ਐਲਪੀਜੀ ਸੰਕਟ ‘ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਵੱਡਾ ਫੈਸਲਾ, ਨਿਗਰਾਨੀ ਲਈ ਕਮੇਟੀ ਗਠਿਤ
ਐਲਪੀਜੀ ਸੰਕਟ ‘ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਵੱਡਾ ਫੈਸਲਾ, ਨਿਗਰਾਨੀ ਲਈ ਕਮੇਟੀ ਗਠਿਤ
Publish Date: Mon, 30 Mar 2026 07:00 PM (IST)
Updated Date: Tue, 31 Mar 2026 04:10 AM (IST)

-ਐਲਪੀਜੀ ਦੀ ਕਮੀ ‘ਤੇ ਐਕਸ਼ਨ ਜਮ੍ਹਾਂਖੋਰੀ ਤੇ ਡਾਇਵਰਸ਼ਨ ਕਰਨ ਵਾਲਿਆਂ ‘ਤੇ ਐਫਆਈਆਰ ਹੋਵੇਗੀ -ਉਦਯੋਗਾਂ ਲਈ ਰਾਹਤ ਪੀਐੱਨਜੀ ਤਿਆਰੀ ਵਾਲਿਆਂ ਨੂੰ 70 ਪ੍ਰਤੀਸ਼ਤ ਤੱਕ ਐਲਪੀਜੀ ਸਪਲਾਈ ਮਿਲੇਗੀ ਪੰਜਾਬੀ ਜਾਗਰਣ ਟੀਮ, ਲੁਧਿਆਣਾ : ਜ਼ਿਲ੍ਹੇ ਵਿੱਚ ਚੱਲ ਰਹੀ ਐਲਪੀਜੀ ਸਥਿਤੀ ਨੂੰ ਕੰਟਰੋਲ ਕਰਨ ਲਈ ਇੱਕ ਫੈਸਲਾਕੁੰਨ ਕਦਮ ਚੁੱਕਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸੋਮਵਾਰ ਨੂੰ ਸਾਰੀਆਂ ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀ) ਨੂੰ ਨਿਰਦੇਸ਼ ਦਿੱਤੇ ਕਿ ਉਹ ਸੰਕਟ ਤੋਂ ਪਹਿਲਾਂ ਦੇ ਪੱਧਰ ਦੇ 50 ਪ੍ਰਤੀਸ਼ਤ ਤੱਕ ਗੈਰ-ਘਰੇਲੂ ਐੱਲਪੀਜੀ ਦੀ ਸਪਲਾਈ ਤੁਰੰਤ ਬਹਾਲ ਕਰਨ। ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀ) ਅਤੇ ਐੱਲਪੀਜੀ ਗੈਸ ਏਜੰਸੀਆਂ ਦੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਹਿਮਾਂਸ਼ੂ ਜੈਨ ਨੇ ਤੇਲ ਮਾਰਕੀਟਿੰਗ ਕੰਪਨੀਆਂ ਅਤੇ ਗੈਸ ਏਜੰਸੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਪ੍ਰਭਾਵ ਨਾਲ ਗੈਰ-ਘਰੇਲੂ ਐੱਲਪੀਜੀ ਸਪਲਾਈ ਸ਼ੁਰੂ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਸ਼ਿਕਾਇਤ ਨਾਲ ਜ਼ਰੂਰੀ ਵਸਤੂਆਂ ਐਕਟ ਦੇ ਉਪਬੰਧਾਂ ਦੇ ਤਹਿਤ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਡਾਇਵਰਸ਼ਨ ਜਾਂ ਜਮ੍ਹਾਂਖੋਰੀ ਦੀ ਕਿਸੇ ਵੀ ਘਟਨਾ ’ਤੇ ਕਾਨੂੰਨ ਦੇ ਸੰਬੰਧਿਤ ਉਪਬੰਧਾਂ ਦੇ ਤਹਿਤ ਐੱਫਆਈਆਰ ਦਰਜ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਰੇ ਉਦਯੋਗਿਕ ਅਤੇ ਵਪਾਰਕ ਅਦਾਰਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਕਾਮਿਆਂ/ਮਜ਼ਦੂਰਾਂ ਨੂੰ 5 ਕਿੱਲੋਗ੍ਰਾਮ ਐੱਫਟੀਐੱਲ ਐੱਲਪੀਜੀ ਸਿਲੰਡਰ ਪ੍ਰਦਾਨ ਕਰਨ ਵਾਲੀਆਂ ਗੈਸ ਏਜੰਸੀਆਂ ਨਾਲ ਤਾਲਮੇਲ ਕਰਨ, ਤਾਂ ਜੋ ਉਨ੍ਹਾਂ ਨੂੰ ਲਾਈਨਾਂ ’ਚ ਇੰਤਜ਼ਾਰ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਇਹ ਵੀ ਹੁਕਮ ਦਿੱਤਾ ਕਿ ਪੀਐੱਨਜੀ ਲਈ ਤਿਆਰੀ ਸੰਬੰਧੀ ਅੰਡਰਟੇਕਿੰਗ ਜਮ੍ਹਾਂ ਕਰਾਉਣ ਵਾਲੇ ਉਦਯੋਗਾਂ ਨੂੰ ਸੰਕਟ ਤੋਂ ਪਹਿਲਾਂ ਦੇ ਗੈਰ-ਘਰੇਲੂ ਐੱਲਪੀਜੀ ਦੇ ਪੱਧਰ ਦੇ 70 ਪ੍ਰਤੀਸ਼ਤ ਤੱਕ ਸਪਲਾਈ ਕੀਤੀ ਜਾਵੇਗੀ। ਉਹ ਪੀਐੱਨਜੀ ਤਿਆਰੀ ਸੰਬੰਧੀ ਬਿਹਤਰ ਤਾਲਮੇਲ ਲਈ ਦਫਤਰ ਡੀਐੱਫਐੱਸਸੀ ਨਾਲ ਮੋਬਾਈਲ ਨੰਬਰ 78890-58297 ’ਤੇ ਜਾਂ ਦਫਤਰ ਜੀਐੱਮਡੀਆਈਸੀ ਨਾਲ ਮੋਬਾਇਲ ਨੰਬਰ 98148-65065 ਤੇ ਤਾਲਮੇਲ ਕਰ ਸਕਦੇ ਹਨ। ਹਿਮਾਂਸ਼ੂ ਜੈਨ ਨੇ ਸਾਰੇ ਗੈਰ-ਘਰੇਲੂ ਖਪਤਕਾਰਾਂ ਨੂੰ ਆਪਣੇ ਸਬੰਧਤ ਵਿਤਰਕ ਕੋਲ ਅੰਤਮ ਵਰਤੋਂ ਸਰਟੀਫਿਕੇਟ ਜਮ੍ਹਾ ਕਰਨ ਦੇ ਨਿਰਦੇਸ਼ ਵੀ ਦਿੱਤੇ। ---- ਖ਼ਬਰ ਦਾ ਬਾਕਸ-ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਉਨ੍ਹਾਂ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ, ਜਿਸ ਦੀ ਅਗਵਾਈ ਵਧੀਕ ਮੁੱਖ ਪ੍ਰਸ਼ਾਸਕ, ਗਲਾਡਾ ਕਰਨਗੇ, ਜੋ ਵੰਡ ਦੀ ਨਿਗਰਾਨੀ ਅਤੇ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਹੇਠ ਲਿਖੀਆਂ ਸ਼੍ਰੇਣੀਆਂ ਅਧੀਨ ਸਪਲਾਈ ਨੂੰ ਨਿਯਮਤ ਕਰਨ ਲਈ ਕੰਟਰੋਲ ਰੂਮ ਵੀ ਸਥਾਪਤ ਕੀਤੇ ਹਨ-- ਕੰਟਰੋਲ ਰੂਮ ਹਸਪਤਾਲ 1. ਸਿਵਲ ਸਰਜਨ ਡਾ. ਰਮਨਦੀਪ ਕੌਰ (99886-32302) 2. ਸੁਪਰਡੈਂਟ ਦਫ਼ਤਰ ਸਿਵਲ ਸਰਜਨ ਸੰਜੀਵ ਕੁਮਾਰ 81463-18866 ਸਿੱਖਿਆ ਸੰਸਥਾਵਾਂ 1. ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਿੰਪਲ ਮਦਾਨ 80541-60043 2. ਡਿਪਟੀ ਡੀਈਓ ਅਮਨਦੀਪ ਸਿੰਘ 98885-41387 3. ਡਿਪਟੀ ਡੀਈਓ ਮਨੋਜ ਕੁਮਾਰ 94782-51066 ਇੰਡਸਟ੍ਰੀਅਲ ਕੰਟੀਨ 1. ਜੀਐੱਮਡੀਆਈਸੀ ਅੰਗਦ ਸੋਹੀ 98148-65065 ਵਿਆਹ / ਰੈਸਟੋਰੈਂਟ / ਢਾਬਾ (ਲੁਧਿਆਣਾ ਸ਼ਹਿਰ) 1. ਏਐਫਐਸਓ ਚੈਰੀ ਭਾਟੀਆ 81460-95700 2. ਏਐਫਐਸਓ ਨਿਤਿਨ ਕਾਲੀਆ 98726-14999 ਵਿਆਹ/ਰੈਸਟੋਰੈਂਟ/ਢਾਬਾ (ਰਾਏਕੋਟ ਜਗਰਾਉਂ) 1. ਏਐੱਫਐੱਸਓ ਬੇਅੰਤ ਸਿੰਘ 94171-00032 ਵਿਆਹ / ਰੈਸਟੋਰੈਂਟ / ਢਾਬਾ (ਖੰਨਾ, ਸਮਰਾਲਾ ਅਤੇ ਪਾਇਲ) 1. ਏਐਫਐਸਓ ਹਰਭਜਨ ਸਿੰਘ 98158-77794 ---