਕਿੰਨਾ ਵੀ ਵਫਾਦਾਰ ਕਿਉਂ ਨਾ ਹੋਵੇ, ਫੈਸਲੇ ਸਿਰਫ਼ ਉੱਚ ਪੱਧਰ ਤੇ ਹੀ ਮਨਮਰਜ਼ੀ ਨਾਲ ਲਏ ਜਾਂਦੇ ਹਨ। ਇਸ ਦੌਰਾਨ ਉਨ੍ਹਾਂ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਤੇ ਵੀ ਚਿੰਤਾ ਜਤਾਈ ਅਤੇ ਕਿਹਾ ਕਿ ਸੂਬੇ ਵਿੱਚ ਧਰਮ ਪਰਿਵਰਤਨ ਦੇ ਮਾਮਲੇ ਵੀ ਵੱਧ ਰਹੇ ਹਨ, ਜੋ ਗੰਭੀਰ ਚਰਚਾ ਦਾ ਵਿਸ਼ਾ ਹੈ। ਉਨ੍ਹਾਂ ਭਾਜਪਾ ਦੇ ਚੰਡੀਗੜ੍ਹ ਸਥਿਤ ਮੁੱਖ ਦਫਤਰ ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਲੋਕਤੰਤਰ ਲਈ ਖਤਰਨਾਕ ਹਨ ਅਤੇ ਦੋਸ਼ੀਆਂ ਖਿਲਾਫ਼ ਕੜੀ ਕਾਰਵਾਈ ਹੋਣੀ ਚਾਹੀਦੀ ਹੈ। ਮਲਹੋਤਰਾ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਵੱਧ ਰਹੀ ਲਗਾਤਾਰ ਲੋਕਪ੍ਰਿਅਤਾ ਵਿਰੋਧੀ ਧਿਰਾਂ ਅਤੇ ਤਾਕਤਾਂ ਨੂੰ ਹਜਮ ਨਹੀਂ ਆ ਰਹੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਸਰਕਾਰ ਨੂੰ ਤੁਰੰਤ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਕਾਇਮ ਰਹੇ।