ਸਿੱਧ ਯੋਗੀ ਬਾਬਾ ਬਾਲਕ ਨਾਥ ਨੂੰ ਸਮਰਪਿਤ ਵਿਸ਼ਾਲ ਚੌਕੀ ਕਰਵਾਈ
ਸਿੱਧ ਯੋਗੀ ਬਾਬਾ ਬਾਲਕ ਨਾਥ ਨੂੰ ਸਮਰਪਿਤ ਵਿਸ਼ਾਲ ਚੌਕੀ ਕਰਵਾਈ
Publish Date: Tue, 31 Mar 2026 06:12 PM (IST)
Updated Date: Tue, 31 Mar 2026 06:16 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਸਾਹਨੇਵਾਲ ਬਾਬਾ ਬਾਲਕ ਨਾਥ ਸੇਵਾ ਦਲ ਸਾਹਨੇਵਾਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਬ੍ਰਿਜ ਮੋਹਨ ਗੋਇਲ, ਸੁਰੇਸ਼ ਗਰਗ, ਰਾਜੇਸ਼ ਕਪਿਲਾ, ਨਰੇਸ਼ ਭਾਟੀਆ, ਸੰਜੇ ਕੁਮਾਰ, ਅਜੇ ਡੱਬ, ਗੋਲਡੀ, ਸਰਵੇਸ਼ ਕੁਮਾਰ, ਤਜਿੰਦਰ ਸਿੰਘ, ਮਾਲੜਾ ਢੰਡਾਰੀ, ਪ੍ਰਵੀਨ ਮਜੀਠੀਆ, ਜਗਤਾਰ ਸਿੰਘ ਨੰਬਰਦਾਰ, ਸਰਬਜੀਤ ਸਰਬਾ ਬਾਬਾ (ਰੁਕੜੇ ਵਾਲੇ) ਆਦਿ ਸਮੂਹ ਮੈਂਬਰਾਂ ਵੱਲੋਂ ਇਲਾਕਾ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਿੱਧ ਯੋਗੀ ਬਾਬਾ ਬਾਲਕ ਨਾਥ ਨੂੰ ਸਮਰਪਿਤ 29ਵੀਂ ਵਿਸ਼ਾਲ ਚੌਕੀ ਪੁਰਾਣੀ ਦਾਣਾ ਮੰਡੀ ਸਾਹਨੇਵਾਲ ਵਿਖੇ ਬਾਬਾ ਬਾਲਕ ਨਾਥ ਜੀ ਦਾ ਸੁੰਦਰ ਭਵਨ ਸ਼ਿੰਗਾਰ ਕੇ ਬੜੀ ਹੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਪੁਜਾਰੀ ਰਾਕੇਸ਼ ਕੁਮਾਰ ਵੱਲੋਂ ਜੋਤੀ ਪ੍ਰਚੰਡ ਕਰਨ ਉਪਰੰਤ ਕੀਤੀ ਗਈ ਅਤੇ ਬਾਬਾ ਜੀ ਦਾ ਗੁਣਗਾਨ ਕਰਨ ਪਹੁੰਚੇ ਸੋਨੂੰ ਸੈਨੀ ਐਂਡ ਪਾਰਟੀ (ਹੁਸ਼ਿਆਰਪੁਰ ਵਾਲੇ), ਅਮਿਤ ਸਰੀਨ ਐਂਡ ਪਾਰਟੀ (ਲੁਧਿਆਣੇ ਵਾਲੇ) ਅਤੇ ਗੁਰਅਮਾਨਤ ਅਲੀ ਸਾਹਨੇਵਾਲ ਵੱਲੋਂ ਸੰਗਤਾਂ ਨੂੰ ਆਪਣੀਆਂ-ਆਪਣੀਆਂ ਭੇਟਾਂ ਨਾਲ ਝੁੰਮਣ ਲਾ ਦਿੱਤਾ। ਨਾਮਵਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੰਗਤਾਂ ਲਈ ਲੰਗਰ ਵਰਤਾਇਆ ਗਿਆ। ਚੌਕੀ ਦੌਰਾਨ ਜ਼ਿਲ੍ਹਾ ਦਿਹਾਤੀ ਟ੍ਰੇਡ ਵਿੰਗ ਦੇ ਵਾਇਸ ਚੇਅਰਮੈਨ ਰਾਜਦੀਪ ਭਾਟੀਆ, ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ, ਸਾਬਕਾ ਕੌਂਸਲਰ ਮਨਜਿੰਦਰ ਸਿੰਘ ਭੋਲਾ, ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਪ੍ਰਧਾਨ ਕੀਰਤਨ ਸਿੰਘ ਬੱਬੂ ਬਿਰਦੀ, ਆੜ੍ਹਤੀਆਂ ਐਸੋਸੀਏਸ਼ਨ ਸਾਹਨੇਵਾਲ ਦੇ ਪ੍ਰਧਾਨ ਕਰਨ ਅਨੇਜਾ, ਕੌਂਸਲਰ ਪਤੀ ਸਤਵਿੰਦਰ ਸਿੰਘ ਹੈਪੀ ਆਦਿ ਤੋਂ ਇਲਾਵਾ ਹੋਰ ਵੀ ਨਾਮਵਰ ਸ਼ਖ਼ਸੀਅਤਾਂ ਵੱਲੋਂ ਬਾਬਾ ਜੀ ਦੇ ਸਰੂਪ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕ੍ਰਿਸ਼ਨਾ ਕਪਿਲਾ, ਰਾਹੁਲ ਗਰਗ, ਅਜੇ ਗੋਇਲ, ਸਨੀ ਭਾਟੀਆ, ਦੀਪਕ ਸੱਚਦੇਵਾ, ਸ਼ੈਂਕੀ, ਸਚਿਨ ਭਾਟੀਆ ਆਦਿ ਇਲਾਕੇ ਭਰ ਦੀਆਂ ਸੰਗਤਾਂ ਹਾਜ਼ਰ ਸਨ।