ਫੂਡ ਸੇਫਟੀ ਟੀਮ ਵੱਲੋਂ ਲੁਧਿਆਣਾ ’ਚ ਚੈਕਿੰਗ ਮੁਹਿੰਮ
ਫੂਡ ਸੇਫਟੀ ਟੀਮ ਵੱਲੋਂ ਲੁਧਿਆਣਾ ਵਿੱਚ ਚੈਕਿੰਗ ਮੁਹਿੰਮ
Publish Date: Wed, 01 Apr 2026 07:09 PM (IST)
Updated Date: Thu, 02 Apr 2026 04:10 AM (IST)

- ਭਰੇ 17 ਸੈਂਪਲ ਜਾਂਚ ਲਈ ਭੇਜੇ ਲੈਬ ਫੋਟੋ ਨੰਬਰ-13 ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ : ਫੂਡ ਸੇਫਟੀ ਟੀਮ ਲੁਧਿਆਣਾ ਵੱਲੋਂ ਸਿਵਲ ਸਰਜਨ ਲੁਧਿਆਣਾ ਦੀ ਰਹਿਨੁਮਾਈ ਹੇਠ ਇਥੇ ਜਿਲਾ ਸਿਹਤ ਅਫਸਰ ਡਾਕਟਰ ਅਸੀਸ ਚਾਵਲਾ ਦੀ ਅਗਵਾਈ ਹੇਠ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਚੈਕਿੰਗ ਮੁਹਿੰਮ ਚਲਾਈ ਗਈ, ਜਿਸਦਾ ਮਕਸਦ ਖਾਦ ਪਦਾਰਥਾਂ ਦੀ ਗੁਣਵੱਤਾ ਅਤੇ ਸਫ਼ਾਈ ਦੇ ਮਿਆਰਾਂ ਦੀ ਜਾਂਚ ਕਰਨਾ ਸੀ। ਇਸ ਦੌਰਾਨ ਟੀਮ ਵੱਲੋਂ ਫਾਸਟ ਫੂਡ ਆਉਟਲੈੱਟਸ, ਰੈਸਟੋਰੈਂਟਾਂ, ਬੇਕਰੀਆਂ, ਮਿਠਾਈ ਦੀਆਂ ਦੁਕਾਨਾਂ, ਡੇਅਰੀਆਂ, ਹੋਸਟਲ ਅਤੇ ਮੈੱਸਾਂ ਵਿੱਚ ਜਾਂਚ ਕੀਤੀ ਗਈ। ਇਹ ਕਾਰਵਾਈ ਪੀਏਯੂ, ਰਿਸ਼ੀ ਨਗਰ, ਫਾਊਂਟਨ ਚੌਂਕ, ਸੈਕਟਰ 32, ਮੁੰਡੀਆਂ ਕਲਾਂ ਅਤੇ ਜਮਾਲਪੁਰ ਖੇਤਰਾਂ ਵਿੱਚ ਕੀਤੀ ਗਈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖਾਦ ਕਾਰੋਬਾਰੀ ਸੁਰੱਖਿਆ ਅਤੇ ਸਫ਼ਾਈ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਜਾਣਕਾਰੀ ਦਿੰਦਿਆਂ ਜਿਲਾ ਸਿਹਤ ਅਫਸਰ ਡਾ. ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਕੁੱਲ 17 ਸੈਂਪਲ ਇਕੱਠੇ ਕੀਤੇ ਗਏ, ਜਿਨ੍ਹਾਂ ’ਚ ਆਟਾ, ਪਨੀਰ, ਦਹੀਂ, ਤਿਆਰ ਸਬਜ਼ੀ, ਨਾਰੀਅਲ ਚਟਨੀ, ਮੰਚੂਰੀਅਨ, ਵੇਜ ਪੈਟੀ, ਮੈਦਾ, ਸਵੀਟ ਮਸਾਲਾ, ਘੀ, ਗੁੜ ਤੇ ਦੁੱਧ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੱਚੇ ਤੇ ਤਿਆਰ ਦੋਹਾਂ ਕਿਸਮਾਂ ਦੇ ਖਾਦ ਪਦਾਰਥਾਂ ਦੀ ਜਾਂਚ ਕੀਤੀ ਗਈ ਹੈ ਤਾਂ ਜੋ ਕੁੱਲ ਗੁਣਵੱਤਾ ਦਾ ਅੰਦਾਜ਼ਾ ਲਗਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਾਰੇ ਸੈਂਪਲ ਨਿਯਮਾਂ ਅਨੁਸਾਰ ਪ੍ਰਮਾਣਿਤ ਲੈਬੋਰਟਰੀ ’ਚ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਲੈਬੋਰਟਰੀ ਰਿਪੋਰਟਾਂ ਦੇ ਆਧਾਰ ’ਤੇ ਕਾਨੂੰਨ ਅਨੁਸਾਰ ਯੋਗ ਕਾਰਵਾਈ ਕੀਤੀ ਜਾਵੇਗੀ। ਡਾ. ਚਾਵਲਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਫੂਡ ਬਿਜ਼ਨਸ ਓਪਰੇਟਰਾਂ ਲਈ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ, ਜਿਸ ’ਚ ਸਫ਼ਾਈ, ਮਿਆਰੀ ਸਮੱਗਰੀ ਦੀ ਵਰਤੋਂ ਤੇ ਖਾਧ ਪਦਾਰਥਾਂ ਦੀ ਸੁਰੱਖਿਅਤ ਤਿਆਰੀ ਸ਼ਾਮਲ ਹੈ। ਡਾਕਟਰ ਚਾਵਲਾ ਨੇ ਕਿਹਾ ਕਿ ਫੂਡ ਸੇਫਟੀ ਵਿਭਾਗ ਵੱਲੋਂ ਜਨ ਸਿਹਤ ਦੀ ਰੱਖਿਆ ਲਈ ਅਜਿਹੀਆਂ ਚੈਕਿੰਗ ਮੁਹਿੰਮਾਂ ਅਗੇ ਵੀ ਜਾਰੀ ਰਹਿਣਗੀਆਂ।