ਸ੍ਰੀ ਖਾਟੂ ਸ਼ਿਆਮ ਮੰਦਰ ‘ਚ ਸੰਕੀਰਤਨ ਤੇ ਖੂਨਦਾਨ ਕੈਂਪ ਅੱਜ
ਏਕਾਦਸ਼ੀ ‘ਤੇ ਸ੍ਰੀ ਖਾਟੂ ਸ਼ਿਆਮ ਮੰਦਰ ‘ਚ ਵਿਸ਼ਾਲ ਸੰਕੀਰਤਨ ਤੇ ਖੂਨਦਾਨ ਕੈਂਪ ਅੱਜ
Publish Date: Mon, 30 Mar 2026 07:26 PM (IST)
Updated Date: Tue, 31 Mar 2026 04:10 AM (IST)
ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ
ਚੰਡੀਗੜ੍ਹ ਰੋਡ ’ਤੇ ਕੋਹਾੜਾ ਚੌਕ ਨੇੜੇ ਨਵੇਂ ਬਣੇ ਸ੍ਰੀ ਖਾਟੂ ਸ਼ਿਆਮ ਸਾਲਾਸਰ ਮੰਦਰ ਵਿਖੇ ਏਕਾਦਸ਼ੀ ਦੇ ਪਵਿੱਤਰ ਦਿਨ ਅੱਜ ਵਿਸ਼ਾਲ ਸ਼ਿਆਮ ਸੰਕੀਰਤਨ ਅਤੇ ਖੂਨਦਾਨ ਕੈਂਪ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਕਤ ਸਮਾਗਮ ਟਰੱਸਟੀ ਪ੍ਰਦੀਪ ਮਿੱਤਲ, ਸੰਦੀਪ ਅਗਰਵਾਲ, ਐਲਆਰ. ਮਿੱਤਲ ਅਤੇ ਅਨਿਲ ਮਿੱਤਲ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਸੋਮਵਾਰ ਨੂੰ ਤਿਆਰੀਆਂ ਸਬੰਧੀ ਹੋਈ ਬੈਠਕ ਦੌਰਾਨ ਜਾਣਕਾਰੀ ਦਿੰਦਿਆਂ ਅਨਿਲ ਮਿੱਤਲ ਨੇ ਦੱਸਿਆ ਕਿ ਏਕਾਦਸ਼ੀ ਦਾ ਦਿਨ ਬਾਬਾ ਸ਼ਿਆਮ ਨੂੰ ਵਿਸ਼ੇਸ਼ ਤੌਰ ‘ਤੇ ਪਿਆਰਾ ਹੈ। ਇਸ ਮੌਕੇ ਅੰਮ੍ਰਿਤਸਰ ਤੋਂ ਯਦੁਵੰਸ਼ੀ ਭਰਾਵਾਂ ਅਤੇ ਆਸਟ੍ਰੇਲੀਆ ਤੋਂ ਦੇਵ ਚੰਚਲ ਸ਼ਾਮ 5:30 ਵਜੇ ਤੋਂ ਸੰਗਤਾਂ ਨੂੰ ਸ਼ਿਆਮ ਬਾਬਾ ਦੇ ਭਜਨਾਂ ਰਾਹੀਂ ਨਿਹਾਲ ਕਰਨਗੇ। ਸਮਾਗਮ ਦੌਰਾਨ ‘ਨਰ ਸੇਵਾ ਨਾਰਾਇਣ ਸੇਵਾ’ ਦੇ ਅਧੀਨ ਥੈਲੇਸੀਮੀਆ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ ਅਤੇ ਮੁਫ਼ਤ ਸਿਹਤ ਜਾਂਚ ਕੈਂਪ ਵੀ ਲਗਾਇਆ ਜਾ ਰਿਹਾ ਹੈ। ਇਸ ਮੌਕੇ ਮੁਨੀਸ਼ ਬਾਜ਼ਾਰੀ, ਅਮਿਤ ਬਾਂਸਲ, ਤਰਸੇਮ ਲਾਲ ਅਤੇ ਐਸਐਚਓ ਮੋਤੀ ਨਗਰ ਸਮੇਤ ਹੋਰ ਸ਼ਖ਼ਸੀਆਂ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।